ਰੋਮ (ਦਲਵੀਰ ਸਿੰਘ ਕੈਂਥ)- ਖੰਡੇ ਬਾਟੇ ਦੀ ਪਾਹੁਲ ਛਕਾ ਕੇ ਚਿੜੀਆਂ ਨੂੰ ਬਾਜ ਬਣਾਉਣ ਵਾਲੇ ਮਹਾਨ ਸਿੱਖ ਧਰਮ ਦੇ ਦਸਮੇਸ਼ ਪਿਤਾ, ਚੌਜੀ ਪ੍ਰੀਤਮ, ਸ਼ਾਹਿਨਸ਼ਾਹਾਂ ਦੇ ਸ਼ਾਹਿਨਸ਼ਾਹ, ਸੰਤ ਸਿਪਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਹਨਾਂ ਨੇ ਜਿੱਥੇ ਦੁਨੀਆ ਵਿੱਚ ਬੀਰਤਾ ਦਰਸਾਉਂਦਾ, ਮਜ਼ਲੂਮਾਂ ਲਈ ਜਾਨ ਤਲੀ 'ਤੇ ਧਰਕੇ ਖੰਡਾ ਖੜਕਾਉਣ ਵਾਲਾ ਨਿਰਾਲਾ ਪੰਥ "ਖਾਲਸਾ ਪੰਥ" 17ਵੀਂ ਸਦੀ ਦੇ ਆਖ਼ਿਰ ਵਿੱਚ ਸਾਜਿਆ ਉਸ ਪਿਆਰੇ ਨਿਤਾਣਿਆਂ ਦੇ ਰਹਿਬਰ ਸਰਬੰਸਦਾਨੀ ਯੋਧੇ ਦਾ ਖਾਲਸਾ ਅੱਜ ਦੁਨੀਆ ਦੇ ਕੋਨੇ-ਕੋਨੇ ਵਿੱਚ ਵੈਰੀ ਨਾਲ ਲੋਹਾ ਲੈਂਦਿਆਂ ਸਿੱਖੀ ਦੀ ਚੜ੍ਹਦੀ ਕਲਾ ਦੀਆਂ ਬਾਤਾਂ ਪਾਉਂਦੇ ਨਗਰ ਕੀਰਤਨ ਤੇ ਹੋਰ ਵਿਸ਼ਾਲ ਗੁਰਮਤਿ ਸਮਾਗਮਾਂ ਦੁਆਰਾਂ ਸਿੱਖ ਫੁੱਲਵਾੜੀ ਨੂੰ ਖਾਲਸ ਬਣਾਉਣ ਲਈ ਦਿਨ-ਰਾਤ ਇੱਕ ਕਰ ਰਿਹਾ ਹੈ। ਇਸ ਲੜੀ ਤਹਿਤ ਹੀ ਯੂਰਪ ਦੀ ਧਰਤੀ ਇਟਲੀ 'ਤੇ ਗੁਰੂ ਦੀਆਂ ਲਾਡਲੀਆਂ ਫੌਜ਼ਾਂ ਸਿੱਖ ਸੰਗਤਾਂ ਵੱਲੋਂ ਬਹੁਤ ਹੀ ਖਾਲਸਾਈ ਜਾਹੋ-ਜਲਾਲ ਨਾਲ ਹੋਲੇ-ਮੁਹੱਲੇ ਤੇ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਜਾਏ ਜਾ ਰਹੇ ਹਨ।


ਪੜ੍ਹੋ ਇਹ ਅਹਿਮ ਖ਼ਬਰ- 648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ 23 ਮਾਰਚ ਤੋਂ ਮਈ ਤੱਕ ਇਟਲੀ 'ਚ ਹੋਣਗੇ ਆਯੋਜਿਤ

ਜਿਸ ਵਿੱਚ 29 ਮਾਰਚ ਨੂੰ ਪਹਿਲੀ ਵਾਰ ਸੱਜ ਰਿਹਾ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਸ਼ਹੀਦਾਂ ਕਾਜਲਮਜੋਰੇ (ਕਰੇਮੋਨਾ) ਵੱਲੋਂ ਵੀਆਦਾਨਾ, 29 ਮਾਰਚ ਨੂੰ ਗੁਰਦੁਆਰਾ ਸਾਹਿਬ ਸਿੰਘ ਸਭਾ ਕਰੇਮਾ (ਕਰੇਮੋਨਾ), 29 ਮਾਰਚ ਹੀ ਗੁਰਦੁਆਰਾ ਸਾਹਿਬ ਗੁਰੂ ਰਾਮ ਦਾਸ ਨਿਵਾਸ ਕਿਆਂਪੋ (ਵਿਚੈਂਸਾ), 30 ਮਾਰਚ ਨੂੰ ਧੰਨ-ਧੰਨ ਬਾਬਾ ਦੀਪ ਸਿੰਘ ਸ਼ਹੀਦ ਕਾਜਲ ਮੋਰਾਨੋ (ਕਰੇਮੋਨਾ), 5 ਅਪ੍ਰੈਲ ਗੁਰਦੁਆਰਾ ਸਾਹਿਬ ਸਿੰਘ ਸਭਾ ਕੋਰਤੇਨੋਵਾ ਬੈਰਗਾਮੋ, 6 ਅਪ੍ਰੈਲ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਕਸਤਲ ਫ੍ਰਾਂਕੋ (ਮੋਦਨਾ), 6 ਅਪ੍ਰੈ਼ਲ ਗੁਰਦੁਆਰਾ ਸਾਹਿਬ ਬਾਬਾ ਬੁੱਢਾ ਸਾਹਿਬ ਸਿੱਖ ਸੈਂਟਰ ਕਾਸਤਲਨੇਦਲੋ (ਬਰੇਸ਼ੀਆਂ), 12 ਅਪ੍ਰੈਲ ਗੁਰਦੁਆਰਾ ਸਾਹਿਬ ਸਿੰਘ ਸਭਾ ਫਲੇਰੋ (ਬਰੇਸ਼ੀਆ),12 ਅਪ੍ਰੈਲ ਗੁਰਦੁਆਰਾ ਸਾਹਿਬ ਗੁਰੂ ਕਲਗੀਧਰ ਸਾਹਿਬ ਸੰਜੋਵਾਨੀ (ਕਰੇਮੋਨਾ), 12 ਅਪ੍ਰੈਲ ਗੁਰੂ ਨਾਨਕ ਪ੍ਰਕਾਸ਼ ਫਿਓਰਨਸੋਲਾ (ਪਿਆਚੈਂਸਾ), 12 ਅਪ੍ਰੈਲ ਗੁਰਦੁਆਰਾ ਸਾਹਿਬ ਸਿੰਘ ਸਭਾ ਨੋਵੇਲਾਰਾ (ਰਿਜੋਇਮੀਲੀਆ), 13 ਅਪ੍ਰੈਲ ਸ੍ਰੀ ਗੁਰੂ ਨਾਨਕ ਦਰਬਾਰ ਰੋਮ, 19 ਅਪ੍ਰੈਲ ਗੁਰਦੁਆਰਾ ਗੁਰੂ ਕਲਗੀਧਰ ਸਾਹਿਬ ਤੋਰੇਦੀ ਪਿਚਨਾਰਦੀ (ਕਰੇਮੋਨਾ), 19 ਅਪ੍ਰੈਲ ਗੁਰਦੁਆਰਾ ਬਾਬਾ ਜੋਰਾਵਾਰ ਸਿੰਘ ਜੀ ਬਾਬਾ ਫ਼ਤਿਹ ਸਿੰਘ ਜੀ ਸੇਵਾ ਸੁਸਾਇਟੀ ਲੋਨੀਗੋ (ਵਿਚੈਸਾ) ਤੇ 26 ਅਪ੍ਰੈਲ ਗੁਰਦੁਆਰਾ ਸਿੰਘ ਸਭਾ ਕਾਸਤੇਲਗੌਂਬੈਰਤੋ (ਵਿਚੈਂਸਾ) ਤੇ 27 ਅਪ੍ਰੈਲ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਕਸਤਲਇਉਨੇ ਤੇ 4 ਮਈ ਗੁਰਦੁਆਰਾ ਸਾਹਿਬ ਚਾਰ ਸਾਹਿਬਜਾਦੇ (ਲੋਧੀ) ਆਦਿ ਸੱਜ ਰਹੇ ਨਗਰ ਕੀਰਤਨਾਂ ਵਿੱਚ ਸਿੱਖ ਸੰਗਤਾਂ ਵੱਡੇ ਹਜੂਮ ਦੇ ਰੂਪ ਵਿੱਚ ਗੁਰੂ ਦੀ ਹਾਜ਼ਰੀ ਭਰ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਦੁਨੀਆ ਦੇ 10 ਸਭ ਤੋਂ ਖੁਸ਼ਹਾਲ ਦੇਸ਼ਾਂ ਦੀ ਸੂਚੀ ਜਾਰੀ, ਜਾਣੋ ਪਹਿਲੇ ਸਥਾਨ 'ਤੇ ਕਿਹੜਾ ਦੇਸ਼?
NEXT STORY