ਵੈਲਿੰਗਟਨ (ਭਾਸ਼ਾ): ਕੋਰੋਨਾ ਦੀ ਦੂਜੀ ਲਹਿਰ ਨੇ ਭਾਰਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਦੌਰਾਨ ਬਹੁਤ ਸਾਰੇ ਦੇਸ਼ ਮਦਦ ਲਈ ਅੱਗੇ ਆਏ ਹਨ। ਹੁਣ ਨਿਊਜ਼ੀਲੈਂਡ ਨੇ ਵੀ ਕੋਰੋਨਾ ਦੀ ਦੂਜੀ ਮਜ਼ਬੂਤ ਲਹਿਰ ਨਾਲ ਲੜਨ ਲਈ ਭਾਰਤ ਨੂੰ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ।
ਨਿਊਜ਼ੀਲੈਂਡ ਦੀ ਵਿਦੇਸ਼ ਮੰਤਰੀ ਨਾਨਿਆ ਮਹੁਤਾ ਨੇ ਬੁੱਧਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਸ਼ਿਨਹੂਆ ਨੇ ਮਹੁਤਾ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ,"ਅਸੀਂ ਇਸ ਮੁਸ਼ਕਲ ਸਮੇਂ 'ਤੇ ਭਾਰਤ ਨਾਲ ਇਕਜੁੱਟਤਾ ਨਾਲ ਖੜ੍ਹੋ ਹਾਂ। ਅਸੀਂ ਭਾਰਤ ਦੇ ਫਰੰਟ ਲਾਈਨ ਮੈਡੀਕਲ ਅਤੇ ਸਿਹਤ ਸੰਭਾਲ ਕਰਮਚਾਰੀਆਂ ਦੀਆਂ ਅਣਥੱਕ ਕੋਸ਼ਿਸ਼ਾਂ ਦੀ ਸ਼ਲਾਘਾ ਕਰਦੇ ਹਾਂ ਜੋ ਕਿ ਜਾਨਾਂ ਬਚਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ।" ਉਹਨਾਂ ਨੇ ਕਿਹਾ ਕਿ ਨਿਊਜ਼ੀਲੈਂਡ ਭਾਰਤ ਨੂੰ ਹਾਇਤਾ ਦੇਣ ਲਈ ਰੈੱਡ ਕਰਾਸ ਦੀ ਅੰਤਰਰਾਸ਼ਟਰੀ ਫੈਡਰੇਸ਼ਨ ਨੂੰ 1 ਮਿਲੀਅਨ ਨਿਊਜ਼ੀਲੈਂਡ ਡਾਲਰ (719,000 ਅਮਰੀਕੀ ਡਾਲਰ) ਦਾ ਯੋਗਦਾਨ ਦੇਵੇਗਾ, ਜੋ ਕਿ ਕੋਵਿਡ-19 ਮਾਮਲਿਆਂ ਨਾਲ ਨਜਿੱਠਣ ਵਿਚ ਮਦਦ ਕਰੇਗਾ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਵੱਲੋਂ ਵੱਡਾ ਐਲਾਨ, ਕੋਵਿਡ ਦਾ ਮੁਕਾਬਲਾ ਕਰਨ ਲਈ ਭਾਰਤ ਨੂੰ ਦੇਵੇਗਾ 60 ਕਰੋੜ ਰੁਪਏ
ਇੱਥੇ ਦੱਸ ਦਈਏ ਕਿ ਇੰਟਰਨੈਸ਼ਨਲ ਫੈਡਰੇਸ਼ਨ ਆਫ਼ ਦੀ ਰੈੱਡ ਕਰਾਸ (IFRC) ਆਕਸੀਜਨ ਸਿਲੰਡਰ, ਆਕਸੀਜਨ ਕੇਂਦਰਿਤ ਕਰਨ ਵਾਲੀਆਂ ਅਤੇ ਹੋਰ ਜ਼ਰੂਰੀ ਡਾਕਟਰੀ ਸਪਲਾਈ ਪ੍ਰਦਾਨ ਕਰਨ ਲਈ ਸਥਾਨਕ ਇੰਡੀਅਨ ਰੈਡ ਕਰਾਸ ਸੁਸਾਇਟੀ ਨਾਲ ਸਿੱਧੇ ਤੌਰ 'ਤੇ ਕੰਮ ਕਰ ਰਿਹਾ ਹੈ। ਮਹੁਤਾ ਨੇ ਕਿਹਾ ਕਿ ਆਈ.ਐੱਫ.ਆਰ.ਸੀ. ਭਾਰਤ ਵਿਚ ਇਕ ਐਮਰਜੈਂਸੀ ਆਪਰੇਸ਼ਨ ਸ਼ੁਰੂ ਕਰ ਰਿਹਾ ਹੈ ਜਿਸ ਦੇ ਤਹਿਤ ਇਕ ਤੇਜ਼ ਐਂਬੂਲੈਂਸ ਅਤੇ ਖੂਨ ਦੀ ਸੇਵਾ ਮੁਹੱਈਆ ਕਰਵਾ ਕੇ ਅਤੇ ਲੋੜਵੰਦ ਭਾਈਚਾਰਿਆਂ ਨੂੰ ਨਿੱਜੀ ਸੁਰੱਖਿਆ ਉਪਕਰਣਾਂ ਅਤੇ ਸਫਾਈ ਕਿੱਟਾਂ ਵੰਡ ਕੇ ਸੰਕਟ ਦੇ ਸਮੇਂ ਮਦਦ ਉਪਲਬਧ ਕਰਵਾਈ ਜਾਵੇਗੀ।
ਉਹਨਾਂ ਨੇ ਕਿਹਾ,“ਇਹ ਭਾਰਤ ਦੇ ਲੋਕਾਂ ਲਈ ਚਿੰਤਾਜਨਕ ਅਤੇ ਚੁਣੌਤੀ ਭਰਿਆ ਸਮਾਂ ਹੈ ਅਤੇ ਅਸੀਂ ਅੰਤਰਰਾਸ਼ਟਰੀ ਭਾਈਚਾਰੇ ਦੇ ਨਾਲ ਮਿਲ ਕੇ ਕੰਮ ਕਰਾਂਗੇ।” ਉਹਨਾਂ ਨੇ ਅੱਗੇ ਕਿਹਾ,''ਨਿਊਜ਼ੀਲੈਂਡ ਸਰਕਾਰ ਸਥਿਤੀ ਦੀ ਨਿਗਰਾਨੀ ਕਰਨਾ ਜਾਰੀ ਰੱਖੇਗੀ ਅਤੇ ਭਾਰਤ ਸਰਕਾਰ ਦੀ ਹਰ ਸੰਭਵ ਸਹਾਇਤਾ ਲਈ ਤਿਆਰ ਰਹੇਗੀ।''
ਨੋਟ- ਹੁਣ ਨਿਊਜ਼ੀਲੈਂਡ ਵੀ ਭਾਰਤ ਦੀ ਮਦਦ ਲਈ ਆਇਆ ਅੱਗੇ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨ ’ਚ ਕੋਰੋਨਾ ਨੇ ਮਚਾਈ ਹੁਣ ਤੱਕ ਦੀ ਸਭ ਤੋਂ ਵੱਡੀ ਤਬਾਹੀ, ਇਕ ਦਿਨ ’ਚ ਹੋਈਆਂ 200 ਤੋਂ ਵੱਧ ਮੌਤਾਂ
NEXT STORY