ਮਾਸਕੋ : ਤਲਾਕਸ਼ੁਦਾ ਪਤੀਆਂ ਅਤੇ ਛੱਡ ਕੇ ਜਾ ਚੁੱਕੇ ਬੁਆਏਫਰੈਂਡਾਂ 'ਤੇ ਇਸ ਸਮੇਂ ਰੂਸੀ ਔਰਤਾਂ ਭਾਰੀ ਪੈ ਰਹੀਆਂ ਹਨ। ਇਹ ਔਰਤਾਂ ਆਪਣੇ ਤਲਾਕਸ਼ੁਦਾ ਪਤੀਆਂ ਅਤੇ ਸਾਬਕਾ ਬੁਆਏਫਰੈਂਡਾਂ ਦਾ ਪਤਾ ਫ਼ੌਜ ਨੂੰ ਦੇ ਰਹੀਆਂ ਹਨ। ਔਰਤਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਯੂਕ੍ਰੇਨ ਨਾਲ ਹੋ ਰਹੇ ਯੁੱਧ 'ਚ ਭੇਜਿਆ ਜਾਵੇ ਤਾਂ ਜੋ ਉਹ ਦੇਸ਼ ਦੀ ਸੇਵਾ ਕਰ ਸਕਣ। ਰੂਸ ਦੀ ਫ਼ੌਜ ਨੇ ਵੀ ਇਹ ਨੋਟਿਸ ਕੀਤਾ ਹੈ ਅਤੇ ਪਿਛਲੇ ਹਫ਼ਤੇ ਤੋਂ ਔਰਤਾਂ ਦੇ ਸਾਬਕਾ ਬੁਆਏਫਰੈਂਡ ਅਤੇ ਸਾਬਕਾ ਪਤੀਆਂ ਨੂੰ ਜ਼ਬਰਨ ਫ਼ੌਜ 'ਚ ਭਰਤੀ ਕਰਨਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ 'ਚ ਉਹ ਪੁਰਸ਼ ਸਭ ਤੋਂ ਜ਼ਿਆਦਾ ਸ਼ਾਮਲ ਹਨ, ਜਿਨ੍ਹਾਂ ਨੇ ਤਲਾਕ ਹੋਣ ਜਾਂ ਗਰਲਫਰੈਂਡ ਤੋਂ ਵੱਖ ਹੋਣ ਮਗਰੋਂ ਬੱਚਿਆਂ ਦੇ ਪਾਲਣ-ਪੋਸ਼ਣ ਲਈ ਖ਼ਰਚਾ ਦੇਣ ਬੰਦ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਮਿਡ-ਡੇਅ-ਮੀਲ ਨੂੰ ਲੈ ਕੇ ਹੁਣ ਸਕੂਲਾਂ ਨੂੰ ਜਾਰੀ ਕੀਤੇ ਗਏ ਇਹ ਹੁਕਮ
ਰੂਸ ਦੀ ਆਰ. ਟੀ. ਟੈਲੀਵਿਜ਼ਨ ਨੈੱਟਵਰਕ ਦੀ ਮੁਖੀ ਮਾਂਗਰੀਟਾ ਸਾਈਮਾਨਿਆਨ ਦਾ ਕਹਿਣਾ ਹੈ ਕਿ ਫ਼ੌਜ 'ਚ ਭਰਤੀ ਕਰ ਰਹੇ ਅਧਿਕਾਰੀਆਂ ਨੇ ਔਰਤਾਂ ਦੀ ਅਪੀਲ ਨੂੰ ਸਵੀਕਾਰ ਕਰ ਲਿਆ ਹੈ। ਹੁਣ ਉਨ੍ਹਾਂ ਦੇ ਭੇਜੇ ਗਏ ਪਤੇ ਤੋਂ ਉਨ੍ਹਾਂ ਦੇ ਤਲਾਕਸ਼ੁਦਾ ਪਤੀਆਂ ਅਤੇ ਸਾਬਕਾ ਬੁਆਏਫਰੈਂਡਾਂ ਨੂੰ ਲੱਭਿਆ ਜਾ ਰਿਹਾ ਹੈ। ਉਨ੍ਹਾਂ ਨੂੰ ਜ਼ਬਰਨ ਫ਼ੌਜ 'ਚ ਭਰਤੀ ਕੀਤਾ ਜਾ ਰਿਹਾ ਹੈ। ਫ਼ੌਜ ਦਾ ਕਹਿਣਾ ਹੈ ਕਿ ਹੁਣ ਇਹ ਨੌਜਵਾਨ ਦੇਸ਼ ਦੀ ਸੇਵਾ ਵੀ ਕਰ ਸਕਣਗੇ ਅਤੇ ਆਪਣੇ ਬੱਚਿਆਂ ਦੇ ਪਾਲਣ-ਪੋਸ਼ਣ ਦਾ ਖ਼ਰਚਾ ਵੀ ਚੁੱਕ ਸਕਣਗੇ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ: ਹੁਣ ਜਾਇਦਾਦ ਮਾਲਕਾਂ ਨੂੰ 15 ਦਿਨਾਂ 'ਚ ਮਿਲੇਗੀ ਐਨ.ਓ.ਸੀ
ਅਸਲ 'ਚ ਫ਼ੌਜ ਉਨ੍ਹਾਂ ਦੀ ਤਨਖ਼ਾਹ ਉਨ੍ਹਾਂ ਦੇ ਬੱਚਿਆਂ ਦੇ ਪਾਲਣ-ਪੋਸ਼ਣ ਲਈ ਉਨ੍ਹਾਂ ਦੀਆਂ ਸਾਬਕਾ ਪਤਨੀਆਂ ਅਤੇ ਸਾਬਕਾ ਗਰਲਫਰੈਂਡਾਂ ਨੂੰ ਦੇਵੇਗੀ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਰਾਸ਼ਟਰਪਤੀ ਵਾਲਦੀਮੀਰ ਪੁਤਿਨ ਵੱਲੋਂ ਪੂਰੇ ਦੇਸ਼ 'ਚ ਫ਼ੌਜ ਭਰਤੀ ਮੋਬੀਲਾਈਜ਼ੇਸ਼ਨ ਡਰਾਈਵ ਸ਼ੁਰੂ ਕੀਤੀ ਗਈ ਹੈ। ਇਸ ਦਾ ਪੂਰੇ ਰੂਸ 'ਚ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਹੈ। ਕਈ ਬਜ਼ੁਰਗਾਂ ਅਤੇ ਬੀਮਾਰ ਲੋਕਾਂ ਨੂੰ ਵੀ ਲੜਨ ਲਈ ਭੇਜ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਲੱਖਾਂ ਦੀ ਗਿਣਤੀ 'ਚ ਪੁਰਸ਼ ਦੇਸ਼ ਛੱਡ ਕੇ ਭੱਜ ਗਏ ਹਨ ਅਤੇ ਬੱਚੇ ਖ਼ੌਫ 'ਚ ਘਰਾਂ ਅੰਦਰ ਬੰਦ ਹੋਏ ਪਏ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਦੀ ਧੀ ਜੈਸਮੀਨ ਕੌਰ ਦੀ ਵੱਡੀ ਪ੍ਰਾਪਤੀ, ਲੜ ਰਹੀ ਹੈ ਡੈੱਨਮਾਰਕ ਪਾਰਲੀਮੈਂਟ ਦੀਆਂ ਚੋਣਾਂ
NEXT STORY