ਨਵੀਂ ਦਿੱਲੀ -ਦਿੱਲੀ ਪੁਲਸ ਨੇ ਜੁਲਾਈ ਵਿਚ ਇਥੇ ਦੁਆਰਕਾ ਉਪਨਗਰ ’ਚ 8 ਬੰਗਲਾਦੇਸ਼ੀਆਂ ਸਮੇਤ 22 ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਜਿਨ੍ਹਾਂ ਵਿਦੇਸ਼ੀਆਂ ਨੂੰ ਫੜਿਆ ਗਿਆ ਹੈ ਉਨ੍ਹਾਂ ਵਿਚ 8 ਬੰਗਲਾਦੇਸ਼ੀ ਨਾਗਰਿਕਾਂ ਤੋਂ ਇਲਾਵਾ ਨਾਈਜੀਰੀਆ ਦੇ 8, ਆਈਵਰੀ ਕੋਸਟ ਦੇ 3, ਲਾਈਬੇਰੀਆ ਦੇ 2 ਅਤੇ ਸੈਨੇਗਲ ਦਾ ਇਕ ਨਾਗਰਿਕ ਹੈ। ਉਹ ਬਿਨਾਂ ਕਿਸੇ ਵੈਧ ਵੀਜ਼ੇ ਦੇ ਦੇਸ਼ ਵਿਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਸਨ।
ਡਿਪਟੀ ਕਮਿਸ਼ਨਰ ਆਫ਼ ਪੁਲਸ (ਦੁਆਰਕਾ) ਅੰਕਿਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਦਫ਼ਤਰ (ਐੱਫ. ਆਰ. ਆਰ. ਓ.) ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਸਨੇ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇਣ ਦਾ ਹੁਕਮ ਦਿੱਤਾ। ਇਸ ਅਨੁਸਾਰ ਉਨ੍ਹਾਂ ਨੂੰ ਹਿਰਾਸਤ ਕੇਂਦਰ ਭੇਜ ਦਿੱਤਾ ਗਿਆ।
'ਤੇਲ ਦਰਾਮਦ ਨੂੰ ਬਣਾਇਆ ਜਾ ਰਿਹੈ ਨਿਸ਼ਾਨਾ...', ਅਮਰੀਕਾ ਦੇ ਟੈਰਿਫ ਬੰਬ ਤੋਂ ਬਾਅਦ ਭਾਰਤ ਦਾ ਵੱਡਾ ਬਿਆਨ
NEXT STORY