ਗੁਰਾਇਆ (ਮੁਨੀਸ਼)- ਪੰਜਾਬ ਦੇ ਵਿੱਚ ਪੰਚਾਂ ਸਰਪੰਚਾਂ ਦੀਆਂ ਹੋਈਆਂ ਜਿਮਨੀ ਚੋਣਾਂ ਵਿੱਚ ਬਲਾਕ ਰੁੜਕਾ ਕਲਾਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਤਿੰਨ ਪਿੰਡਾਂ ਵਿੱਚ ਇਹ ਚੋਣਾਂ ਹੋਣੀਆਂ ਸਨ, ਪਰ ਜੱਜਾ ਕਲਾਂ ਪਿੰਡ ਵਿੱਚ ਪੰਚਾਇਤ ਮੈਂਬਰ ਦੀ ਸਰਬਸੰਮਤੀ ਹੋਣ ਕਾਰਨ ਉੱਥੇ ਮੈਂਬਰ ਪੰਚਾਇਤ ਦੀ ਚੋਣ ਨਹੀਂ ਹੋਈ ਜਦਕਿ ਪਿੰਡ ਢੇਸੀਆਂ ਕਾਹਨਾਂ ਵਿਖੇ ਸਰਪੰਚ ਦੀ ਚੋਣ ਤੇ ਗੋਹਾਵਰ ਜੀਟੀ ਰੋਡ ਵਿਖੇ ਪੰਚਾਇਤ ਮੈਂਬਰ ਦੀ ਚੋਣ ਐਤਵਾਰ ਨੂੰ ਕਰਵਾਈਆਂ ਗਈਆਂ। ਜਿਸ ਵਿੱਚ ਪਿੰਡ ਢੇਸੀਆਂ ਕਾਹਨਾਂ ਦੀ ਗੱਲ ਕੀਤੀ ਜਾਵੇ ਤਾਂ ਇਥੇ ਸਵੇਰ ਤੋਂ ਹੀ ਅਮਨ ਅਮਾਨ ਨਾਲ ਪੁਲਸ ਦੀ ਸਖ਼ਤ ਸੁਰੱਖਿਆ ਹੇਠ ਚੋਣਾਂ ਕਰਵਾਈਆਂ ਗਈਆ ਜਿਸ ਵਿੱਚ 2627 ਕੁਲ ਵੋਟਾਂ ਚੋਂ 1607 ਵੋਟਰਾਂ ਨੇ ਆਪਣੀ ਵੋਟ ਪਾਈਆ। ਸਰਪੰਚ ਦੇ ਦੋ ਉਮੀਦਵਾਰ ਚੋਣ ਮੈਦਾਨ ਵਿੱਚ ਸਨ ਜਿਨ੍ਹਾਂ ਵਿੱਚ ਸੁਮਨ ਰਾਣੀ ਤੇ ਗੁਰਜੀਤ ਕੌਰ ਵਿੱਚ ਸਰਪੰਚੀ ਦਾ ਮੁਕਾਬਲਾ ਸੀ। ਸ਼ਾਮ ਨੂੰ ਆਏ ਨਤੀਜੀਆਂ ਵਿੱਚ ਸਾਂਝੇ ਫਰੰਟ ਦੀ ਉਮੀਦਵਾਰ ਸੁਮਨ ਰਾਣੀ ਨੂੰ 935 ਵੋਟਾਂ ਹਾਸਲ ਹੋਈਆਂ, ਜਦਕਿ ਗੁਰਜੀਤ ਕੌਰ ਨੂੰ 639 ਵੋਟਾਂ ਹਾਸਲ ਹੋਈਆਂ, 31 ਵੋਟਾਂ ਰੱਦ ਹੋਈਆਂ, ਦੋ ਨੋਟਾਂ ਨੂੰ ਵੋਟਾਂ ਪਾਈਆਂ। ਇੱਥੇ ਦੱਸ ਦਈਏ ਕਿ ਇਸ ਪਿੰਡ ਦੇ ਸਰਪੰਚ ਜਗੀਰੋ ਮਹੇ 237 ਵੋਟਾਂ ਨਾਲ ਗੁਰਜੀਤ ਕੌਰ ਤੋਂ ਜੇਤੂ ਰਹੇ ਸਨ ਪਰ ਉਨ੍ਹਾਂ ਦੀ ਮੌਤ ਹੋਣ ਕਾਰਨ ਇਹ ਜਿਮਨੀ ਚੋਣ ਕਰਵਾਈ ਗਈ ਹੈ। ਜਿਸ ਵਿੱਚ ਸੁਮਨ ਰਾਣੀ ਨੇ ਜਿੱਤ ਹਾਸਲ ਕੀਤੀ ਹੈ ਤੇ ਪਿੰਡ ਦੇ ਨਵੇਂ ਸਰਪੰਚ ਚੁਣੇ ਗਏ ਹਨ। ਸੁਮਨ ਰਾਣੀ ਉਨ੍ਹਾਂ ਦੇ ਪਤੀ ਮਨਿੰਦਰ ਬਿੱਟਾ ,ਪਿੰਡ ਦੇ ਸਾਬਕਾ ਸਰਪੰਚ ਸੁਸ਼ੀਲ ਵਿਰਦੀ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਸਮੂਹ ਵੋਟਰਾਂ ਦਾ ਸਪੋਟਰਾਂ ਦਾ ਤੇ ਪਿੰਡ ਦੇ ਪੰਚਾਇਤ ਮੈਂਬਰਾਂ ਦਾ ਪਿੰਡ ਵਾਸੀਆਂ ਦਾ ਐਨਆਰਆਈਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੋ ਭਰੋਸਾ ਉਨ੍ਹਾਂ ਤੇ ਕੀਤਾ ਹੈ ਉਹ ਉਸ ਤੇ ਪੂਰਾ ਉਤਰਨ ਦਾ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਅਮਨਪਾਲ ਸਿੰਘ, ਗੁਲਜੀਤ ਕੌਰ ਪੰਚਾਇਤ ਮੈਂਬਰ, ਨਰੇਸ਼ ਕੁਮਾਰ ਪੰਚਾਇਤ ਮੈਂਬਰ, ਬਲਜੀਤ ਕੌਰ ਪੰਚਾਇਤ ਮੈਂਬਰ, ਮੁਲਖਰਾਜ, ਜਸਵਿੰਦਰ ਸਿੰਘ ਢੇਸੀ, ਰਾਜੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
ਜਲੰਧਰ : ਸਿਵਲ ਹਸਪਤਾਲ ਦੇ ਟ੍ਰਾਮਾ ਸੈਂਟਰ 'ਚ ਆਕਸੀਜਨ ਪਲਾਂਟ 'ਚ ਆਈ ਖਰਾਬੀ, ਤਿੰਨ ਮਰੀਜ਼ਾਂ ਦੀ ਮੌਤ
NEXT STORY