ਇਸਲਾਮਾਬਾਦ- ਆਰਥਿਕ ਤੰਗੀ ਦੀ ਮਾਰ ਝੱਲ ਰਹੇ ਪਾਕਿਸਤਾਨ ਨੂੰ ਹੁਣ ਹੜ੍ਹ ਕਾਰਨ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਪਾਹ ਦੀ ਫਸਲ ਵੀ ਹੜ੍ਹ ਦੀ ਭੇਂਟ ਚੜ੍ਹਣ ਕਾਰਨ ਦੇਸ਼ 'ਚ ਇਸ ਦੀ ਕਮੀ ਵਧ ਗਈ ਹੈ। ਇਸ ਆਫ਼ਤ ਨਾਲ ਜੂਝ ਰਹੇ ਦੇਸ਼ ਦੇ ਟੈਕਸਟਾਈਲ ਸੈਕਟਰ ਨੇ ਭਾਰਤ ਤੋਂ ਕਪਾਹ ਆਯਾਤ 'ਤੇ ਲੱਗੀ ਪਾਬੰਦੀ ਹਟਾਉਣ ਦੀ ਮੰਗ ਕੀਤੀ ਹੈ। ਇਸ 'ਤੇ ਪਾਕਿਸਤਾਨ ਦੇ ਵਿੱਤ ਮੰਤਰੀ ਮਿਫਤਾਹ ਇਸਮਾਇਲ ਦਾ ਕਹਿਣਾ ਹੈ ਕਿ ਭਾਰਤ ਤੋਂ ਕਪਾਹ ਦੇ ਆਯਾਤ 'ਤੇ ਲੱਗੀ ਪਾਬੰਦੀ ਨੂੰ ਹਟਾਉਣ ਦੀ ਮੰਗ 'ਤੇ ਸਰਕਾਰ ਨੇ ਫਿਲਹਾਲ ਕੋਈ ਫ਼ੈਸਲਾ ਨਹੀਂ ਲਿਆ ਹੈ।
ਰੱਖਿਆ ਮੰਤਰੀ ਖਵਾਜਾ ਆਸਿਫ਼ ਦੇ ਨਾਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਇਸਮਾਇਲ ਨੇ ਪਾਕਿਸਤਾਨ 'ਚ ਭਿਆਨਕ ਹੜ੍ਹ ਕਾਰਨ ਨਸ਼ਟ ਹੋਈ ਕਪਾਹ ਦੀ ਫਸਲ ਦੇ ਬਾਰੇ 'ਚ ਗੱਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਹੜ੍ਹ ਨਾਲ 3.3 ਕਰੋੜ ਲੋਕ ਪ੍ਰਭਾਵਿਤ ਹੋਏ ਹਨ। ਦੇਸ਼ ਦਾ ਇਕ-ਤਿਹਾਈ ਹਿੱਸਾ ਪਾਣੀ 'ਚ ਡੁੱਬਿਆ ਹੋਇਆ ਹੈ, ਜਿਸ ਨਾਲ ਦੇਸ਼ ਨੂੰ 10 ਅਰਬ ਡਾਲਰ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ। ਭਾਰਤ ਤੋਂ ਵਪਾਰ ਦੇ ਸਬੰਧ 'ਚ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਇਸਮਾਇਲ ਨੇ ਕਿਹਾ ਕਿ ਆਲ ਪਾਕਿਸਤਾਨ ਟੈਕਸਟਾਈਲ ਮਿਲਸ ਐਸੋਸੀਏਸ਼ਨ (ਏ.ਪੀ.ਟੀ.ਐੱਮ.ਏ.) ਨੇ ਸੰਘੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਭਾਰਤ ਤੋਂ ਕਪਾਹ ਦੇ ਆਯਾਤ ਦੀ ਮਨਜ਼ੂਰੀ ਦਿੱਤੀ ਜਾਵੇ ਪਰ ਸਰਕਾਰ ਨੇ ਅਜੇ ਤੱਕ ਇਸ ਮਾਮਲੇ 'ਤੇ ਕੋਈ ਫ਼ੈਸਲਾ ਨਹੀਂ ਕੀਤਾ ਹੈ।
ਕੈਨੇਡਾ : ਵਪਾਰਕ ਵਾਹਨ ਚੋਰੀ ਕਰਨ ਦੇ ਦੋਸ਼ ਹੇਠ ਪੰਜਾਬੀ ਮੂਲ ਦਾ ਜਸਵਿੰਦਰ ਸਿੰਘ ਅਟਵਾਲ ਗ੍ਰਿਫ਼ਤਾਰ
NEXT STORY