ਟੋਰਾਂਟੋ— ਇਕ ਰਿਪੋਰਟ ਮੁਤਾਬਕ ਕੈਨੇਡਾ 'ਚ ਸਾਲ 2015 ਤੋਂ 2016 ਤਕ ਇਕ ਦਿਨ 'ਚ ਲਗਭਗ 212 ਵਿਅਕਤੀ ਹਸਪਤਾਲ 'ਚ ਭਰਤੀ ਹੋ ਰਹੇ ਹਨ। ਇਸ ਪਿੱਛੇ ਕਾਰਨ ਹੈ ਸ਼ਰਾਬ ਪੀਣ ਦਾ। ਨਵੀਂਆਂ ਰਿਪੋਰਟਾਂ ਮੁਤਾਬਕ 205 ਲੋਕਾਂ ਨੂੰ ਦਿਲ ਦੀਆਂ ਬੀਮਾਰੀਆਂ ਲੱਗ ਰਹੀਆਂ ਹਨ। 'ਕੈਨੇਡੀਅਨ ਇੰਸਟੀਚਿਊਟ ਫਾਰ ਹੈਲਥ ਇਨਫਾਰਮੇਸ਼ਨ' ਨੇ ਇਸ ਦੀ ਰਿਪੋਰਟ ਪੇਸ਼ ਕੀਤੀ ਹੈ। ਇਸ ਦੀ ਡਾਇਰੈਕਟਰ ਜੀਨ ਹਾਰਵੇਅ ਨੇ ਦੱਸਿਆ ਕਿ ਇਹ ਬਿਲਕੁਲ ਵੱਖਰਾ ਤੇ ਹੈਰਾਨੀਜਨਕ ਖੁਲਾਸਾ ਹੈ ਕਿ ਕੈਨੇਡੀਅਨਜ਼ 'ਚ ਸ਼ਰਾਬ ਪੀਣ ਦੀ ਆਦਤ ਇੰਨੀ ਵਧ ਗਈ ਹੈ।
ਸ਼ਰਾਬ ਪੀ ਕੇ ਲੋਕ ਗੱਡੀਆਂ ਚਲਾਉਂਦੇ ਹਨ ਤੇ ਦੁਰਘਟਨਾਵਾਂ ਦੇ ਸ਼ਿਕਾਰ ਹੋ ਜਾਂਦੇ ਹਨ। ਇਸ ਤਰ੍ਹਾਂ ਹਰ ਬੀਮਾਰੀ ਦੀ ਜੜ੍ਹ ਇਹ ਸ਼ਰਾਬ ਹੀ ਹੈ। ਉੱਤਰੀ ਇਲਾਕੇ 'ਚ ਰਹਿਣ ਵਾਲੇ ਲੋਕ ਵਧੇਰੇ ਸ਼ਰਾਬ ਪੀਣ ਦੇ ਆਦੀ ਹੋ ਗਏ ਹਨ। ਲਗਾਤਾਰ ਵਧ ਰਹੀ ਇਸ ਬੀਮਾਰੀ ਕਾਰਨ ਡਾਕਟਰ ਵੀ ਪਰੇਸ਼ਾਨ ਹਨ। ਮਰਦਾਂ ਦੇ ਨਾਲ-ਨਾਲ ਔਰਤਾਂ ਵੀ ਸ਼ਰਾਬ ਦੀਆਂ ਆਦੀ ਹੋ ਰਹੀਆਂ ਹਨ। ਕਾਲਜਾਂ 'ਚ ਵਿਦਿਆਰਥੀ ਸ਼ਰਾਬ ਪੀਣ ਵੱਲ ਰੁਝਾਨ ਰੱਖਣ ਲੱਗ ਜਾਂਦੇ ਹਨ ਤੇ ਫਿਰ ਪੱਕੇ ਸ਼ਰਾਬੀ ਬਣ ਕੇ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਬਰਬਾਦ ਕਰ ਦਿੰਦੇ ਹਨ।
ਬਿਨਾਂ ਹੱਥਾਂ ਦੇ ਪੈਦਾ ਹੋਈ ਇਸ ਬੱਚੀ ਦੇ ਹੌਂਸਲੇ ਨੇ ਕੀਤਾ ਸਾਰਿਆਂ ਨੂੰ ਹੈਰਾਨ, ਦੇਖੋ ਤਸਵੀਰਾਂ
NEXT STORY