ਮਾਸਕੋ (ਵਾਰਤਾ) : ਰੂਸ ਦੀ ਰਾਜਧਾਨੀ ਮਾਸਕੋ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਮਹਾਮਾਰੀ ਨਾਲ 12 ਲੋਕਾਂ ਦੀ ਮੌਤ ਹੋਈ ਹੈ। ਸ਼ਹਿਰ ਵਿਚ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧਕੇ 3669 ਹੋ ਗਈ ਹੈ।
ਕੋਰੋਨਾ ਵਾਇਰਸ ਪ੍ਰਤੀਕਿਰਿਆ ਕੇਂਦਰ ਨੇ ਬੁੱਧਵਾਰ ਨੂੰ ਜਾਰੀ ਬਿਆਨ ਵਿਚ ਕਿਹਾ ਕਿ ਮਾਸਕੋ ਵਿਚ 12 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਕ ਦਿਨ ਪਹਿਲਾਂ ਸ਼ਹਿਰ ਵਿਚ 14 ਲੋਕਾਂ ਦੀ ਮੌਤ ਹੋਈ ਸੀ। ਰੂਸ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 60,6000 ਤੋਂ ਜ਼ਿਆਦਾ ਹੈ। ਦੇਸ਼ ਵਿਚ ਹੁਣ ਤੱਕ 8500 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 368000 ਤੋਂ ਜ਼ਿਆਦਾ ਲੋਕ ਠੀਕ ਹੋ ਚੁੱਕੇ ਹਨ। ਮਾਸਕੋ ਵਿਚ ਇਸ ਸਮੇਂ 216,000 ਤੋਂ ਜ਼ਿਆਦਾ ਮਾਮਲੇ ਹੈ ਜਿਸ ਵਿਚੋਂ 141000 ਲੋਕ ਠੀਕ ਹੋ ਚੁੱਕੇ ਹੈ।
ਕੈਨੇਡਾ ਨੇ ਤਾਲਾਬੰਦੀ 'ਚ ਦਿੱਤੀ ਢਿੱਲ, ਪੀ.ਐੱਮ. ਟਰੂਡੋ ਨੇ ਬੇਟੇ ਨਾਲ ਖਾਧੀ ਆਈਸਕ੍ਰੀਮ
NEXT STORY