ਇੰਟਰਨੈਸ਼ਨਲ ਡੈਸਕ- ਪਾਕਿਸਤਾਨੀ ਪੰਜਾਬ ਸਰਕਾਰ ਦੀ ਸੀਨੀਅਰ ਮੰਤਰੀ ਮਰੀਅਮ ਔਰੰਗਜ਼ੇਬ ਇਨ੍ਹਾਂ ਦਿਨੀਂ ਆਪਣੀ ਬਦਲੀ ਹੋਈ ਲੁੱਕ ਕਾਰਨ ਸੋਸ਼ਲ ਮੀਡੀਆ 'ਤੇ ਚਰਚਾ ਦਾ ਕੇਂਦਰ ਬਣੀ ਹੋਈ ਹੈ। ਸਰੋਤਾਂ ਅਨੁਸਾਰ, ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਦੇ ਪੁੱਤਰ ਦੇ ਵਿਆਹ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਦੀ ਨਵੀਂ ਦਿੱਖ ਬਾਰੇ ਇੰਟਰਨੈੱਟ 'ਤੇ ਬਹਿਸ ਛਿੜ ਗਈ ਹੈ।
ਵਿਆਹ ਦੀਆਂ ਤਸਵੀਰਾਂ ਵਿੱਚ ਮਰੀਅਮ ਔਰੰਗਜ਼ੇਬ ਕਾਫ਼ੀ ਬਦਲੀ ਹੋਈ ਨਜ਼ਰ ਆ ਰਹੀ ਹੈ। ਮਰੀਅਮ ਦੀ ਇਸ ਨਵੀਂਂ ਲੁੱਕ ਬਾਰੇ ਉਸ ਦੀ ਮਾਂ ਨੇ ਕਿਹਾ ਹੈ ਕਿ ਮਰੀਅਮ ਨੇ ਨਵੀਂ ਲੁੱਕ ਲਈ ਕੋਈ ਸਰਜਰੀ ਨਹੀਂ ਕਰਵਾਈ, ਸਗੋਂ ਉਸ ਨੇ ਸਖ਼ਤ ਡਾਈਟ ਪਲਾਨ ਫਾਲੋ ਕਰ ਕੇ ਇਹ ਦਿੱਖ ਹਾਸਲ ਕੀਤੀ ਹੈ।
ਪਰ ਕੁਝ ਟ੍ਰੋਲਰਾਂ ਨੇ ਉਨ੍ਹਾਂ ਦੀ ਦਿੱਖ ਦਾ ਮਜ਼ਾਕ ਉਡਾਉਣਾ ਅਤੇ ਪਲਾਸਟਿਕ ਸਰਜਰੀ ਬਾਰੇ ਅਟਕਲਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਟ੍ਰੋਲਰਾਂ ਦੇ ਉਲਟ, ਬਹੁਤ ਸਾਰੇ ਲੋਕ ਮੰਤਰੀ ਦੇ ਸਮਰਥਨ ਵਿੱਚ ਸਾਹਮਣੇ ਆਏ ਹਨ। ਸਮਰਥਕਾਂ ਨੇ ਦੱਸਿਆ ਕਿ ਮਰੀਅਮ ਨੇ ਲਗਭਗ 14 ਕਿਲੋ ਭਾਰ ਘਟਾਇਆ ਹੈ ਅਤੇ ਉਨ੍ਹਾਂ ਦੀ ਨਵੀਂ ਸ਼ਾਨਦਾਰ ਲੁੱਕ ਦੀ ਤਾਰੀਫ਼ ਕੀਤੀ ਹੈ।
ਸੋਸ਼ਲ ਮੀਡੀਆ ਯੂਜ਼ਰਸ ਅਤੇ ਮਾਹਿਰਾਂ ਨੇ ਕਿਹਾ ਹੈ ਕਿ ਭਾਰ ਘਟਾਉਣਾ ਇੱਕ ਮੁਸ਼ਕਲ ਯਾਤਰਾ ਹੈ ਜਿਸ ਲਈ ਬਹੁਤ ਜ਼ਿਆਦਾ ਅਨੁਸ਼ਾਸਨ ਦੀ ਲੋੜ ਹੁੰਦੀ ਹੈ, ਭਾਵੇਂ ਇਹ ਸਖ਼ਤ ਕਸਰਤ ਰਾਹੀਂ ਹੋਵੇ ਜਾਂ ਦਵਾਈਆਂ ਦੀ ਮਦਦ ਨਾਲ। ਕੁਝ ਯੂਜ਼ਰਸ ਨੇ ਸਮਾਜ ਦੇ ਉਸ ਰਵੱਈਏ ਦੀ ਨਿਖੇਧੀ ਕੀਤੀ ਹੈ ਜਿੱਥੇ ਲੋਕਾਂ ਨੂੰ ਉਨ੍ਹਾਂ ਦੇ ਭਾਰ ਵਧਣ ਜਾਂ ਘਟਣ, ਦੋਵਾਂ ਸੂਰਤਾਂ ਵਿੱਚ ਨਿਸ਼ਾਨਾ ਬਣਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੋਟਾਪਾ ਇੱਕ ਗੁੰਝਲਦਾਰ ਬਿਮਾਰੀ ਹੈ ਅਤੇ ਕਿਸੇ ਦੀ ਸਿਹਤ ਸੁਧਾਰਨ ਦੀ ਕੋਸ਼ਿਸ਼ ਦਾ ਮਜ਼ਾਕ ਉਡਾਉਣ ਦੀ ਬਜਾਏ ਉਸ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।
ਵਿਆਹ ਟੁੱਟਣ ਤੋਂ ਪਹਿਲਾਂ ਮਿਲਦੇ ਨੇ ਇਹ 5 ਸੰਕੇਤ! ਨਾ ਕਰੋ ਨਜ਼ਰਅੰਦਾਜ਼
NEXT STORY