ਲਾਸ ਵੇਗਾਸ (ਭਾਸ਼ਾ)- ਅਮਰੀਕਾ ਦੇ ਕੋਲੋਰਾਡੋ ਸੂਬੇ ਦੀ ਸੁਪਰੀਮ ਕੋਰਟ ਦੇ ਅੰਦਰ ਗੋਲੀਬਾਰੀ ਦੀ ਘਟਨਾ ਤੋਂ ਇਕ ਦਿਨ ਬਾਅਦ ਹੁਣ ਨੇਵਾਡਾ ਸੂਬੇ ਦੀ ਅਦਾਲਤ ਵਿਚ ਸੁਣਵਾਈ ਦੌਰਾਨ ਇਕ ਮਹਿਲਾ ਜੱਜ ਉੱਤੇ ਗੁੰਡਾਗਰਦੀ ਦੇ ਇਕ ਮਾਮਲੇ ਵਿਚ ਦੋਸ਼ੀ ਦੇਵਬਰਾ ਡੇਲੋਨ ਰੈੱਡਨ (30) ਵੱਲੋਂ ਹਮਲਾ ਕਰ ਦਿੱਤਾ ਗਿਆ| ਇਹ ਸਾਰੀ ਹਿੰਸਕ ਘਟਨਾ ਅਦਾਲਤ ਵਿਚ ਲੱਗੇ ਸੀ.ਸੀ.ਟੀ.ਵੀ. ਕਮਰੇ ਵਿਚ ਕੈਦ ਹੋ ਗਈ, ਜੋ ਹੁਣ ਕਾਫ਼ੀ ਵਾਇਰਲ ਹੋ ਰਹੀ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਜਦੋਂ ਮਹਿਲਾ ਜੱਜ ਦੋਸ਼ੀ ਦੇ ਖ਼ਿਲਾਫ਼ ਫੈਸਲਾ ਸੁਣਾਉਣ ਲੱਗੀ ਤਾਂ ਉਹ ਤੇਜ਼ੀ ਨਾਲ ਦੌੜਦਾ ਆਇਆ ਅਤੇ ਮਹਿਲਾ ਜੱਜ ਦੇ ਟੇਬਲ 'ਤੇ ਛਾਲ ਮਾਰਦੇ ਹੋਏ ਉਨ੍ਹਾਂ 'ਤੇ ਡਿੱਗ ਪਿਆ। ਇਸ ਹਮਲੇ ਵਿਚ ਜੱਜ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਥੇ ਹਫੜਾ-ਦਫੜੀ ਮਚ ਗਈ। ਜੱਜ ਦੀ ਸਹਾਇਤਾ ਲਈ ਆਇਆ ਇਕ ਕੋਰਟ ਰੂਮ ਮਾਰਸ਼ਲ ਵੀ ਜ਼ਖਮੀ ਹੋ ਗਿਆ ਅਤੇ ਉਸ ਦੇ ਮੱਥੇ ਅਤੇ ਮੋਢੇ ਤੋਂ ਖੂਨ ਵਗਣ ਕਾਰਨ ਉਸ ਨੂੰ ਹਸਪਤਾਲ ਲਿਜਾਣਾ ਪਿਆ।
ਇਹ ਵੀ ਪੜ੍ਹੋ: ਕੈਨੇਡਾ ’ਚ ਫਿਰੌਤੀ ਦੇ ਦੋਸ਼ ’ਚ 6 ਗ੍ਰਿਫ਼ਤਾਰ, ਪੈਸੇ ਨਾ ਮਿਲਣ ’ਤੇ ਘਰ ਸਾੜਨ ਵਾਲਿਆਂ ’ਚ ਪੰਜਾਬੀ ਵੀ ਸ਼ਾਮਲ
ਦੋਸ਼ੀ ਦੇਵਬਰਾ ਰੈੱਡਨ ਲਾਸ ਵੇਗਾਸ ਦਾ ਰਹਿਣ ਵਾਲਾ ਹੈ ਅਤੇ ਗੁੰਡਾਗਰਦੀ ਦੇ ਇੱਕ ਮਾਮਲੇ ਵਿੱਚ ਦੋਸ਼ੀ ਸੀ। ਉਸ ਨੂੰ ਇਸੇ ਮਾਮਲੇ 'ਚ ਬੁੱਧਵਾਰ ਨੂੰ ਪੇਸ਼ ਕੀਤਾ ਗਿਆ ਸੀ। ਦੋਸ਼ੀ ਰੈੱਡਨ ਨੇ ਸੁਣਵਾਈ ਦੌਰਾਨ ਜੱਜ ਨੂੰ ਕਿਹਾ, ‘‘ਮੈਂ ਬਾਗ਼ੀ ਨਹੀਂ ਹਾਂ ਅਤੇ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਜੇਲ੍ਹ ਭੇਜਿਆ ਜਾਣਾ ਚਾਹੀਦਾ ਹੈ।’’ ਇਸ ਤੋਂ ਬਾਅਦ ਜਿਵੇਂ ਕਿ ਜੱਜ ਨੇ ਸਪੱਸ਼ਟ ਕੀਤਾ ਕਿ ਉਹ ਉਸਨੂੰ ਸਲਾਖਾਂ ਪਿੱਛੇ ਭੇਜਣਾ ਚਾਹੁੰਦੀ ਹੈ। ਇਸ ਮਗਰੋਂ ਕੋਰਟ ਮਾਰਸ਼ਲ ਉਸਨੂੰ ਹੱਥਕੜੀ ਲਗਾਉਣ ਲਈ ਜਿਵੇਂ ਹੀ ਅੱਗੇ ਵਧਿਆ, ਰੈੱਡਨ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਜੱਜ ’ਤੇ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ: ਚੌਲ ਮਿੱਲ 'ਚ ਫਟਿਆ ਬੁਆਇਲਰ, ਮਾਂ-ਧੀ ਸਮੇਤ 3 ਲੋਕਾਂ ਦੀ ਮੌਤ
ਸੀ.ਸੀ.ਟੀ.ਵੀ. ਫੁਟੇਜ ਵਿਚ ਸਾਫ਼ ਦਿੱਸ ਰਿਹਾ ਹੈ ਕਿ ਇਸ ਹਮਲੇ ਮਗਰੋਂ ਅਦਾਲਤ ਦੇ ਅਧਿਕਾਰੀਆਂ ਨੇ ਦੋਸ਼ੀ ਰੈੱਡਨ ਫੜ ਲਿਆ ਅਤੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ। ਬਾਅਦ ’ਚ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਕਲਾਰਕ ਕਾਉਂਟੀ ਡਿਟੈਂਸ਼ਨ ਸੈਂਟਰ ’ਚ ਜੇਲ੍ਹ ਵਿਚ ਭੇਜ ਦਿੱਤਾ ਹੈ। ਚੀਫ ਕਾਉਂਟੀ ਡਿਸਟ੍ਰਿਕਟ ਅਟਾਰਨੀ ਰਿਚਰਡ ਸਕੋ ਨੇ ਕਿਹਾ ਕਿ ਸਭ ਕੁਝ ਇੰਨੀ ਤੇਜ਼ੀ ਨਾਲ ਹੋਇਆ ਕਿ ਸਾਨੂੰ ਪਤਾ ਨਹੀਂ ਸੀ ਕਿ ਕੀ ਕਰਨਾ ਹੈ। ਸਕੋ ਨੇ ਪਿਛਲੇ ਸਾਲ ਰੈੱਡਨ 'ਤੇ ਮੁਕੱਦਮਾ ਚਲਾਇਆ ਸੀ। ਰੈੱਡਨ ਨੇ ਬੇਸਬਾਲ ਬੈਟ ਨਾਲ ਇੱਕ ਵਿਅਕਤੀ 'ਤੇ ਹਮਲਾ ਕੀਤਾ ਸੀ। ਰੈੱਡਨ 'ਤੇ 3 ਵਾਰ ਬੈਟਰੀਆਂ ਚੋਰੀ ਕਰਨ ਦਾ ਵੀ ਦੋਸ਼ ਸੀ। ਰਿਕਾਰਡ ਦਰਸਾਉਂਦੇ ਹਨ ਕਿ ਲਾਸ ਵੇਗਾਸ ਨਿਵਾਸੀ ਰੈੱਡਨ ਮਾਨਸਿਕ ਤੌਰ ’ਤੇ ਸਿਹਤਮੰਦ ਹੈ ਅਤੇ ਘਰੇਲੂ ਹਿੰਸਾ ਲਈ ਨੇਵਾਡਾ ’ਚ ਪਹਿਲਾਂ ਜੇਲ੍ਹ ਕੱਟ ਚੁੱਕਾ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਘਰ 'ਚ ਅੱਗ ਲੱਗਣ ਕਾਰਨ 4 ਬੱਚਿਆਂ ਦੀ ਦਰਦਨਾਕ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਕੈਨੇਡਾ ਤੋਂ ਬਾਅਦ ਹੁਣ ਅਮਰੀਕਾ 'ਚ ਹਿੰਦੂ ਮੰਦਰਾਂ ਨਾਲ ਛੇੜਛਾੜ, ਖਾਲਿਸਤਾਨੀ ਸਮਰਥਕਾਂ ਨੇ ਲਿਖੇ ਭਾਰਤ ਵਿਰੋਧੀ ਨਾਅਰੇ
NEXT STORY