ਲੰਡਨ (ਭਾਸ਼ਾ)–ਇਸ ਸਾਲ ਜਨਵਰੀ ’ਚ ਪੂਰਣ ਚੰਦਰ ਗ੍ਰਹਿਣ ਦੌਰਾਨ ਇਕ ਪੁਲਾੜੀ ਚੱਟਾਨ 61 ਹਜ਼ਾਰ ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੰਦਰਮਾ ਨਾਲ ਟਕਰਾਈ ਸੀ। ਵਿਗਿਆਨੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਹਾਜ਼ਰੀਨਾਂ ਨੇ ਇਸ ਸਾਲ 21 ਜਨਵਰੀ ਨੂੰ ਪੂਰਣ ਚੰਦਰ ਗ੍ਰਹਿਣ ਦੇਖਣ ਦੌਰਾਨ ਚੱਟਾਨ (ਉਲਕਾ ਪਿੰਡ) ਦੇ ਚੰਦਰਮਾ ਦੀ ਪਰਤ ਨਾਲ ਟਕਰਾਉਣ ’ਤੇ ਕੁਝ ਸਮੇਂ ਲਈ ਚਿੰਗਾਰੀ ਦੇਖੀ। ਸਪੇਨ ਦੇ ‘ਇੰਸਟੀਚਿਊਟ ਆਫ ਐਸਟ੍ਰੋਫਿਜ਼ਿਕਸ ਆਫ ਐਂਡਾਲੂਸੀਆ’ ਅਤੇ ‘ਯੂਨੀਵਰਸਿਟੀ ਆਫ ਹੁਇਲਵਾ’ ਦੇ ਖੋਜਕਾਰਾਂ ਨੇ ਇਸ ਘਟਨਾ ਦੌਰਾਨ ਚੰਦਰਮਾ ਦੀ ਪਰਤ ’ਤੇ ਨਜ਼ਰ ਰੱਖਣ ਲਈ ਅੱਠ ਦੂਰਬੀਨਾਂ ਦੀ ਵਰਤੋਂ ਕੀਤੀ। ਉਲਕਾ ਪਿੰਡ ਦੇ ਚੰਦਰਮਾ ਦੀ ਪਰਤ ਨਾਲ ਟਕਰਾਉਣ ਦੌਰਾਨ 28 ਸਕਿੰਟ ਲਈ ਚੰਗਿਆੜੀ ਉੱਠੀ ਅਤੇ ਇਸ ਨੂੰ ਪਹਿਲੀ ਵਾਰ ਚੰਦਰਗ੍ਰਹਿਣ ਦੌਰਾਨ ਫਿਲਮਾਇਆ ਗਿਆ। ਪੂਰਨ ਚੰਦਰਗ੍ਰਹਿਣ ਉਸ ਸਮੇਂ ਹੁੰਦਾ ਹੈ ਜਦੋਂ ਚੰਦਰਮਾ ਪੂਰੀ ਤਰ੍ਹਾਂ ਧਰਤੀ ਦੀ ਛਾਇਆ ’ਚ ਆ ਜਾਂਦਾ ਹੈ। ਬੀਤੀ 21 ਜਨਵਰੀ ਨੂੰ ਹੋਏ ਪੂਰਨ ਚੰਦਰਗ੍ਰਹਿਣ ਨੂੰ ਉੱਤਰ ਅਤੇ ਦੱਖਣ ਅਮਰੀਕਾ ਅਤੇ ਪੱਛਮੀ ਯੂਰਪ ਤੋਂ ਸਭ ਤੋਂ ਚੰਗੀ ਤਰ੍ਹਾਂ ਦੇਖਿਆ ਗਿਆ। ਦਰਅਸਲ ਚੰਦਰਮਾ ਕੋਲ ਧਰਤੀ ਵਾਂਗ ਖੁਦ ਦੀ ਰੱਖਿਆ ਲਈ ਕੋਈ ਵਾਯੂਮੰਡਲ ਨਹੀਂ ਹੈ ਅਤੇ ਇਸ ਲਈ ਚੱਟਾਨ ਦਾ ਛੋਟਾ ਜਿਹਾ ਟੁਕੜਾ ਵੀ ਚੰਦਰਮਾ ਦੀ ਪਰਤ ਤੋਂ ਆ ਕੇ ਟਕਰਾ ਸਕਦਾ ਹੈ।
ਨਾਈਜੀਰੀਆ 'ਚ ਬੋਕੋ ਹਰਾਮ ਨੇ 14 ਨਿਰਦੋਸ਼ਿਆਂ ਨੂੰ ਉਤਾਰਿਆ ਮੌਤ ਦੇ ਘਾਟ
NEXT STORY