ਵਾਸ਼ਿੰਗਟਨ (ਬਿਊਰੋ): ਅਮਰੀਕੀ ਸਪੇਸ ਏਜੰਸੀ ਨਾਸਾ ਦੇ ਪਰਸੀਵਰੇਂਸ ਰੋਵਰ ਨੇ ਇਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ। ਜੀਵਨ ਦੀ ਤਲਾਸ਼ ਵਿਚ ਬੀਤੀ 18 ਫਰਵਰੀ ਨੂੰ ਮੰਗਲ ਗ੍ਰਹਿ 'ਤੇ ਨਾਸਾ ਨੇ ਪਰਸੀਵਰੇਂਸ ਨਾਮਕ ਰੋਵਰ ਨੂੰ ਉਤਾਰਿਆ ਸੀ। ਪੁਲਾੜ ਏਜੰਸੀ ਨੇ ਬੁੱਧਵਾਰ ਨੂੰ ਦੱਸਿਆ ਕਿ 6 ਪਹੀਆਂ ਵਾਲੇ ਰੋਵਰ ਨੇ ਮੰਗਲ ਗ੍ਰਹਿ ਦੇ ਵਾਯੂਮੰਡਲ ਤੋਂ ਕੁਝ ਕਾਰਬਨ ਡਾਈਆਕਸਾਈਡ ਨੂੰ ਆਕਸੀਜਨ ਵਿਚ ਬਦਲ ਦਿੱਤਾ। ਨਾਸਾ ਦੇ ਸਪੇਸ ਤਕਨਾਲੋਜੀ ਮਿਸ਼ਨ ਡਾਇਰੈਕਟੋਰੇਟ ਦੇ ਐਸੋਸੀਏਟ ਪ੍ਰਬੰਧਕ ਜਿਮ ਰੇਉਟਰ ਨੇ ਕਿਹਾ ਕਿ ਮੰਗਲ 'ਤੇ ਆਕਸੀਜਨ ਨੂੰ ਕਾਰਬਨ ਡਾਈਆਕਸਾਈਡ ਵਿਚ ਬਦਲਣ ਦਾ ਇਹ ਪਹਿਲਾ ਅਹਿਮ ਕਦਮ ਹੈ।
ਸਪੇਸ ਏਜੰਸੀ ਮੁਤਾਬਕ ਕਿਸੇ ਗ੍ਰਹਿ 'ਤੇ ਪਹਿਲੀ ਵਾਰ ਅਜਿਹਾ ਕੀਤਾ ਗਿਆ ਹੈ। 20 ਅਪ੍ਰੈਲ ਨੂੰ ਇਸ ਤਕਨਾਲੋਜੀ ਨੂੰ ਵਰਤਿਆ ਗਿਆ ਸੀ। ਇਸ ਮਗਰੋਂ ਹੁਣ ਭਵਿੱਖ ਵਿਚ ਹੋਣ ਵਾਲੀ ਖੋਜ ਲਈ ਇਕ ਰਸਤਾ ਤਿਆਰ ਕੀਤਾ ਜਾ ਸਕਦਾ ਹੈ। ਇਸ ਖੋਜ ਨਾਲ ਨਾ ਸਿਰਫ ਭਵਿੱਖ ਵਿਚ ਪੁਲਾੜ ਯਾਤਰੀਆਂ ਲਈ ਸਾਹ ਲੈਣ ਲਈ ਆਕਸੀਜਨ ਦਾ ਉਤਪਾਦਨ ਕੀਤਾ ਜਾ ਸਕਦਾ ਹੈ ਸਗੋਂ ਧਰਤੀ ਤੋਂ ਆਕਸੀਜਨ ਨੂੰ ਭਾਰੀ ਮਾਤਰਾ ਵਿਚ ਰਾਕੇਟ ਜ਼ਰੀਏ ਲਿਜਾਣ ਦਾ ਕੰਮ ਤੋਂ ਵੀ ਮੁਕਤੀ ਮਿਲ ਜਾਵੇਗੀ।
