ਰੋਮ (ਇਟਲੀ) ਟੇਕ ਚੰਦ ਜਗਤਪੁਰ- ਰਵਿਦਾਸੀਆ ਕੌਮ ਦੇ ਮਹਾਨ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਜਿੰਨਾਂ ਨੇ ਜ਼ਿੰਦਗੀ ਭਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਪ੍ਰਚਾਰ ਅਤੇ ਪ੍ਰਸਾਰ ਦੇਸ਼, ਵਿਦੇਸ਼ 'ਚ ਕੀਤਾ। ਜਿਨਾਂ ਨੂੰ ਕੌਮ ਦੇ ਦੋਖੀਆਂ ਨੇ ਪ੍ਰਚਾਰ ਕਰਦਿਆਂ ਨੂੰ 25 ਮਈ ਆਸਟਰੀਆ ਦੇ ਸ਼ਹਿਰ ਵਿਆਨਾਂ ਦੀ ਧਰਤੀ 'ਤੇ ਸ਼ਹੀਦ ਕਰ ਦਿੱਤਾ ਸੀ। ਉਨਾਂ ਦਾ ਸ਼ਹੀਦੀ ਦਿਹਾੜਾ ਸੰਤਾ ਵਿਤੋਰੀਆ (ਰਿਜੋਈਮਿਲੀਆ) ਵਿਖੇ 25 ਮਈ ਦਿਨ ਐਤਵਾਰ ਨੂੰ ਮਨਾਇਆ ਜਾਵੇਗਾ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਤੋਂ ਦੁੱਖਦਾਇਕ ਖ਼ਬਰ, ਭਾਰਤੀ ਮੂਲ ਦੇ ਵਿਸ਼ਨੂੰ ਸਮੇਤ ਤਿੰਨ ਲੋਕਾਂ ਦੀ ਮੌਤ
ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸ਼ਿੰਗਾਰਾਂ ਸਿੰਘ ਮੱਲ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਟੈਂਪਲ ਰਿਜੋਈਮਿਲੀਆ ਅਤੇ ਜ. ਸਕੱਤਰ ਸੋਢੀ ਮੱਲ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਇਸ ਸਮਾਗਮ ਵਿੱਚ ਇਟਲੀ ਦੇ ਪ੍ਰਸਿੱਧ ਕੀਰਤਨੀਏ ਜੀਵਨ ਸਿੰਘ ਮਾਨ ਦਾ ਜਥਾ ਆਈਆਂ ਸੰਗਤਾਂ ਨੂੰ ਸੰਤ ਰਾਮਾ ਨੰਦ ਜੀ ਦੇ ਜੀਵਨ ਬਾਰੇ ਚਾਨਣਾ ਪਾਉਣਗੇ ਅਤੇ ਆਪਣੀ ਰਸ ਭਿੰਨੀ ਆਵਾਜ਼ ਵਿੱਚ ਕੀਰਤਨ ਕਰਨਗੇ। ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਸ਼ਿੰਦਾ ਮੱਲਪੁਰੀਆ, ਰਾਜਕੁਮਾਰ ਪੱਪੂ, ਲੱਕੀ ਬੈਂਸ, ਜੀਵਨ ਬੰਗਾ ਅਤੇ ਰਕੇਸ਼ ਮਜਾਰੀ ਆਦਿ ਨਾਲ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਰਾਜਧਾਨੀ ਰੋਮ ਵਿਖੇ 18 ਮਈ ਨੂੰ ਹੋਵੇਗਾ ਵਿਸ਼ਾਲ ਗੁਰਮਤਿ ਸਮਾਗਮ
NEXT STORY