ਇੰਟਰਨੈਸ਼ਨਲ ਡੈਸਕ - ਭਾਰਤ ਦੇ ਗੁਆਂਢੀ ਦੇਸ਼ ਨੇਪਾਲ ਵਿੱਚ ਪੁਲਸ ਨੇ ਦੋ ਦਰਜਨ ਦੇ ਕਰੀਬ ਭਾਰਤੀ ਨਾਗਰਿਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ। ਜਾਣਕਾਰੀ ਅਨੁਸਾਰ ਨੇਪਾਲ ਪੁਲਸ ਨੇ ਇੱਕੋ ਸਮੇਂ 23 ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹਿਮਾਲੀਅਨ ਦੇਸ਼ ਨੇਪਾਲ ਦੀ ਪੁਲਸ ਨੇ ਸੋਮਵਾਰ ਨੂੰ ਵੱਡੀ ਗਿਣਤੀ 'ਚ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਆਓ ਜਾਣਦੇ ਹਾਂ ਗ੍ਰਿਫਤਾਰ ਕੀਤੇ ਗਏ ਭਾਰਤੀ ਨਾਗਰਿਕਾਂ 'ਤੇ ਕੀ ਦੋਸ਼ ਲਗਾਏ ਗਏ ਹਨ।
ਭਾਰਤੀ ਲੋਕਾਂ 'ਤੇ ਕੀ ਦੋਸ਼ ਹੈ?
ਦਰਅਸਲ, ਨੇਪਾਲ ਪੁਲਸ ਨੇ ਦੇਸ਼ ਦੇ ਬਾਗਮਤੀ ਸੂਬੇ ਵਿੱਚ 23 ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਨੇਪਾਲ ਪੁਲਸ ਨੇ ਇਨ੍ਹਾਂ ਭਾਰਤੀ ਨਾਗਰਿਕਾਂ 'ਤੇ ਆਨਲਾਈਨ ਜੂਏ ਦਾ ਰੈਕੇਟ ਚਲਾਉਣ ਦਾ ਦੋਸ਼ ਲਗਾਇਆ ਹੈ। ਪੁਲਸ ਦੇ ਡਿਪਟੀ ਸੁਪਰਡੈਂਟ ਅਪਿਲ ਕੁਮਾਰ ਬੋਹਰਾ ਨੇ ਇਸ ਕਾਰਵਾਈ ਬਾਰੇ ਦੱਸਿਆ ਹੈ ਕਿ ਇਹ ਗ੍ਰਿਫ਼ਤਾਰੀਆਂ ਕਾਠਮੰਡੂ ਤੋਂ 10 ਕਿਲੋਮੀਟਰ ਉੱਤਰ ਵਿੱਚ ਸਥਿਤ ਬੁਧਨੀਲਕਾਂਠਾ ਨਗਰਪਾਲਿਕਾ ਦੀ ਇੱਕ ਦੋ ਮੰਜ਼ਿਲਾ ਇਮਾਰਤ ਤੋਂ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ - ਟਰੰਪ ਦੇ ਰਾਹ 'ਤੇ ਦਿੱਲੀ ਪੁਲਸ, 16 ਵਿਦੇਸ਼ੀ ਨਾਗਰਿਕਾਂ ਨੂੰ ਕੀਤਾ ਡਿਪੋਰਟ
ਛਾਪੇਮਾਰੀ 'ਚ ਕੀ ਬਰਾਮਦ ਹੋਇਆ?
ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਇਮਾਰਤ 'ਤੇ ਛਾਪਾ ਮਾਰਿਆ ਸੀ। ਇਮਾਰਤ ਤੋਂ 23 ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਸ ਨੇ ਦੱਸਿਆ ਹੈ ਕਿ ਭਾਰਤੀ ਨਾਗਰਿਕਾਂ ਕੋਲੋਂ 81 ਹਜ਼ਾਰ ਰੁਪਏ ਨਕਦ, 88 ਮੋਬਾਈਲ ਫ਼ੋਨ ਅਤੇ 10 ਲੈਪਟਾਪ ਵੀ ਜ਼ਬਤ ਕੀਤੇ ਗਏ ਹਨ। ਪੁਲਿਸ ਨੇ ਫੜੇ ਗਏ ਭਾਰਤੀ ਨਾਗਰਿਕਾਂ 'ਤੇ ਜੂਆ ਵਿਰੋਧੀ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ - 14 ਫਰਵਰੀ ਤੱਕ ਸਾਰੇ ਸਕੂਲ ਬੰਦ, ਹੁਕਮ ਜਾਰੀ
ਇੱਕ ਹਫ਼ਤਾ ਪਹਿਲਾਂ ਵੀ 10 ਭਾਰਤੀ ਗ੍ਰਿਫ਼ਤਾਰ
ਕਰੀਬ ਇੱਕ ਹਫ਼ਤਾ ਪਹਿਲਾਂ ਵੀ, ਨੇਪਾਲ ਪੁਲਸ ਨੇ 3 ਅਰਬ ਰੁਪਏ ਤੋਂ ਵੱਧ ਦੇ ਇੱਕ ਆਨਲਾਈਨ ਸੱਟੇਬਾਜ਼ੀ ਰੈਕੇਟ ਦਾ ਪਰਦਾਫਾਸ਼ ਕੀਤਾ ਸੀ ਅਤੇ 10 ਭਾਰਤੀ ਨਾਗਰਿਕਾਂ ਸਮੇਤ 24 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਪੁਲਸ ਦੀ ਇਕ ਵਿਸ਼ੇਸ਼ ਟੀਮ ਨੇ ਬੀਤੇ ਸ਼ਨੀਵਾਰ ਨੂੰ ਲਲਿਤਪੁਰ ਮਹਾਨਗਰ ਦੇ ਸਨੇਪਾ ਇਲਾਕੇ 'ਚ ਦੋ ਘਰਾਂ 'ਤੇ ਛਾਪੇਮਾਰੀ ਕੀਤੀ ਅਤੇ 10 ਭਾਰਤੀ ਨਾਗਰਿਕਾਂ ਅਤੇ 14 ਨੇਪਾਲੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ, ਜੋ ਆਨਲਾਈਨ ਗੇਮਿੰਗ ਦੇ ਨਾਂ 'ਤੇ ਲੋਕਾਂ ਨਾਲ ਠੱਗੀ ਕਰਦੇ ਸਨ। ਨੇਪਾਲ ਪੁਲਸ ਨੇ ਕਿਹਾ ਸੀ ਕਿ ਗ੍ਰਿਫਤਾਰ ਕੀਤੇ ਗਏ ਜ਼ਿਆਦਾਤਰ ਭਾਰਤੀ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਮੁਲਜ਼ਮ ਲਲਿਤਪੁਰ ਦੇ ਸਨੇਪਾ ਵਿੱਚ ਕਿਰਾਏ ਦੇ ਦੋ ਮਕਾਨਾਂ ਤੋਂ ਨਾਜਾਇਜ਼ ਆਨਲਾਈਨ ਸੱਟੇਬਾਜ਼ੀ ਚਲਾ ਰਹੇ ਸਨ।
ਗੁਆਟੇਮਾਲਾ 'ਚ ਵੱਡਾ ਹਾਦਸਾ; ਪੁਲ ਤੋਂ ਹੇਠਾਂ ਡਿੱਗੀ ਬੱਸ, ਬੱਚਿਆਂ ਸਣੇ 51 ਲੋਕਾਂ ਦੀ ਮੌਤ
NEXT STORY