ਬਗਦਾਦ (ਏ.ਐਫ.ਪੀ.)- ਸੰਯੁਕਤ ਰਾਸ਼ਟਰ ਨੇ ਮੰਗਲਵਾਰ ਨੂੰ ਕਿਹਾ ਕਿ ਇਰਾਕ ਵਿਚ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਦੀਆਂ 200 ਤੋਂ ਜ਼ਿਆਦਾ ਸਮੂਹਿਕ ਕਬਰਾਂ ਮਿਲੀਆਂ ਹਨ, ਜਿਨ੍ਹਾਂ ਵਿਚ 12000 ਤੋਂ ਜ਼ਿਆਦਾ ਮ੍ਰਿਤਕ ਦਫਨ ਹਨ।
ਵਿਸ਼ਵ ਕੈਬਨਿਟ ਨੇ ਕਿਹਾ ਕਿ ਉਨ੍ਹਾਂ ਵਿਚ ਜੰਗੀ ਅਪਰਾਧਾਂ ਦੇ ਅਹਿਮ ਸਬੂਤ ਹੋ ਸਕਦੇ ਹਨ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦਫਤਰ ਅਤੇ ਇਰਾਕ ਵਿਚ ਉਸ ਦੇ ਮਿਸ਼ਨ (ਯੂ.ਐਨ.ਏ.ਐਮ.ਆਈ.) ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਸਮੂਹਿਕ ਕਬਰਾਂ ਮਿਲ ਸਕਦੀਆਂ ਹਨ। ਉਨ੍ਹਾਂ ਨੇ ਇਰਾਕੀ ਅਧਿਕਾਰੀਆਂ ਨੂੰ ਇਨ੍ਹਾਂ ਦੀ ਉਚਿਤ ਤਰੀਕੇ ਨਾਲ ਸੁਰੱਖਿਆ ਅਤੇ ਖੋਦਾਈ ਕਰਨ ਦੀ ਗੁਜ਼ਾਰਿਸ਼ ਕੀਤੀ।
ਦੁਨੀਆ ਦੀਆਂ ਦਿੱਗਜ ਯੂਨੀਵਰਸਿਟੀਆਂ 'ਚ ਲੱਗੀ ਸ਼ਰਾਬ ਵੇਚਣ ਦੀ 'ਰੇਸ'
NEXT STORY