ਇੰਟਰਨੈਸ਼ਨਲ ਡੈਸਕ- ਗੁਆਂਢੀ ਮੁਲਕ ਪਾਕਿਸਤਾਨ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਬਲੋਚਿਸਤਾਨ ਸੂਬੇ 'ਚ ਉਥਲ ਨੇੜੇ ਸ਼ੁੱਕਰਵਾਰ ਨੂੰ ਇਕ ਯਾਤਰੀ ਬੱਸ ਅਤੇ ਵੈਨ ਦੀ ਟੱਕਰ ਵਿਚ 3 ਔਰਤਾਂ ਸਮੇਤ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ।
ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਥਲ ਜ਼ੀਰੋ ਪੁਆਇੰਟ ’ਤੇ ਰਾਜਮਾਰਗ ’ਤੇ ਹੋਈ ਇਸ ਟੱਕਰ ਵਿਚ ਕਈ ਹੋਰ ਯਾਤਰੀ ਵੀ ਜ਼ਖ਼ਮੀ ਹੋਏ ਹਨ। ਕੁਝ ਜ਼ਖ਼ਮੀਆਂ ਦੀ ਹਾਲਤ ਗੰਭੀਰ ਹੈ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ ਵਧਣ ਦੀ ਸ਼ੰਕਾ ਹੈ। ਇੰਸਪੈਕਟਰ ਆਫ਼ਤਾਬ ਮਲਿਕ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਤੇਜ਼ ਰਫ਼ਤਾਰ ਯਾਤਰੀ ਬੱਸ ਦੀ ਉਥਲ ਜ਼ੀਰੋ ਪੁਆਇੰਟ ’ਤੇ ਦੂਜੇ ਪਾਸਿਓਂ ਤੋਂ ਆ ਰਹੀ ਵੈਨ ਨਾਲ ਟੱਕਰ ਹੋ ਗਈ। ਇਸ ਥਾਂ ’ਤੇ ਇਕ ਮੋੜ ਹੈ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਉਨ੍ਹਾਂ ਨੇ ਦੱਸਿਆ ਕਿ ਬੱਸ ਗਵਾਦਰ ਤੋਂ ਕਰਾਂਚੀ ਜਾ ਰਹੀ ਸੀ, ਜਦਕਿ ਵੈਨ ਕਰਾਚੀ ਤੋਂ ਲਾਸਬੇਲਾ ਵੱਲ ਜਾ ਰਹੀ ਸੀ। ਮਲਿਕ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਬਾਹਰ ਕੱਢਣ ਅਤੇ ਹਾਦਸੇ ਵਾਲੀ ਥਾਂ ਨੂੰ ਖ਼ਾਲੀ ਕਰਵਾਉਣ ਲਈ ਬਚਾਅ ਮੁਹਿੰਮ ਜਾਰੀ ਸੀ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ।
ਰੂਸ ਤੋਂ ਡੀਜ਼ਲ ਮੰਗਵਾ ਕੇ ਟਰੰਪ ਨੇ ਖੇਡਿਆ 'ਸਿਆਸੀ ਦਾਅ', ਕੀ ਵੋਟਿੰਗ ਤੋਂ ਪਹਿਲਾਂ ਜਨਤਾ ਨੂੰ ਮਿਲੇਗੀ ਰਾਹਤ ?
NEXT STORY