ਮੌਕਸ ਆਕਸੀਜਨ ਇਨ-ਸੀਟੂ ਰਿਸੋਰਸ ਯੂਟੀਲਾਈਜੇਸ਼ਨ ਐਕਸਪੈਰੀਮੈਂਟ ਮਤਲਬ MOXIE ਇਕ ਗੋਲਡਨ ਬਕਸਾ ਹੈ, ਜੋ ਕਾਰ ਬੈਟਰੀ ਦੇ ਆਕਾਰ ਦਾ ਹੈ ਅਤੇ ਰੋਵਰ ਅੰਦਰ ਸੱਜੇ ਪਾਸੇ ਲੱਗਾ ਹੁੰਦਾ ਹੈ। ਇਸ ਵਿਚ 'ਮਕੈਨੀਕਲ ਟ੍ਰੀ' ਡਬ ਕੀਤਾ ਜਾਂਦਾ ਹੈ। ਇਹ ਕਾਰਬਨ ਡਾਈਆਕਸਾਈਡ ਅਣੂਆਂ ਨੂੰ ਵਿਭਾਜਿਤ ਕਰਨ ਲਈ ਬਿਜਲੀ ਅਤੇ ਰਸਾਇਣ ਦੀ ਵਰਤੋਂ ਕਰਦਾ ਹੈ ਜੋ ਇਕ ਕਾਰਬਨ ਪਰਮਾਣੂ ਅਤੇ ਦੋ ਆਕਸੀਜਨ ਪਰਮਾਣੂਆਂ ਨਾਲ ਮਿਲ ਕੇ ਬਣਿਆ ਹੁੰਦ ਹੈ। ਇਹ ਬਾਇਓਪ੍ਰੋਡਕਟ ਦੇ ਰੂਪ ਵਿਚ ਕਾਰਬਨ ਮੋਨੋ ਆਕਸਾਈਡ ਵੀ ਪੈਦਾ ਕਰਦਾ ਹੈ।
ਪੜ੍ਹੋ ਇਹ ਅਹਿਮ ਖਬਰ- ਚੀਨ ਨੂੰ ਝਟਕਾ, ਭਾਰਤ ਨਾਲ ਰੱਖਿਆ ਸੰਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ ਅਮਰੀਕਾ
ਆਪਣੇ ਪਹਿਲੇ ਪੜਾਅ ਵਿਚ MOXIE ਨੇ 5 ਗ੍ਰਾਮ ਆਕਸੀਜਨ ਦਾ ਉਤਪਾਦਨ ਕੀਤਾ ਜੋ ਸਧਾਰਨ ਗਤੀਵਿਧੀ ਕਰਨ ਵਾਲੇ ਇਕ ਪੁਲਾੜ ਯਾਤਰੀ ਲਈ ਲੱਗਭਗ 10 ਮਿੰਟ ਦੇ ਸਾਹ ਆਕਸੀਜਨ ਦੇ ਬਰਾਬਰ ਸੀ। MOXIE ਦੇ ਇੰਜੀਨੀਅਰ ਹੁਣ ਵੱਧ ਪਰੀਖਣ ਕਰ ਕੇ ਇਸ ਦੇ ਉਤਪਾਦਨ ਨੂੰ ਵਧਾਉਣ ਦੀ ਕੋਸ਼ਿਸ਼ ਕਰਨਗੇ।ਇਸ ਨੂੰ ਪ੍ਰਤੀ ਘੰਟੇ 10 ਗ੍ਰਾਮ ਤੱਕ ਆਕਸੀਜਨ ਪੈਦਾ ਕਰਨ ਵਿਚ ਸਮਰੱਥ ਬਣਾਇਆ ਗਿਆ ਹੈ। ਮੈਸਾਚੁਸੇਟਸ ਇੰਸਟੀਚਿਊਟ ਆਫ ਤਕਨਾਲੋਜੀ ਵਿਚ ਇਸ ਨੂੰ ਬਣਾਇਆ ਗਿਆ ਹੈ। MOXIE ਨੂੰ ਨਿਕਲ ਮਿਸ਼ਰਨ ਜਿਹੀ ਗਰਮ ਪ੍ਰਤੀਰੋਧੀ ਧਾਤ ਨਾਲ ਮਿਲਾ ਕੇ ਬਣਾਇਆ ਗਿਆ ਹੈ।
ਨੋਟ- ਨਾਸਾ ਦੇ ਪਰਸੀਵਰੇਂਸ ਰੋਵਰ ਨੇ ਮੰਗਲ ਗ੍ਰਹਿ 'ਤੇ ਬਣਾਈ 'ਆਕਸੀਜਨ', ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
2011 ਦੀ ਸੁਨਾਮੀ ’ਚ ਬੰਦ ਹੋ ਗਈ ਸੀ 100 ਸਾਲ ਪੁਰਾਣੀ ਘੜੀ, 10 ਸਾਲ ਬਾਅਦ ਭੂਚਾਲ ਆਉਣ ’ਤੇ ਮੁੜ ਚੱਲੀ
NEXT STORY