ਯਾਂਗੂਨ (ਭਾਸ਼ਾ)— ਮਿਆਂਮਾਰ ਫੌਜ ਦਾ ਕਹਿਣਾ ਹੈ ਕਿ ਉਹ ਉੱਤਰੀ ਰਖਾਇਨ ਸੂਬੇ ਵਿਚ ਮਿਲੀਆਂ ਸਮੂਹਕ ਕਬਰਾਂ ਦੀ ਜਾਂਚ ਕਰ ਰਹੀ ਹੈ। ਸੰਯੁਕਤ ਰਾਸ਼ਟਰ ਨੇ ਫੌਜੀਆਂ 'ਤੇ ਇਸ ਖੇਤਰ ਵਿਚ ਰੋਹਿੰਗਿਆਂ ਮੁਸਲਮਾਨਾਂ 'ਤੇ ਅੱਤਿਆਚਾਰ ਕਰਨ ਦਾ ਦੋਸ਼ ਲਾਇਆ ਸੀ। ਰੋਹਿੰਗਿਆ ਬਾਗੀਆਂ 'ਤੇ ਇਸੇ ਸਾਲ ਅਗਸਤ ਮਹੀਨੇ ਵਿਚ ਫੌਜ ਦੀ ਸਖਤ ਕਾਰਵਾਈ ਤੋਂ ਬਾਅਦ ਉੱਤਰੀ ਰਖਾਇਨ ਸੂਬੇ ਵਿਚ ਮੁਸਲਿਮ ਆਬਾਦੀ ਸਿਰਫ ਨਾਮ ਮਾਤਰ ਰਹਿ ਗਈ ਹੈ। 6,65,500 ਤੋਂ ਵਧ ਸ਼ਰਣਾਰਥੀ ਸਰਹੱਦ ਪਾਰ ਕਰ ਕੇ ਬੰਗਲਾਦੇਸ਼ ਜਾ ਚੁੱਕੇ ਹਨ।
ਸੰਯੁਕਤ ਰਾਸ਼ਟਰ, ਅਮਰੀਕਾ ਅਤੇ ਮਨੁੱਖੀ ਅਧਿਕਾਰ ਸਮੂਹਾਂ ਨੇ ਮਿਆਂਮਾਰ 'ਤੇ ਮੁਸਲਿਮ ਘੱਟ ਗਿਣਤੀ 'ਤੇ ਜਾਤੀ ਸਫਾਈ ਮੁਹਿੰਮ ਚਲਾਉਣ ਦਾ ਦੋਸ਼ ਲਾਇਆ ਹੈ। ਇਸ ਹਿੰਸਾ ਦੇ ਪਹਿਲੇ ਮਹੀਨੇ ਵਿਚ ਹੀ 6,700 ਰੋਹਿੰਗਿਆ ਲੋਕਾਂ ਦੇ ਮਾਰੇ ਜਾਣ ਦਾ ਅਨੁਮਾਨ ਲਾਇਆ ਗਿਆ ਹੈ। ਮਿਆਂਮਾਰ ਫੌਜ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ। ਇਕ ਬਿਆਨ ਵਿਚ ਕਿਹਾ ਗਿਆ ਕਿ ਸੁਰੱਖਿਆ ਫੋਰਸ ਦੇ ਕਿਸੇ ਵੀ ਮੈਂਬਰ ਦੇ ਇਸ ਵਿਚ ਸ਼ਾਮਲ ਹੋਣ 'ਤੇ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਚੀਨ 'ਚ 10 ਦੋਸ਼ੀਆਂ ਨੂੰ ਦਿੱਤੀ ਗਈ ਸ਼ਰੇਆਮ ਫਾਂਸੀ ਦੀ ਸਜ਼ਾ (ਵੀਡੀਓ)
NEXT STORY