ਇਸਲਾਮਾਬਾਦ— ਪਾਕਿਸਤਾਨ ਚੋਣ ਕਮਿਸ਼ਨ ਨੇ ਰਾਸ਼ਟਰਪਤੀ ਅਹੁਦੇ ਲਈ ਵਿਰੋਧੀ ਦਲਾਂ ਵੱਲੋਂ ਸੰਯੁਕਤ ਉਮੀਦਵਾਰ ਉਤਾਰਨ 'ਚ ਅਸਫਲ ਰਹਿਣ 'ਤੇ ਤਿੰਨ ਉਮੀਦਵਾਰਾਂ ਦੀ ਨਾਮਜ਼ਦਗੀ ਪੱਤਰ ਨੂੰ ਸਵੀਕਾਰ ਕਰ ਲਿਆ ਹੈ। ਅਜਿਹੇ 'ਚ ਉਮੀਦ ਹੈ ਕਿ ਇਹ ਅਹੁਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਦੇ ਉਮੀਦਵਾਰ ਕੋਲ ਜਾ ਸਕਦਾ ਹੈ। ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਨੇ ਆਰਿਫ ਅਲਵੀ ਨੂੰ ਉਮੀਦਵਾਰ ਬਣਾਇਆ ਹੈ ਤਾਂ ਦੂਜੇ ਪਾਸੇ ਪਾਕਿਸਤਾਨ ਪੀਪਲਜ਼ ਪਾਰਟੀ ਵੱਲੋਂ ਏਤਜਾਜ਼ ਅਹਿਸਨ ਤੇ ਜ਼ਮੀਅਤ ਉਲੇਮਾ-ਏ-ਇਸਲਾਮ-ਫਜ਼ਲ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਮੈਦਾਨ 'ਚ ਹਨ।
ਰਾਸ਼ਟਰਪਤੀ ਅਹੁਦੇ ਲਈ 4 ਸਤੰਬਰ ਨੂੰ ਚੋਣਾਂ ਹੋਣੀਆਂ ਹਨ। ਮੌਜੂਦਾ ਰਾਸ਼ਟਰਪਤੀ ਮਮਨੂਨ ਹੁਸੈਨ ਦਾ 5 ਸਾਲ ਦਾ ਕਾਰਜਕਾਲ 9 ਸਤੰਬਰ ਨੂੰ ਖਤਮ ਹੋ ਜਾਵੇਗਾ। ਮੁੱਖ ਚੋਣ ਕਮਿਸ਼ਨ ਜਸਟਿਸ (ਰਿਟਾਇਰਡ) ਸਰਦਾਰ ਮੁਹੰਮਦ ਰਜ਼ਾ ਖਾਨ ਨੇ ਉਮੀਦਵਾਰਾਂ ਦੇ ਚੋਣ ਕਮਿਸ਼ਨ ਸਾਹਮਣੇ ਪੇਸ਼ ਹੋਣ ਤੋਂ ਬਾਅਦ ਉਨ੍ਹਾਂ ਦੀ ਨਾਮਜ਼ਦਗੀ ਦੀ ਜਾਂਚ ਕੀਤੀ। ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੀ ਅਗਵਾਈ ਵਾਲੀ ਪੀ.ਪੀ.ਪੀ. ਨੇ ਫੈਸਲਾ ਕੀਤਾ ਕਿ ਉਹ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਅਹਿਸਨ ਦਾ ਨਾਂ ਵਾਪਸ ਨਹੀਂ ਲਵੇਗੀ, ਜਿਸ ਤੋਂ ਬਾਅਦ ਵਿਰੋਧੀ ਦਲ ਇਕ ਸਾਂਝਾ ਉਮੀਦਵਾਰ ਖੜ੍ਹਾ ਕਰਨ ਨੂੰ ਲੈ ਕੇ ਵੰਡ ਗਏ ਤੇ ਸਹਿਮਤੀ ਨਹੀਂ ਬਣ ਸਕੀ। ਪੀ.ਐੱਮ.ਐੱਲ.-ਐੱਨ ਨੂੰ ਅਹਿਸਨ ਦੇ ਨਾਂ ਨੂੰ ਲੈ ਕੇ ਇਤਰਾਜ਼ ਸੀ ਜਿਨ੍ਹਾਂ ਨੇ ਜੇਲ 'ਚ ਬੰਦ ਪ੍ਰਧਾਨ ਮੰਤਰੀ ਸ਼ਰੀਫ ਤੇ ਉਨ੍ਹਾਂ ਦੀ ਬੀਮਾਰ ਪਤਨੀ ਕੁਲਸੂਮ ਖਿਲਾਫ ਟਿੱਪਣੀ ਕੀਤੀ ਸੀ।
ਭੜਕਾਊ ਭਾਸ਼ਣਾਂ ਖਿਲਾਫ ਲੜਾਈ ਜਾਰੀ ਰੱਖੇ ਫੇਸਬੁੱਕ: ਯੂ.ਐੱਨ.
NEXT STORY