ਵਾਸ਼ਿੰਗਟਨ: ਅਮਰੀਕਾ ਆਪਣੀ ਇਮੀਗ੍ਰੇਸ਼ਨ ਨੀਤੀਆਂ ਨੂੰ ਸਖ਼ਤ ਕਰਦਾ ਜਾ ਰਿਹਾ ਹੈ। ਇਸ ਦੇ ਤਹਿਤ ਐੱਚ-1ਬੀ ਵੀਜ਼ਾ ਧਾਰਕ ਜੋ ਨਾਬਾਲਗ ਵਜੋਂ ਆਏ ਸਨ ਅਤੇ ਹੁਣ 21 ਸਾਲ ਦੇ ਹੋਣ ਵਾਲੇ ਹਨ, ਅਮਰੀਕਾ ਵਿੱਚ ਆਪਣੇ ਠਹਿਰਨ ਨੂੰ ਲੈ ਕੇ ਦੁਚਿੱਤੀ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੂੰ ਹੁਣ NRI ਮਾਪਿਆਂ (H-4 ਵੀਜ਼ਾ ਧਾਰਕਾਂ) ਦੇ ਨਿਰਭਰ ਨਹੀਂ ਮੰਨਿਆ ਜਾ ਸਕਦਾ। ਅਮਰੀਕੀ ਨੀਤੀ ਤਹਿਤ ਹੁਣ ਤੱਕ ਉਨ੍ਹਾਂ ਨੂੰ 'ਏਜ ਆਊਟ' ਤੋਂ ਬਾਅਦ ਨਵਾਂ ਵੀਜ਼ਾ ਦਰਜਾ ਚੁਣਨ ਲਈ ਦੋ ਸਾਲ ਦਿੱਤੇ ਜਾਂਦੇ ਸਨ, ਪਰ ਇਮੀਗ੍ਰੇਸ਼ਨ ਨਿਯਮਾਂ ਅਤੇ ਅਦਾਲਤੀ ਮਾਮਲਿਆਂ ਵਿੱਚ ਹਾਲ ਹੀ ਵਿੱਚ ਹੋਏ ਬਦਲਾਅ ਕਾਰਨ, ਉਨ੍ਹਾਂ ਨੂੰ ਚਿੰਤਾ ਹੈ ਕਿ ਇਹ ਵਿਵਸਥਾ ਖਤਮ ਹੋ ਸਕਦੀ ਹੈ। ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਨੂੰ ਭਾਰਤ 'ਸਵੈ-ਦੇਸ਼ ਨਿਕਾਲੇ' ਲਈ ਮਜਬੂਰ ਕੀਤਾ ਜਾ ਸਕਦਾ ਹੈ, ਇੱਕ ਅਜਿਹਾ ਦੇਸ਼ ਜਿਸ ਤੋਂ ਉਹ ਬਹੁਤ ਘੱਟ ਜਾਣੂ ਹਨ ਜਾਂ ਅਮਰੀਕਾ ਵਿੱਚ 'ਬਾਹਰਲੇ' ਵਜੋਂ ਰਹਿਣਾ ਪੈ ਸਕਦਾ ਹੈ।
ਚਿੰਤਾ ਵਿਚ ਡੁੱਬੇ 1 ਲੱਖ ਤੋਂ ਵਧੇਰੇ ਭਾਰਤੀ ਨੌਜਵਾਨ
ਮਾਰਚ 2023 ਦੇ ਅੰਕੜਿਆਂ ਅਨੁਸਾਰ ਅਜਿਹਾ ਅਨੁਮਾਨ ਹੈ ਕਿ ਲਗਭਗ 1.34 ਲੱਖ ਭਾਰਤੀ ਬੱਚਿਆਂ ਦੀ ਨਿਰਭਰ ਵੀਜ਼ਾ ਸਥਿਤੀ ਉਨ੍ਹਾਂ ਦੇ ਪਰਿਵਾਰਾਂ ਨੂੰ ਗ੍ਰੀਨ ਕਾਰਡ ਮਿਲਣ ਤੋਂ ਪਹਿਲਾਂ ਹੀ ਖਤਮ ਹੋ ਜਾਵੇਗੀ। ਇਸ ਉਲਝਣ ਨੂੰ ਹੋਰ ਵਧਾਉਂਦਿਆਂ ਟੈਕਸਾਸ ਦੀ ਇੱਕ ਹਾਲੀਆ ਅਦਾਲਤ ਨੇ ਡਿਫਰਡ ਐਕਸ਼ਨ ਫਾਰ ਚਾਈਲਡਹੁੱਡ ਅਰਾਈਵਲ (DACA) ਤਹਿਤ ਨਵੇਂ ਬਿਨੈਕਾਰਾਂ ਨੂੰ ਵਰਕ ਪਰਮਿਟ ਦੇਣ 'ਤੇ ਰੋਕ ਲਗਾ ਦਿੱਤੀ ਹੈ। DACA ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲੇ ਤੋਂ ਦੋ ਸਾਲਾਂ ਦੀ ਅਸਥਾਈ ਸੁਰੱਖਿਆ ਪ੍ਰਦਾਨ ਕਰਦਾ ਹੈ, ਜਿਸ ਵਿੱਚ ਉਹ ਬੱਚੇ ਵੀ ਸ਼ਾਮਲ ਹਨ ਜੋ 21 ਸਾਲ ਦੀ ਉਮਰ ਤੋਂ ਬਾਅਦ ਮਾਪਿਆਂ ਦੇ ਨਿਰਭਰ ਵਜੋਂ ਆਪਣੀ ਸਥਿਤੀ ਲਈ ਅਯੋਗ ਹੋ ਜਾਂਦੇ ਹਨ ਅਤੇ ਜਿਨ੍ਹਾਂ ਕੋਲ ਨਵੀਨੀਕਰਨ ਦੀ ਸੰਭਾਵਨਾ ਹੁੰਦੀ ਹੈ। ਇਸ ਵਿਵਸਥਾ ਤੋਂ ਬਿਨਾਂ ਭਾਰਤੀ ਨੌਜਵਾਨਾਂ ਨੂੰ ਡਰ ਹੈ ਕਿ ਉਹ ਅਨਿਸ਼ਚਿਤਤਾ ਵਿੱਚ ਫਸ ਸਕਦੇ ਹਨ। ਵੱਡੀ ਗੱਲ ਇਹ ਹੈ ਕਿ ਮਾਪਿਆਂ ਨੇ ਗ੍ਰੀਨ ਕਾਰਡਾਂ ਲਈ ਜੋ ਅਰਜ਼ੀ ਦਿੱਤੀ ਹੈ, ਉਸ ਦੀ ਉਡੀਕ ਮਿਆਦ 12 ਸਾਲ ਤੋਂ ਲੈ ਕੇ 100 ਸਾਲ ਤੱਕ ਹੈ।
ਇਹ ਅਹਿਮ ਖ਼ਬਰ-ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ਦਾ ਰਸਤਾ ਸਾਫ, ਅਮਰੀਕੀ ਸੁਪਰੀਮ ਕੋਰਟ ਨੇ ਅਰਜ਼ੀ ਕੀਤੀ ਰੱਦ
ਇਨ੍ਹਾਂ ਵਿੱਚੋਂ ਕੁਝ ਨੌਜਵਾਨ ਕੈਨੇਡਾ ਜਾਂ ਯੂ.ਕੇ ਵਰਗੇ ਹੋਰ ਦੇਸ਼ਾਂ ਵਿੱਚ ਜਾਣ ਬਾਰੇ ਵੀ ਵਿਚਾਰ ਕਰ ਰਹੇ ਹਨ, ਜਿੱਥੇ ਇਮੀਗ੍ਰੇਸ਼ਨ ਨੀਤੀਆਂ ਨੂੰ ਵਧੇਰੇ ਸਮਾਵੇਸ਼ੀ ਮੰਨਿਆ ਜਾਂਦਾ ਹੈ। ਮੈਮਫ਼ਿਸ ਵਿੱਚ ਰਹਿਣ ਵਾਲੇ ਇੱਕ ਅੰਡਰਗ੍ਰੈਜੁਏਟ ਵਿਦਿਆਰਥੀ, ਜੋ ਅਪ੍ਰੈਲ ਵਿੱਚ 21 ਸਾਲ ਦਾ ਹੋ ਜਾਵੇਗਾ ਨੇ ਕਿਹਾ,"ਇਹ ਇੱਕ ਸੌਖਾ ਵਿਕਲਪ ਹੋ ਸਕਦਾ ਹੈ।'' ਉਸਨੇ ਅੱਗੇ ਕਿਹਾ, "ਮੈਂ ਆਪਣੇ ਆਪ ਨੂੰ ਭਾਰਤ ਵਾਪਸ ਜਾਂਦੇ ਹੋਏ ਨਹੀਂ ਦੇਖ ਸਕਦਾ ਕਿਉਂਕਿ ਇਹ ਮੈਨੂੰ ਕਿਸੇ ਹੋਰ ਵਿਦੇਸ਼ੀ ਧਰਤੀ ਵਾਂਗ ਮਹਿਸੂਸ ਹੁੰਦਾ ਹੈ। ਮੈਂ ਇਸਨੂੰ ਆਪਣੇ ਬਚਪਨ ਵਿੱਚ ਛੱਡ ਦਿੱਤਾ ਸੀ। ਮੈਨੂੰ ਨਵੇਂ ਸਿਰੇ ਤੋਂ ਸ਼ੁਰੂਆਤ ਕਰਨੀ ਪਵੇਗੀ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ਦਾ ਰਸਤਾ ਸਾਫ, ਅਮਰੀਕੀ ਸੁਪਰੀਮ ਕੋਰਟ ਨੇ ਅਰਜ਼ੀ ਕੀਤੀ ਰੱਦ
NEXT STORY