ਵੈਲਿੰਗਟਨ (ਬਿਊਰੋ): ਨਿਊਜ਼ੀਲੈਂਡ ਨੇ ਇਕ ਵਾਰ ਫਿਰ ਤੋਂ ਕੋਰੋਨਾਵਾਇਰਸ 'ਤੇ ਜਿੱਤ ਹਾਸਲ ਕੀਤੀ ਹੈ। ਅਜਿਹਾ ਦੂਜੀ ਵਾਰ ਹੈ ਜਦੋਂ ਨਿਊਜ਼ੀਲੈਂਡ ਨੇ ਇਸ ਮਹਾਮਾਰੀ 'ਤੇ ਕਾਬੂ ਪਾਇਆ ਹੈ। ਇਸ ਸ਼ਾਨਦਾਰ ਸਫਲਤਾ 'ਤੇ ਦੇਸ਼ਵਾਸੀਆਂ ਨੇ ਜੰਮ ਕੇ ਜਸ਼ਨ ਮਨਾਇਆ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸਿਹਤ ਅਧਿਕਾਰੀਆਂ ਨੇ ਐਲਾਨ ਕੀਤਾ ਸੀ ਕਿ ਆਕਲੈਂਡ ਪਤਝੜ ਸਮੂਹ (Autumn Cluster) ਖਤਮ ਹੋ ਗਿਆ ਹੈ। ਸਾਰੇ 6 ਸੰਕ੍ਰਮਿਤ ਮਰੀਜ਼ ਠੀਕ ਹੋ ਗਏ ਹਨ ਅਤੇ ਦੇਸ਼ ਵਿਚ ਹੁਣ ਕੋਰੋਨਾਵਾਇਰਸ ਦਾ ਕੋਈ ਮਾਮਲਾ ਨਹੀਂ ਬਚਿਆ ਹੈ।
ਇਸ ਨਵੇਂ ਸਮੂਹ ਦੀ ਪਛਾਣ ਅਗਸਤ ਵਿਚ ਹੋਈ ਸੀ। ਇਸ ਦੇ ਨਾਲ ਹੀ 102 ਦਿਨਾਂ ਦੇ ਬਾਅਦ ਨਿਊਜ਼ੀਲੈਂਡ ਵਿਚ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਸਨ। ਬੁੱਧਵਾਰ ਰਾਤ ਤੋਂ ਆਕਲੈਂਡ ਵਿਚ ਸਾਰੀਆਂ ਪਾਬੰਦੀਆਂ ਹਟਾ ਲਈਆਂ ਗਈਆਂ। ਨਾਲ ਐਲਰਟ ਦਾ ਪੱਧਰ ਵੀ ਇਕ ਕਰ ਦਿੱਤਾ ਗਿਆ। ਇਹਨਾਂ ਪਾਬੰਦੀਆਂ ਨੂੰ ਹਟਾਏ ਜਾਣ ਦੇ ਬਾਅਦ ਹੁਣ ਦੇਸ਼ ਵਿਚ ਬਾਰ ਅਤੇ ਰੈਸਟੋਰੈਂਟ ਵਿਚ 100 ਤੋਂ ਵਧੇਰੇ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਹਟਾ ਲਈ ਗਈ ਹੈ।
ਇਸ ਜਿੱਤ ਦੇ ਬਾਅਦ ਜਸ਼ਨ ਦੇ ਰੂਪ ਵਿਚ 18 ਅਕਤੂਬਰ ਨੂੰ ਜਸ਼ਨ ਮਨਾਇਆ ਜਾਵੇਗਾ। ਦੇਸ਼ ਦੇ ਸਿਹਤ ਮੰਤਰੀ ਨੇ ਕਿਹਾ ਕਿ ਇਹ ਖਬਰ ਦੇਸ਼ ਦੇ ਲਈ ਇਕ ਵੱਡੀ ਉਪਲਬਧੀ ਹੈ। ਨਿਊਜ਼ੀਲੈਂਡ ਦੇ ਲੋਕਾਂ ਨੇ ਇਕ ਵਾਰ ਫਿਰ ਤੋਂ ਆਪਣੀਆਂ ਸਮੂਹਿਕ ਕੋਸ਼ਿਸ਼ਾਂ ਨਾਲ ਕੋਰੋਨਾਵਾਇਰਸ ਨੂੰ ਹਰਾਇਆ ਹੈ। ਕੋਰੋਨਾਵਾਇਰਸ ਦੀ ਪਹਿਲੀ ਲਹਿਰ ਦੇ ਬਾਅਦ ਅਸੀਂ ਜਿਸ ਸਿਸਟਮ ਨੂੰ ਬਣਾਇਆ ਸੀ, ਉਸ ਨੇ ਵਾਇਰਸ ਦੇ ਖਿਲਾਫ਼ ਬਹੁਤ ਚੰਗੇ ਢੰਗ ਨਾਲ ਕੰਮ ਕੀਤਾ। ਨਿਊਜ਼ੀਲੈਂਡ ਵਿਚ 24 ਸਤੰਬਰ ਦੇ ਬਾਅਦ ਤੋਂ ਕੋਰੋਨਾਵਾਇਰਸ ਸਮੂਹ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਪੜ੍ਹੋ ਇਹ ਅਹਿਮ ਖਬਰ- ਭਿਖਾਰੀਆਂ ਲਈ ਫ਼ਰਿਸ਼ਤਾ ਬਣ ਆਈ ਇਹ ਬੀਬੀ, ਬੇਘਰ 4 ਯਾਰ ਬਣੇ 43 ਲੱਖ ਦੇ ਮਾਲਕ
ਇੰਝ ਕੋਰੋਨਾਵਾਇਰਸ 'ਤੇ ਪਾਇਆ ਕਾਬੂ
ਯੂਨੀਵਰਸਿਟੀ ਆਫ ਓਟਾਗੋ ਵਿਚ ਮਹਾਮਾਰੀ ਮਾਹਰ ਪ੍ਰੋਫੈਸਰ ਮਾਇਕਲ ਬੇਕਰ ਦੱਸਦੇ ਹਨ ਕਿ ਨਿਊਜ਼ੀਲੈਂਡ ਨੇ ਸ਼ੁਰੂ ਤੋਂ ਸਾਹਸੀ ਅਤੇ ਸਖਤ ਫ਼ੈਸਲੇ ਲਏ। ਸ਼ੁਰੂਆਤ ਵਿਚ ਹੀ ਕਾਫੀ ਸਖਤ ਤਾਲਾਬੰਦੀ ਲਗਾਈ। ਆਪਣੀਆਂ ਸਰਹੱਦਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਅਤੇ ਸਿਹਤ ਵਿਵਸਥਾਵਾਂ 'ਤੇ ਜ਼ੋਰ ਦਿੱਤਾ। ਇਸੇ ਦਾ ਨਤੀਜਾ ਹੈਕਿ ਕਈ ਦੇਸ਼ਾਂ ਵਿਚ ਅਰਥਵਿਵਸਥਾ ਦੀ ਸਥਿਤੀ ਗੜਬੜਾ ਗਈ ਹੈ ਤਾਂ ਨਿਊਜ਼ੀਲੈਂਡ ਆਪਣੇ ਇੱਥੇ ਬੋਰੋਜ਼ਗਾਰੀ ਦਰ ਨੂੰ 4 ਫੀਸਦੀ 'ਤੇ ਰੱਖਣ ਵਿਚ ਸਫਲ ਰਿਹਾ ਹੈ।
ਉਹਨਾਂ ਨੇ ਕਿਹਾ,''ਇਹ ਚੰਗੇ ਵਿਗਿਆਨ ਅਤੇ ਬਿਹਤਰੀਨ ਰਾਜਨੀਤਕ ਅਗਵਾਈ ਦਾ ਕਮਾਲ ਹੈ। ਜੇਕਰ ਤੁਸੀਂ ਦੁਨੀਆ ਭਰ ਵਿਚ ਦੇਖੋ ਤਾਂ ਜਿਹੜੇ ਦੇਸ਼ਾਂ ਨੇ ਇਨਫੈਕਸ਼ਨ ਵਿਚ ਕਾਬੂ ਪਾਉਣ ਵਿਚ ਸਫਲਤਾ ਹਾਸਲ ਕੀਤੀ ਹੈ ਉੱਥੇ ਆਮਤੌਰ 'ਤੇ ਇਹਨਾਂ ਦੋਹਾਂ ਚੀਜ਼ਾਂ ਦਾ ਸੁਮੇਲ ਹੈ।'' ਇਸ ਸਫਲਤਾ ਦੇ ਲਈ ਦੁਨੀਆ ਭਰ ਵਿਚ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਦੀ ਤਾਰੀਫ ਹੋ ਰਹੀ ਹੈ।
ਗਿਲਗਿਤ-ਬਾਲਿਤਸਤਾਨ 'ਚ ਘੱਟ ਗਿਣਤੀ ਲੋਕਾਂ ਨੂੰ ਵੀ ਚੋਣ ਲੜਨ ਦਾ ਅਧਿਕਾਰੀ ਮਿਲੇ : ਇਸਰਾਰ ਉਦੀਨ
NEXT STORY