ਵਾਸ਼ਿੰਗਟਨ — ਸੰਯੁਕਤ ਰਾਸ਼ਟਰ 'ਚ ਅਮਰੀਕੀ ਰਾਜਦੂਤ ਨਿੱਕੀ ਹੇਲੀ ਨੇ ਵੀ ਪਾਕਿਸਤਾਨ ਨੂੰ ਖਰੀਆਂ-ਖਰੀਆਂ ਸੁਣਾਈਆਂ । ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਕਈ ਸਾਲਾਂ ਤਕ ਅਮਰੀਕਾ ਦੇ ਨਾਲ 'ਦੋਹਰਾ ਖੇਡ' ਖੇਡਿਆ ਹੈ ਪਰ ਟਰੰਪ ਪ੍ਰਸ਼ਾਸਨ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ। ਨਿੱਕੀ ਨੇ ਰਾਸ਼ਟਰਪਤੀ ਟਰੰਪ ਦੇ ਉਸ ਫੈਸਲੇ ਦਾ ਸਮਰਥਨ ਕੀਤਾ ਜਿਸ ਤਹਿਤ ਅਮਰੀਕਾ ਵਲੋਂ ਪਾਕਿਸਤਾਨ ਨੂੰ ਮਿਲਣ ਵਾਲੀ 25 ਕਰੋੜ 50 ਲੱਖ ਡਾਲਰਾਂ ਦੀ ਸਹਾਇਤਾ ਰਾਸ਼ੀ ਰੋਕ ਦਿੱਤੀ ਗਈ। ਨਿਊਯਾਰਕ ਸਥਿਤ ਸੰਯੁਕਤ ਰਾਸ਼ਟਰ ਦੇ ਦਫਤਰ 'ਚ ਨਿੱਕੀ ਨੇ ਪੱਤਰਕਾਰਾਂ ਨੂੰ ਕਿਹਾ,''ਇਸ ਦੇ ਕਾਰਣ ਸਪੱਸ਼ਟ ਹਨ। ਪਾਕਿਸਤਾਨ ਨੇ ਕਈ ਸਾਲਾਂ ਤਕ ਦੋਹਰਾ ਖੇਡ ਖੇਡਿਆ ਹੈ। ਪਾਕਿਸਤਾਨ ਇਕ ਹੀ ਸਮੇਂ 'ਚ ਸਾਡੇ ਨਾਲ ਕੰਮ ਕਰਦਾ ਹੈ ਤੇ ਉਸੇ ਸਮੇਂ ਅੱਤਵਾਦੀਆਂ ਨੂੰ ਵੀ ਸ਼ਰਣ ਵੀ ਦਿੰਦਾ ਹੈ ਜੋ ਅਫਗਾਨਿਸਤਾਨ 'ਚ ਸਾਡੇ ਫੌਜੀਆਂ 'ਤੇ ਹਮਲੇ ਕਰਦੇ ਹਨ। ਪ੍ਰਸ਼ਾਸਨ ਇਸ ਖੇਡ ਨੂੰ ਬਰਦਾਸ਼ਤ ਨਹੀਂ ਕਰੇਗਾ।'' ਨਿੱਕੀ ਨੇ ਕਿਹਾ ਕਿ ਅੱਤਵਾਦ ਦੇ ਖਿਲਾਫ ਲੜਾਈ 'ਚ ਟਰੰਪ ਪ੍ਰਸ਼ਾਸਨ ਪਾਕਿਸਤਾਨ ਤੋਂ ਇਸ ਤੋਂ ਕਿਤੇ ਵਧੇਰੇ ਸਹਿਯੋਗ ਦੀ ਉਮੀਦ ਕਰਦਾ ਹੈ। ਇਸ ਸਾਲ ਦੇ ਆਪਣੇ ਪਹਿਲੇ ਪੱਤਰਕਾਰ ਸੰਮੇਲਨ 'ਚ ਉਨ੍ਹਾਂ ਨੇ ਕਿਹਾ,''ਪਾਕਿਸਤਾਨ ਨੇ ਅੱਤਵਾਦ ਨੂੰ ਸਮਰਥਨ ਅਤੇ ਸ਼ਰਣ ਦੇਣਾ ਲਗਾਤਾਰ ਜਾਰੀ ਰੱਖਿਆ ਹੈ, ਇਸ ਲਈ ਟਰੰਪ ਪ੍ਰਸ਼ਾਸਨ ਇਸ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਤਿਆਰ ਹੈ।'' ਨਿੱਕੀ ਨੇ ਕਿਹਾ ਕਿ ਸਹਾਇਤਾ ਰਾਸ਼ੀ ਰੋਕਣ ਦਾ ਸੰਬੰਧ ਪੂਰੀ ਤਰ੍ਹਾਂ ਪਾਕਿਸਤਾਨ ਵੱਲੋਂ ਅੱਤਵਾਦੀਆਂ ਨੂੰ ਸ਼ਰਣ ਦੇਣ ਤੋਂ ਹੈ।
ਨਿਊਯਾਰਕ 'ਚ ਅੱਗ ਲੱਗਣ ਕਾਰਨ 23 ਲੋਕ ਜ਼ਖਮੀ
NEXT STORY