ਅਬੂਜਾ (ਬਿਊਰੋ): ਨਾਈਜੀਰੀਆ ਵਿਚ ਬੋਕੋ ਹਰਾਮ ਦੇ ਲੜਾਕਿਆਂ ਨੇ ਖੇਤਾਂ ਵਿਚ ਕੰਮ ਕਰਨ ਵਾਲੇ 43 ਮਜ਼ਦੂਰਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ 6 ਹੋਰ ਨੂੰ ਜ਼ਖਮੀ ਕਰ ਦਿੱਤਾ। ਨਾਈਜੀਰੀਆ ਦੇ ਮੈਦੂਗੁਰੀ ਵਿਚ ਸ਼ਨੀਵਾਰ ਨੂੰ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਸ ਬਾਰੇ ਵਿਚ ਜਿਹਾਦੀ ਵਿਰੋਧੀ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਦੱਸਿਆ ਹੈ ਕਿ ਬੇਰਹਿਮੀ ਭਰੇ ਇਸ ਹਮਲੇ ਵਿਚ ਇਹਨਾਂ ਮਜ਼ਦੂਰਾਂ ਨੂੰ ਪਹਿਲਾਂ ਬੰਨ੍ਹਿਆ ਗਿਆ ਅਤੇ ਫਿਰ ਉਹਨਾਂ ਦੇ ਗਲੇ ਵੱਢੇ ਗਏ।
ਰਾਸ਼ਟਰਪਤੀ ਨੇ ਕੀਤੀ ਹਮਲੇ ਦੀ ਨਿੰਦਾ
ਸੂਤਰਾਂ ਦੇ ਮੁਤਾਬਕ, ਇਹ ਘਟਨਾ ਕੋਸ਼ੋਬੇ ਦੀ ਹੈ। ਨਾਈਜੀਰੀਆ ਦੇ ਰਾਸ਼ਟਰਪਤੀ ਮੁਹੰਮਦੁ ਬੁਹਾਰੀ ਨੇ ਹਮਲੇ ਦੀ ਨਿੰਦਾ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਇਹਨਾਂ ਕਤਲਾਂ ਨਾਲ ਪੂਰਾ ਦੇਸ਼ ਜ਼ਖਮੀ ਹੋਇਆ ਹੈ। ਭਿਆਨਕ ਹਮਲੇ ਵਿਚ ਬਚੇ ਲੋਕਾ ਦੀ ਮਦਦ ਕਰਨ ਵਾਲੇ ਮਿਲੀਸ਼ੀਆ ਲੀਡਰ ਬਾਬਾਕੁਰਾ ਕੋਲੋ ਨੇ ਦੱਸਿਆ,''ਸਾਨੂੰ 43 ਲਾਸ਼ਾਂ ਮਿਲੀਆਂ ਹਨ, ਸਾਰਿਆਂ ਨੂੰ ਵੱਢਿਆ ਗਿਆ ਹੈ ਅਤੇ 6 ਹੋਰ ਲੋਕ ਜ਼ਖਮੀ ਹਨ।''
ਪੜ੍ਹੋ ਇਹ ਅਹਿਮ ਖਬਰ- ਕ੍ਰਿਸਮਸ ਤੋਂ ਪਹਿਲਾਂ ਹੀ ਕੈਨੇਡਾ 'ਚ ਵੀ ਕੋਰੋਨਾ ਵੈਕਸੀਨ ਨੂੰ ਦਿੱਤੀ ਜਾਵੇਗੀ ਮਨਜ਼ੂਰੀ : ਚੀਫ ਹੈਲਥ ਐਡਵਾਈਜ਼ਰ
ਪਹਿਲਾਂ ਹੀ ਹੋਏ ਹਨ ਹਮਲੇ
ਉਹਨਾਂ ਮੁਤਾਬਕ, ਪੂਰੀ ਸੰਭਾਵਨਾ ਹੈ ਕਿ ਇਹ ਕੰਮ ਬੋਕੋ ਹਰਾਮ ਦਾ ਹੈ, ਜੋ ਇਸ ਇਲਾਕੇ ਵਿਚ ਸਰਗਰਮ ਹੈ ਅਤੇ ਕਈ ਵਾਰ ਹਮਲੇ ਕਰ ਚੁੱਕਾ ਹੈ। ਇਹ ਪੀੜਤ ਸੋਕੋਟੋ ਰਾਜ ਦੇ ਮਜ਼ਦੂਰ ਸਨ। ਉਹ ਉੱਤਰ-ਪੂਰਬ ਵਿਚ ਕੰਮ ਦੀ ਤਲਾਸ਼ ਵਿਚ ਗਏ ਸਨ। ਇਕ ਹੋਰ ਮਿਲੀਸ਼ੀਆ ਇਬਰਾਹਿਮ ਲਿਮਨ ਦੇ ਮੁਤਾਬਕ, ਚੋਲਾਂ ਦੇ ਖੇਤ ਵਿਚ ਕੰਮ ਕਰਨ ਦੇ ਲਈ 60 ਕਿਸਾਨਾਂ ਦੇ ਨਾਲ ਠੇਕਾ ਕੀਤਾ ਗਿਆ ਸੀ। ਉਹਨਾਂ ਵਿਚੋਂ 43 ਨੂੰ ਵੱਢ ਦਿੱਤਾ ਗਿਆ ਅਤੇ 6 ਜ਼ਖਮੀ ਹੋਏ ਹਨ। ਉੱਥੇ, 8 ਹੋਰ ਲਾਪਤਾ ਹਨ ਅਤੇ ਸ਼ੱਕ ਹੈ ਕਿ ਉਹਨਾਂ ਨੂੰ ਜਿਹਾਦੀ ਅਗਵਾ ਕਰ ਕੇ ਲੈ ਗਏ ਹਨ।
ਲੱਖਾਂ ਮਜ਼ਦੂਰ ਵਿਸਥਾਪਿਤ
ਸਾਰੀਆਂ ਲਾਸ਼ਾਂ ਨੂੰ ਜਾਬਰਮਾਰੀ ਪਿੰਡ ਲਿਜਾਇਆ ਗਿਆ ਹੈ ਜਿੱਥੇ ਉਹਨਾਂ ਨੂੰ ਐਤਵਾਰ ਨੂੰ ਦਫਨ ਕਰਨ ਤੋਂ ਪਹਿਲਾਂ ਰੱਖਿਆ ਜਾਵੇਗਾ। ਸਾਲ 2009 ਦੇ ਬਾਅਦ ਤੋਂ ਕਰੀਬ 36 ਹਜ਼ਾਰ ਲੋਕਾਂ ਦੀ ਜਿਹਾਦੀ ਵਿਵਾਦ ਵਿਚ ਜਾਨ ਜਾ ਚੁੱਕੀ ਹੈ ਅਤੇ 20 ਲੱਖ ਤੋਂ ਵਧੇਰੇ ਵਿਸਥਾਪਿਤ ਹੋ ਚੁੱਕੇ ਹਨ।
ਅੱਜ ਧਰਤੀ ਨੇੜਿਓਂ ਲੰਘੇਗਾ ਬੁਰਜ ਖਲੀਫ਼ਾ ਜਿੰਨਾ ਵੱਡਾ ਉਲਕਾਪਿੰਡ, ਨਾਸਾ ਨੇ ਦਿੱਤੀ ਚਿਤਾਵਨੀ
NEXT STORY