ਗੁਰਦਾਸਪੁਰ (ਵਿਨੋਦ)- ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀ.ਐੱਲ.ਏ.) ਨੇ ਪਾਕਿਸਤਾਨ ਦੇ ਖ਼ਿਲਾਫ਼ ਆਪਣੀ ਹਥਿਆਰਬੰਦ ਮੁਹਿੰਮ ਨੂੰ ਬਲੋਚਿਸਤਾਨ ਦੀ ਪੂਰੀ ਆਜ਼ਾਦੀ ਤੱਕ ਜਾਰੀ ਰੱਖਣ ਦਾ ਦਾਅਵਾ ਕੀਤਾ ਹੈ। ਸੰਗਠਨ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਆਜ਼ਾਦੀ ਹਾਸਲ ਹੋਣ ਤੋਂ ਬਾਅਦ ਬੀ.ਐੱਲ.ਏ. ਦੇ ਲੜਾਕੇ ਹੀ ਬਲੋਚਿਸਤਾਨ ਦੀ ਫ਼ੌਜ ਦੀ ਭੂਮਿਕਾ ਨਿਭਾਉਣਗੇ। ਸੰਗਠਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਪਿਛਲੇ 8 ਦਿਨਾਂ 'ਚ ਬਲੋਚਿਸਤਾਨ 'ਚ 22 ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ, ਜਿਨ੍ਹਾਂ 'ਚ 26 ਪਾਕਿਸਤਾਨੀ ਸੁਰੱਖਿਆ ਕਰਮਚਾਰੀਆਂ ਦੇ ਮਾਰੇ ਜਾਣ ਦਾ ਦੋਸ਼ ਲਾਇਆ ਗਿਆ ਹੈ।
ਇਹ ਵੀ ਪੜ੍ਹੋ- ਹਵਾ ਵਿਚਾਲੇ ਜਹਾਜ਼ ਤੇ ਹੈਲੀਕਾਪਟਰ ਦੀ ਭਿਆਨਕ ਟੱਕਰ ! ਦੋਵੇਂ ਹੋ ਗਏ ਕ੍ਰੈਸ਼, ਪਾਇਲਟ ਦੀ ਮੌਤ
ਬਲੋਚ ਨੇਤਾ ਮੀਰ ਯਾਰ ਬਲੋਚ ਨੇ ਦਾਅਵਾ ਕੀਤਾ ਕਿ ਬੀ.ਐੱਲ.ਏ. 'ਚ ਕਰੀਬ 1 ਲੱਖ ਸਰਗਰਮ ਮੈਂਬਰ ਹਨ ਅਤੇ ਉਸ ਨੂੰ ਬਲੋਚ ਆਬਾਦੀ ਦਾ ਵਿਆਪਕ ਸਮਰਥਨ ਹਾਸਲ ਹੈ। ਉਨ੍ਹਾਂ ਸੰਗਠਨ ਦੀਆਂ ਫੌਜੀ ਗਤੀਵਿਧੀਆਂ ਦਾ ਜ਼ਿਕਰ ਕਰਦੇ ਹੋਏ ਪਾਕਿਸਤਾਨੀ ਸੁਰੱਖਿਆ ਚੌਕੀਆਂ ’ਤੇ ਹਮਲੇ ਕਰਨ ਅਤੇ ਹਥਿਆਰ ਕਬਜ਼ੇ ’ਚ ਲੈਣ ਦੇ ਦਾਅਵੇ ਵੀ ਕੀਤੇ।
ਇਹ ਵੀ ਪੜ੍ਹੋ- ਟਰੰਪ ਰਾਜ 'ਚ ਅਮਰੀਕਾ 'ਤੇ ਵੱਡਾ ਸੰਕਟ ! ਜੰਗ ਵਿਚਾਲੇ 40 ਟ੍ਰਿਲੀਅਨ ਤੱਕ ਪੁੱਜੀ 'ਕਰਜ਼ੇ ਦੀ ਪੰਡ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਟਰੰਪ ਰਾਜ 'ਚ ਅਮਰੀਕਾ 'ਤੇ ਵੱਡਾ ਸੰਕਟ ! ਜੰਗ ਵਿਚਾਲੇ 40 ਟ੍ਰਿਲੀਅਨ ਤੱਕ ਪੁੱਜੀ 'ਕਰਜ਼ੇ ਦੀ ਪੰਡ'
NEXT STORY