ਮੈਕਸੀਕੋ ਸਿਟੀ— ਹਰ ਲੜਕਾ-ਲੜਕੀ ਦੀ ਇਹੋ ਖਾਹਿਸ਼ ਹੁੰਦੀ ਹੈ ਕਿ ਉਹ ਹਮੇਸ਼ਾ ਇਕ-ਦੂਜੇ ਨਾਲ ਰਹਿਣ ਪਰ ਅਜਿਹਾ ਹਰ ਕਿਸੇ ਨਾਲ ਨਹੀਂ ਹੁੰਦਾ। ਗੱਲ ਕਰੀਏ ਕਪਲਸ ਦੀ, ਉਹ ਕੋਈ ਨਾ ਕੋਈ ਮੌਕਾ ਲੱਭਦੇ ਹੀ ਰਹਿੰਦੇ ਹਨ, ਜਿਥੇ ਉਹ ਇਕ-ਦੂਜੇ ਨੂੰ ਕਿੱਸ ਕਰ ਸਕਣ।
ਪਬਲਿਕ ਪਲੇਸ 'ਤੇ ਅਜਿਹਾ ਨਹੀਂ ਹੁੰਦਾ ਕਿਉਂਕਿ ਆਲੇ-ਦੁਆਲੇ ਸਾਰੇ ਲੋਕਾਂ ਦਾ ਧਿਆਨ ਰੱਖਣਾ ਪੈਂਦਾ ਹੈ, ਜਿਸ ਕਾਰਨ ਅਸੀਂ ਆਪਣੇ ਸਾਥੀ ਨਾਲ ਖੁਸ਼ੀ ਦਾ ਸਮਾਂ ਨਹੀਂ ਬਿਤਾ ਸਕਦੇ ਪਰ ਅੱਜ ਅਸੀਂ ਤੁਹਾਨੂੰ ਅਜਿਹੀ ਜਗ੍ਹਾ ਬਾਰੇ ਦੱਸਣ ਜਾ ਰਹੇ ਹਾਂ, ਜਿਥੇ ਕਿੱਸ ਕਰਨ ਲਈ ਘੰਟਿਆਂ ਤਕ ਕਪਲਸ ਲਾਈਨ 'ਚ ਲੱਗਣ ਨੂੰ ਤਿਆਰ ਰਹਿੰਦੇ ਹਨ। ਇਥੇ ਤੁਸੀਂ ਵੀ ਜਾਣਾ ਚਾਹੋਗੇ ਤੇ ਵੱਸਣਾ ਚਾਹੋਗੇ। ਇਹ ਅਨੋਖੀ ਜਗ੍ਹਾ ਮੈਕਸੀਕੋ 'ਚ ਸਥਿਤ ਹੈ। ਇਸ ਜਗ੍ਹਾ ਬਾਰੇ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਥੇ ਕਿੱਸ ਕਰਨ 'ਤੇ ਕਪਲਸ 15 ਸਾਲ ਤੱਕ ਖੁਸ਼ ਰਹਿਣਗੇ। ਦਰਅਸਲ ਇਸ ਦੇ ਪਿੱਛੇ 2 ਪ੍ਰੇਮੀਆਂ ਦੀ ਕਹਾਣੀ ਵੀ ਹੈ।
ਇਹ ਜਗ੍ਹਾ ਅਸਲ ਵਿਚ ਇਕ ਪਤਲੀ ਗਲੀ ਹੈ, ਜਿਸ ਦਾ ਨਾਮ ਐੱਲ ਕੈਲੇਜਨ ਡੇਲ ਵੇਸੋ ਹੈ। ਇਸ ਗਲੀ ਦਾ ਇਤਿਹਾਸ ਇਹ ਹੈ ਕਿ ਇਥੇ ਬਾਲਕੋਨੀ 'ਚ 2 ਪ੍ਰੇਮੀ ਬੈਠ ਕੇ ਕਿੱਸ ਕਰਦੇ ਸਨ। ਲੜਕੀ ਡੋਨਾ ਕਾਰਮੇਨ ਅਮੀਰ ਪਰਿਵਾਰ ਤੋਂ ਸੀ, ਜਦਕਿ ਲੜਕਾ ਲੁਈਸ ਗਰੀਬ ਪਰਿਵਾਰ ਨਾਲ। ਡੋਨਾ ਨੂੰ ਉਸ ਦੇ ਪਿਤਾ ਨੇ ਲੁਈਸ ਨਾਲ ਪਿਆਰ ਕਰਨ ਦੀ ਇਜਾਜ਼ਤ ਨਹੀ ਦਿੱਤੀ ਤੇ ਉਸ ਨੂੰ ਘਰ 'ਚ ਬੰਦ ਕਰ ਦਿੱਤਾ ਪਰ ਲੁਈਸ ਨੇ ਡੋਨਾ ਦੀ ਬਾਲਕੋਨੀ ਦੇ ਸਾਹਮਣੇ ਕਮਰਾ ਕਿਰਾਏ 'ਤੇ ਲੈ ਲਿਆ। ਇਸ ਦੀ ਭਿਣਕ ਲਗਦੇ ਹੀ ਡੋਨਾ ਦੇ ਪਿਤਾ ਨੇ ਉਸਦਾ ਕਤਲ ਕਰ ਦਿੱਤਾ। ਇਸ ਦੇ ਸਦਮੇ ਨਾਲ ਲੁਈਸ ਨੇ ਬਾਲਕੋਨੀ 'ਚੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਜਿਸ ਕਮਰੇ 'ਚ ਡੋਨਾ ਰਹਿੰਦੀ ਸੀ, ਉਥੇ ਹੁਣ ਗਿਫਟ ਦੀ ਦੁਕਾਨ ਹੈ। ਕਪਲਸ ਉਸ ਬਾਲਕੋਨੀ 'ਚ ਆ ਕੇ ਆਪਣਾ ਨਾਮ ਤੇ ਸੰਦੇਸ਼ ਲਿਖਦੇ ਹਨ। ਖਿੜਕੀ 'ਤੇ ਤਾਲੇ ਵੀ ਲਾਉਂਦੇ ਹਨ।
ਪ੍ਰਿੰਸ ਹੈਰੀ ਤੇ ਮੇਗਨ ਮਰਕੇਲ ਦੇ ਬੇਟੇ ਦਾ ਹੋਇਆ 'ਨਾਮਕਰਨ', ਦਿੱਤਾ ਇਹ ਨਾਂ
NEXT STORY