ਵੈਲਿੰਗਟਨ (ਵਾਰਤਾ)— ਨਿਊਜ਼ੀਲੈਂਡ ਵਿਚ ਨੌਰਥ ਆਈਲੈਂਡ ਦੀ ਕੈਮਾਨਾਵਾ ਪਹਾੜੀਆਂ ਵਿਚ ਸ਼ਨੀਵਾਰ ਨੂੰ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਇਹ ਜਹਾਜ਼ ਸ਼ਨੀਵਾਰ ਨੂੰ ਲਾਪਤਾ ਹੋ ਗਿਆ ਸੀ। ਪਰ ਮੌਮਸ ਖਰਾਬ ਹੋਣ ਕਾਰਨ ਹੈਲੀਕਾਪਟਰ ਸੇਵਾ ਵਿਚ ਵਿਘਨ ਪੈਣ ਨਾਲ ਸਥਾਨਕ ਪੁਲਸ ਐਤਵਾਰ ਸਵੇਰੇ ਤੱਕ ਉੱਥੇ ਪਹੁੰਚ ਨਹੀਂ ਸਕੀ। ਉਂਝ ਐਤਵਾਰ ਸਵੇਰੇ ਹੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਪੁਸ਼ਟੀ ਹੋਈ।
ਜਹਾਜ਼ ਵਿਚ ਸਵਾਰ ਚਾਲਕ ਦਲ ਦੇ ਦੋਵੇਂ ਮੈਂਬਰ ਮਾਰੇ ਗਏ। ਇਹ ਦੋਵੇਂ ਆਕਲੈਂਡ ਦੇ ਅਰਡਮੋਰ ਫਲਾਈਂਗ ਸਕੂਲ ਦੇ ਉਡਾਣ ਨਿਰਦੇਸ਼ਕ ਸਨ। ਉਨ੍ਹਾਂ ਨੇ ਦੱਸਿਆ ਕਿ ਜਹਾਜ਼ ਦਾ ਮਲਬਾ ਅੱਜ ਦੁਪਹਿਰ 11:30 ਵਜੇ ਬਰਾਮਦ ਕੀਤਾ ਗਿਆ ਅਤੇ ਦੋਹਾਂ ਟਰੇਨਰਾਂ ਦੀਆਂ ਲਾਸ਼ਾਂ ਵੀ ਮਿਲੀਆਂ। ਜਹਾਜ਼ ਨੇ ਸ਼ਨੀਵਾਰ ਰਾਤ ਪਾਮਸਟਨ ਨੌਰਥ ਤੋਂ ਉਡਾਣ ਭਰੀ ਸੀ ਅਤੇ ਉਸ ਨੇ ਤਾਊਪ ਹਵਾਈ ਅੱਡੇ ਦੇ ਰਸਤੇ ਅਰਡਮੋਰ ਪਹੁੰਚਣਾ ਸੀ। ਪਰ ਜਦੋਂ ਜਹਾਜ਼ ਉੱਥੇ ਨਹੀਂ ਪਹੁੰਚਿਆਂ ਤਾਂ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਜਹਾਜ਼ ਦੀ ਤਲਾਸ਼ ਸ਼ੁਰੂ ਕੀਤੀ ਗਈ।
ਸਥਾਨਕ ਪੁਲਸ, ਸ਼ਹਿਰੀ ਹਵਾਬਾਜ਼ੀ ਅਥਾਰਿਟੀ ਅਤੇ ਆਵਾਜਾਈ ਹਾਦਸਾ ਜਾਂਚ ਕਮਿਸ਼ਨ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਡਰਮੋਰ ਫਲਾਈਂਗ ਸਕੂਲ ਨਿਊਜ਼ੀਲੈਂਡ ਦਾ ਮਸ਼ਹੂਰ ਸਿਖਲਾਈ ਸਕੂਲ ਹੈ।
ਪਾਕਿ 'ਚ ਧਰਨੇ 'ਤੇ ਬੈਠਾ ਹਿੰਦੂ ਕੁੜੀਆਂ ਦਾ ਪਿਓ, ਵੀਡੀਓ
NEXT STORY