ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਿਊਯਾਰਕ ਵਿਚ ਟਰੱਕ ਹੇਠ ਦਰੜ ਕੇ 8 ਵਿਅਕਤੀਆਂ ਨੂੰ ਕਤਲ ਕਰ ਦੇਣ ਵਾਲੇ ਉਜਬੇਕ ਪ੍ਰਵਾਸੀ ਸੈਫੁਲੋ ਸੇਈਪੋਵ ਲਈ ਅੱਜ ਮੌਤ ਦੀ ਸਜ਼ਾ ਦੀ ਮੰਗ ਕੀਤੀ। ਟਰੰਪ ਕਲ ਤੋਂ ਇਸ ਹਮਲੇ ਦੀ ਨਿੰਦਾ ਕਰਨ ਵਿਚ ਮੁਖਰ ਹਨ। ਕਲ ਨਿਊਯਾਰਕ ਵਿਚ ਆਈ.ਐਸ.ਆਈ.ਐਸ. ਤੋਂ ਪ੍ਰੇਰਿਤ ਇਕ ਵਿਅਕਤੀ ਦੀ ਜਾਨ ਚਲੀ ਗਈ ਸੀ ਅਤੇ ਤਕਰੀਬਨ ਇਕ ਦਰਜਨ ਹੋਰ ਜ਼ਖਮੀ ਹੋ ਗਏ ਸਨ। ਟਰੰਪ ਨੇ ਟਵੀਟ ਕੀਤਾ ਕਿ ਨਿਊਯਾਰਕ ਹਮਲੇ ਦਾ ਅੱਤਵਾਦੀ ਖੁਸ਼ ਸੀ ਕਿਉਂਕਿ ਉਸ ਨੇ ਹਸਪਤਾਲ ਵਿਚ ਆਪਣੇ ਕਮਰੇ ਵਿਚ ਆਈ.ਐਸ.ਆਈ.ਐਸ. ਦਾ ਝੰਡਾ ਲਗਾਉਣ ਦੀ ਮੰਗ ਕੀਤੀ ਹੈ। ਉਸ ਨੇ 8 ਲੋਕਾਂ ਨੂੰ ਕਤਲ ਕਰ ਦਿੱਤਾ ਅਤੇ 12 ਹੋਰ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਕਲ ਟਰੰਪ ਨੇ ਫੇਸਬੁਕ ਉੱਤੇ ਲਿਖਿਆ ਸੀ ਕਿ ਨਿਊਜਰਸੀ ਦਾ ਰਹਿਣ ਵਾਲਾ ਸੇਈਪੋਵ ਆਈ.ਐਸ.ਆਈ.ਐਸ. ਤੋਂ ਪ੍ਰੇਰਿਤ ਸੀ ਅਤੇ ਉਸ ਨੇ ਹਸਪਤਾਲ ਵਿਚ ਆਪਣੇ ਕਮਰੇ ਵਿਚ ਆਈ. ਐਸ. ਆਈ. ਐਸ. ਦਾ ਝੰਡਾ ਲਗਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਲੋਕਾਂ ਦੇ ਜ਼ਖਮੀ ਹੋਣ ਉੱਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਸੀ ਕਿ ਇਹ ਦੂਜਾ ਹਮਲਾ ਹੈ ਜਿਵੇ ਰੁਗਣ ਮਾਨਸਿਕਤਾ ਵਾਲੇ ਵਿਅਕਤੀ ਨੇ ਅੰਜਾਮ ਦਿੱਤਾ ਹੈ।
ਮਹਿੰਗੀ ਗੱਡੀ 'ਚ ਚੋਰੀ ਕਰਨ ਆਈਆਂ ਦੋ ਸ਼ੱਕੀ ਕੁੜੀਆਂ ਦੀ ਹੋ ਰਹੀ ਹੈ ਭਾਲ
NEXT STORY