ਇੰਟਰਨੈਸ਼ਨਲ ਡੈਸਕ- ਬ੍ਰਿਟੇਨ ਦੀ ਇਕ ਅਦਾਲਤ ਨੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨਾਲ ਜੁੜੇ ਮੱਧ ਲੰਡਨ ਸਥਿਤ ਆਲੀਸ਼ਾਨ ਅਪਾਰਟਮੈਂਟ ਨੂੰ ਵੇਚਣ ਦੀ ਮਨਜ਼ੂਰੀ ਦੇ ਦਿੱਤੀ ਹੈ। ਨੀਰਵ ਮੋਦੀ ’ਤੇ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਨਾਲ ਕਰੀਬ 2 ਅਰਬ ਅਮਰੀਕੀ ਡਾਲਰ ਦੀ ਧੋਖਾਦੇਹੀ ਅਤੇ ਮਨੀ ਲਾਂਡਰਿੰਗ ਦੇ ਦੋਸ਼ ਹਨ। ਉਹ 2019 ਵਿਚ ਲੰਡਨ ’ਚ ਗ੍ਰਿਫ਼ਤਾਰੀ ਤੋਂ ਬਾਅਦ ਜੇਲ੍ਹ ਵਿਚ ਬੰਦ ਹੈ।
ਹਾਈ ਕੋਰਟ ਦੇ ਚਾਂਸਰੀ ਡਵੀਜ਼ਨ ਵਿਚ ਮੰਗਲਵਾਰ ਨੂੰ ਹੋਈ ਸੁਣਵਾਈ ਦੌਰਾਨ ਮਾਸਟਰ ਜੇਮਜ਼ ਬ੍ਰਾਈਟਵੈੱਲ ਨੇ ‘103 ਮੈਰਾਥਨ ਹਾਊਸ’ ਨੂੰ ਘੱਟੋ-ਘੱਟ 37.5 ਲੱਖ ਪੌਂਡ ਵਿਚ ਵੇਚਣ ਦੀ ਇਜਾਜ਼ਤ ਦਿੱਤੀ। ਮਾਮਲੇ ਵਿਚ ਟ੍ਰਾਈਡੈਂਟ ਟਰੱਸਟ ਕੰਪਨੀ (ਸਿੰਗਾਪੁਰ) ਪ੍ਰਾਈਵੇਟ ਲਿਮਟਿਡ ਦਾਅਵੇਦਾਰ ਵਜੋਂ ਸ਼ਾਮਲ ਸੀ।
ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਅਦਾਲਤ ਨੂੰ ਕਿਹਾ ਸੀ ਕਿ ਟਰੱਸਟ ਦੀਆਂ ਸਾਰੀਆਂ ਜ਼ਰੂਰੀ ਦੇਣਦਾਰੀਆਂ ਚੁਕਾਉਣ ਤੋਂ ਬਾਅਦ ਜਾਇਦਾਦ ਦੀ ਵਿਕਰੀ ਤੋਂ ਪ੍ਰਾਪਤ ਰਕਮ ਨੂੰ ਸੁਰੱਖਿਅਤ ਖਾਤੇ ਵਿਚ ਰੱਖਿਆ ਜਾਵੇ। ਅਦਾਲਤ ਨੇ ਆਪਣੇ ਹੁਕਮ ਵਿਚ ਕਿਹਾ ਕਿ ਕੁਦਰਤੀ ਤੌਰ ’ਤੇ ਬਕਾਇਆ ਕਰਜ਼ੇ ਦਾ ਭੁਗਤਾਨ ਪਹਿਲ ਦੇ ਆਧਾਰ ’ਤੇ ਹੋਣਾ ਚਾਹੀਦਾ ਹੈ।
ਅਦਾਲਤ ਨੇ ਇਹ ਵੀ ਜ਼ਿਕਰ ਕੀਤਾ ਕਿ 2023 ਵਿਚ ਜਾਇਦਾਦ ਦੀ ਵਿਕਰੀ ਦਾ ਹੁਕਮ ਦਿੱਤਾ ਗਿਆ ਸੀ ਅਤੇ 2024 ਵਿਚ ਵਿਕਰੀ ਕੀਮਤ ਘਟਾਉਣ ਸਬੰਧੀ ਹੁਕਮ ਪਾਸ ਕੀਤਾ ਗਿਆ ਸੀ। ਨੀਰਵ ਮੋਦੀ ਦੱਖਣ-ਪੱਛਮੀ ਲੰਡਨ ਦੀ ਐੱਚ. ਐੱਮ. ਪੀ. ਵੈਂਡਸਵਰਥ ਜੇਲ ਵਿਚ ਬੰਦ ਹੈ ਅਤੇ ਵੀਡੀਓ ਲਿੰਕ ਰਾਹੀਂ ਸੁਣਵਾਈ ਵਿਚ ਸ਼ਾਮਲ ਹੋਇਆ। ਇਸ ਹਫ਼ਤੇ ਦੀ ਸੁਣਵਾਈ ਵਿਚ ਉਸ ਨੇ ਜਾਇਦਾਦ ਦੀ ਵਿਕਰੀ ਦਾ ਵਿਰੋਧ ਕੀਤਾ ਸੀ।
ਅਮਰੀਕਾ : ਜ਼ਹਿਰ ਦੇ 2 ਟੀਕੇ ਲੱਗਣ ਦੇ ਬਾਵਜੂਦ ਬਚ ਗਈ ਮਹਿਲਾ ! ਮਾਰਦੀ ਰਹੀ ਘੁਰਾੜੇ
NEXT STORY