ਸੈਕਰਾਮੈਂਟੋ(ਰਾਜ ਗੋਗਨਾ)— ਰੋਸ਼ਨੀ ਦਾ ਤਿਉਹਾਰ ਅਤੇ ਬੰਦੀ ਛੋੜ ਦਿਵਸ ਐਲਕ ਗਰੋਵ ਦੀ ਮਲਟੀਕਲਚਰਲ ਕਮੇਟੀ ਵੱਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਐਲਕ ਗਰੋਵ ਸਿਟੀ ਦੇ ਚੈਂਬਰ ਵਿਖੇ ਹੋਏ ਇਸ ਸਮਾਗਮ ਵਿਚ ਸਿਟੀ ਦੇ ਮੇਅਰ, ਵਾਈਸ ਮੇਅਰ ਅਤੇ ਕੌਂਸਲ ਮੈਂਬਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਇਨ੍ਹਾਂ ਤੋਂ ਇਲਾਵਾ ਮਲਟੀਕਲਚਰਲ ਕਮੇਟੀ ਦੇ ਸਮੁੱਚੇ ਮੈਂਬਰ ਵੀ ਇਥੇ ਹਾਜ਼ਰ ਸਨ। ਇਸ ਦੌਰਾਨ ਸਥਾਨਕ ਕਲਾਕਾਰਾਂ ਵੱਲੋਂ ਵੱਖ-ਵੱਖ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਇਕ ਛੋਟੇ ਬੱਚੇ ਨੇ ਬੰਦੀ ਛੋੜ ਦਿਵਸ ਦੀ ਮਹੱਤਤਵਾ ਬਾਰੇ ਜਾਣਕਾਰੀ ਦਿੱਤੀ। ਮੇਅਰ ਸਟੀਵ ਲੀ ਨੇ ਦੀਵਾਲੀ ਦੇ ਸ਼ੁੱਭ ਮੌਕੇ 'ਤੇ ਵਧਾਈ ਦਿੱਤੀ। ਹੋਰਨਾਂ ਤੋਂ ਇਲਾਵਾ ਮਲਟੀਕਲਚਰਲ ਕਮੇਟੀ ਦੇ ਕਮਿਸ਼ਨ ਮੈਂਬਰ ਡਾ. ਭਾਵਿਨ ਪਾਰਖ, ਗੁਰਜਤਿੰਦਰ ਸਿੰਘ ਰੰਧਾਵਾ, ਮਹਿੰਦਰ ਸਿੰਘ, ਕ੍ਰਿਸ ਅਤੇ ਡਿਸਟ੍ਰਿਕ ਸਕੂਲ ਬੋਰਡ ਮੈਂਬਰ ਬੌਬੀ ਸਿੰਘ ਐਲਕ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਐਲਕ ਗਰੋਵ ਸਿਟੀ ਵੱਲੋਂ ਪਹਿਲੀ ਵਾਰ ਦੀਵਾਲੀ ਦਾ ਤਿਉਹਾਰ ਅਧਿਕਾਰਤ ਤੌਰ 'ਤੇ ਮਨਾਇਆ ਗਿਆ ਹੈ।
ਕੈਲਗਰੀ 'ਚ ਪਹਿਲੀ ਵਾਰ ਸਿਟੀ ਕੌਂਸਲਰ ਚੁਣਿਆ ਗਿਆ ਪੰਜਾਬੀ ਨੌਜਵਾਨ, ਪਾਏ ਭੰਗੜੇ
NEXT STORY