ਇਸਲਾਮਾਬਾਦ — ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਨਿੱਜੀ ਡਾਕਟਰ ਨੇ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਉਹ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਸਜ਼ਾ ਕੱਟ ਰਹੇ ਸ਼ਰੀਫ ਨੂੰ ਅੱਗੇ ਦੇ ਇਲਾਜ ਲਈ ਲੰਡਨ ਭੇਜਣ ਲਈ ਗੰਭੀਰਤਾ ਨਾਲ ਵਿਚਾਰ ਕਰੇ। ਨਿੱਜੀ ਡਾਕਟਰ ਦੀ ਇਹ ਸਲਾਹ ਸ਼ਰੀਫ ਨੂੰ ਇਕ ਉੱਚ ਹਸਪਤਾਲ 'ਚ ਦਾਖਲ ਕਰਾਏ ਜਾਣ ਤੋਂ ਇਕ ਦਿਨ ਬਾਅਦ ਆਈ ਹੈ।
ਸ਼ਰੀਫ ਨੂੰ ਐਤਵਾਰ ਨੂੰ ਇਥੇ ਸਥਿਤ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਪੀ. ਆਈ. ਐੱਮ. ਐੱਸ.) ਦੇ ਕਾਰਡੀਅਕ ਸੈਂਟਰ 'ਚ ਦਾਖਲ ਕਰਾਇਆ ਗਿਆ ਸੀ। ਉਨ੍ਹਾਂ ਨੂੰ ਰਾਵਲਪਿੰਡੀ ਸਥਿਤ ਅਡਿਆਲਾ ਜੇਲ 'ਚ ਦਿਲ ਸੰਬੰਧੀ ਪਰੇਸ਼ਾਨੀ ਹੋ ਗਈ ਸੀ। ਨਿਊਜ਼ ਇੰਟਰਨੈਸ਼ਨਲ ਦੀ ਖਬਰ ਮੁਤਾਬਕ ਸਾਬਕਾ ਪ੍ਰਧਾਨ ਮੰਤਰੀ ਨੂੰ ਇਲਾਜ ਲਈ 2 ਅਗਸਤ ਨੂੰ ਲੰਡਨ ਭੇਜਿਆ ਜਾ ਸਕਦਾ ਹੈ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਸ਼ਰੀਫ ਨੂੰ ਇਲਾਜ ਲਈ ਲੰਡਨ ਭੇਜਣ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਨਿੱਜੀ ਡਾਕਟਰ ਡਾ. ਆਦਨਾਨ ਖਾਨ ਨੇ ਉਨ੍ਹਾਂ ਦੀ ਸਿਹਤ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਇਲਾਜ ਲਈ ਵਿਦੇਸ਼ ਭੇਜਣ ਦੀ ਸਲਾਹ ਦਿੱਤੀ। ਸ਼ਰੀਫ ਦੀ ਪਤਨੀ ਕੁਲਸੁਮ ਨਵਾਜ਼ ਦੇ ਗਲੇ ਦੇ ਕੈਂਸਰ ਦਾ ਇਲਾਜ ਵੀ ਲੰਡਨ 'ਚ ਚੱਲ ਰਿਹਾ ਹੈ। ਇਸ ਵਿਚਾਲੇ ਹਸਪਤਾਲ ਦੇ ਉਸ ਨਿੱਜੀ ਵਾਰਡ ਨੂੰ ਅਧਿਕਾਰੀਆਂ ਨੇ ਉਪ ਜੇਲ ਐਲਾਨ ਕਰ ਦਿੱਤਾ ਹੈ, ਜਿੱਥੇ ਸ਼ਰੀਫ ਦਾਖਲ ਹੈ। ਸਰਕਾਰੀ ਸੂਚਨਾ ਮੁਤਾਬਕ ਰਾਜਧਾਨੀ ਦੀ ਪੁਲਸ ਸ਼ਰੀਫ ਨੂੰ ਸੁਰੱਖਿਆ ਉਪਲੱਬਧ ਕਰਾਵੇਗੀ।
ਮਿਆਂਮਾਰ 'ਚ ਹੜ੍ਹ ਕਾਰਨ 1 ਲੱਖ ਤੋਂ ਵਧ ਲੋਕ ਹੋਏ ਬੇਘਰ
NEXT STORY