ਲੰਡਨ, (ਭਾਸ਼ਾ)—ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਤਨੀ ਕੁਲਸੁਮ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਹਾਲਾਂਕਿ ਅਗਲੇ ਹਫਤੇ ਉਨ੍ਹਾਂ ਦੀ ਕੀਮੋਥੈਰੇਪੀ ਸ਼ੁਰੂ ਹੋਵੇਗੀ। ਪਿਛਲੇ ਮਹੀਨੇ ਕੁਲਸੁਮ ਦੇ ਗਲੇ ਦੇ ਕੈਂਸਰ ਨਾਲ ਪੀੜਤ ਹੋਣ ਦਾ ਪਤਾ ਲੱਗਾ ਸੀ ਅਤੇ ਇਸਦੇ ਮਗਰੋਂ ਉਨ੍ਹਾਂ ਦੀ 3 ਵਾਰ ਸਰਜਰੀ ਹੋ ਚੁੱਕੀ ਹੈ। ਬੀਤੇ ਮੰਗਲਵਾਰ ਉਨ੍ਹਾਂ ਦੀ ਹਾਲਤ ਵਿਗੜ ਗਈ ਸੀ, ਜਿਸ ਮਗਰੋਂ ਉਨ੍ਹਾਂ ਨੂੰ ਹਸਪਤਾਲ 'ਚ ਮੁੜ ਤੋਂ ਦਾਖਲ ਕਰਵਾਇਆ ਗਿਆ ਸੀ। ਹੁਣ ਉਨ੍ਹਾਂ ਨੂੰ ਛੁੱਟੀ ਮਿਲ ਗਈ ਹੈ। ਕੁਲਸੁਮ ਹਾਲ ਹੀ 'ਚ ਲਾਹੌਰ ਦੀ ਐੱਨ. ਏ-120 ਸੀਟ ਤੋਂ ਨੈਸ਼ਨਲ ਅਸੈਂਬਲੀ ਲਈ ਚੁਣੀ ਗਈ ਸੀ।
ਮਾਂ ਨੇ ਲਿਖੀ ਧੀ ਨੂੰ ਫੇਸਬੁੱਕ 'ਤੇ ਚਿੱਠੀ, ਵਾਇਰਲ
NEXT STORY