ਪੌੜੀ- ਉੱਤਰਕਾਸ਼ੀ ਦੇ ਧਰਾਲੀ ਵਿਚ ਮੰਗਲਵਾਰ ਨੂੰ ਹੋਈ ਤਬਾਹੀ ਤੋਂ ਬਾਅਦ ਬੁੱਧਵਾਰ ਨੂੰ ਪੌੜੀ ਜ਼ਿਲੇ ਵਿਚ ਮੀਂਹ ਨੇ ਤਬਾਹੀ ਮਚਾ ਦਿੱਤੀ। ਭਾਰੀ ਮੀਂਹ ਕਾਰਨ ਪਾਬੌ ਬਲਾਕ ਦੇ ਬੁਰਾਂਸੀ ਪਿੰਡ ਵਿਚ ਜ਼ਮੀਨ ਖਿਸਕਣ ਨਾਲ ਆਏ ਮਲਬੇ ਹੇਠ ਦੱਬਣ ਨਾਲ ਇਕ ਮਕਾਨ ਢਹਿ ਗਿਆ। ਮਲਬੇ ਹੇਠ ਦੱਬਣ ਨਾਲ 2 ਔਰਤਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ, ਥਲੀਸੈਂਨ ਤਹਿਸੀਲ ਦੇ ਬਾਂਕੁੜਾ ਪਿੰਡ ਵਿਚ 5 ਨੇਪਾਲੀ ਮਜ਼ਦੂਰ ਰੁੜ੍ਹ ਗਏ।
ਹੜ੍ਹ ਵਿਚ ਰੁੜ੍ਹਨ ਵਾਲਿਆਂ ਵਿਚ ਇਕ ਬੱਚਾ, ਇਕ ਮਰਦ ਅਤੇ 3 ਔਰਤਾਂ ਸ਼ਾਮਲ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਜਦੋਂ ਕਿ 3 ਹੋਰ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਉਨ੍ਹਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ।
ਜ਼ਿਲਾ ਮੈਜਿਸਟ੍ਰੇਟ ਸਵਾਤੀ ਐੱਸ. ਭਦੌਰੀਆ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਪਾਬੌ ਦੇ ਬੁਰਾਂਸੀ ਪਿੰਡ ਮਲਬਾ ਆਉਣ ਨਾਲ ਇਕ ਮਕਾਨ ਢਹਿ ਗਿਆ। ਇਸ ਹਾਦਸੇ ਵਿਚ ਦੇਹਰਾਦੂਨ ਦੇ ਪੱਤਰਕਾਰ ਸੋਬਨ ਸਿੰਘ ਗੁਸਾਈਂ ਦੀ ਸੱਸ ਵਿਮਲਾ ਦੇਵੀ (58) ਪਤਨੀ ਸਵ. ਬਲਵੰਤ ਸਿੰਘ ਅਤੇ ਵਿਮਲਾ ਦੇਵੀ ਦੀ ਭੈਣ ਆਸ਼ਾ ਦੇਵੀ (55) ਪਤਨੀ ਪ੍ਰੇਮ ਸਿੰਘ ਮਲਬੇ ਹੇਠ ਦੱਬ ਗਈਆਂ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਪਿੰਡ ਵਾਸੀਆਂ ਨੇ ਦੋਵਾਂ ਦੀਆਂ ਲਾਸ਼ਾਂ ਮਲਬੇ ਵਿਚੋਂ ਕੱਢੀਆਂ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਾਣਕਾਰੀ ਦੇਣ ਤੋਂ ਬਾਅਦ ਵੀ ਪ੍ਰਸ਼ਾਸਨ ਦਾ ਕੋਈ ਵੀ ਵਿਅਕਤੀ ਮੌਕੇ ’ਤੇ ਨਹੀਂ ਪਹੁੰਚਿਆ।
ਦੂਜੇ ਪਾਸੇ, ਜ਼ਿਲਾ ਮੈਜਿਸਟ੍ਰੇਟ ਨੇ ਕਿਹਾ ਕਿ ਪੌੜੀ ਤਹਿਸੀਲ ਦੇ ਬੁਰਾਂਸੀ ਪਿੰਡ ਵਿਚ 2 ਔਰਤਾਂ ਦੇ ਮਲਬੇ ਹੇਠ ਦੱਬੇ ਹੋਣ ਦੀ ਸੂਚਨਾ ਮਿਲੀ ਸੀ। ਨਾਲ ਹੀ ਥਲੀਸੈਂਨ ਤਹਿਸੀਲ ਦੇ ਬਾਂਕੁੜਾ ਪਿੰਡ ਵਿਚ 5 ਨੇਪਾਲੀ ਮਜ਼ਦੂਰਾਂ ਦੇ ਰੁੜ੍ਹਨ ਦੀ ਸੂਚਨਾ ਹੈ। ਇਹ ਸਾਰੇ ਸੜਕ ਕਿਨਾਰੇ ਅਸਥਾਈ ਰਿਹਾਇਸ਼ ਵਿਚ ਰਹਿ ਰਹੇ ਸਨ ਕਿ ਅਚਾਨਕ ਉੱਪਰੋਂ ਭਾਰੀ ਮਲਬਾ ਅਤੇ ਪਾਣੀ ਆ ਗਿਆ। ਮੌਕੇ ਤੋਂ ਤਿੰਨ ਮਜ਼ਦੂਰ ਭੱਜਣ ਵਿਚ ਸਫਲ ਹੋਏ ਜਦਕਿ 5 ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ। ਉਨ੍ਹਾਂ ਦੀ ਭਾਲ ਜਾਰੀ ਹੈ। ਪਾਣੀ ਦੇ ਤੇਜ਼ ਵਹਾਅ ਵਿਚ ਪਾਬੌ ਦੇ ਕਲਗਾੜੀ ਨੇੜੇ ਰਾਸ਼ਟਰੀ ਰਾਜਮਾਰਗ ’ਤੇ ਬਣਿਆ ਪੁਲ ਰੁੜ੍ਹ ਗਿਆ ਹੈ। ਪੁਲ ਲਈ ਬੈਲੀ ਬ੍ਰਿਜ ਮੰਗਵਾਇਆ ਜਾ ਰਿਹਾ ਹੈ। ਨਾਲ ਹੀ ਪ੍ਰਭਾਵਿਤ ਖੇਤਰਾਂ ਵਿਚ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ।
ਖੇਤ 'ਚ ਆਸਮਾਨੀ ਬਿਜਲੀ ਡਿੱਗਣ ਕਾਰਨ ਪਤੀ-ਪਤਨੀ ਦੀ ਮੌਤ, ਮੌਸਮ ਵਿਭਾਗ ਨੇ ਕੀਤੀ ਅਪੀਲ
NEXT STORY