ਸਿਆਲਟ — ਅਮਰੀਕਾ ਦਾ ਹੋਮਲੈਂਡ ਸਕਿਉਰਿਟੀ ਵਿਭਾਗ ਸਾਲ 2020 'ਚ ਅਮਰੀਕਾ ਵਿਚ ਹਵਾਈ ਜਹਾਜ਼ ਰਾਹੀਂ ਜਾਂ ਸੜਕ ਰਾਹੀਂ ਸਰਹੱਦ ਪਾਰ ਕਰਕੇ ਗੁਆਂਢੀ ਮੁਲਕ ਕੈਨੇਡਾ ਜਾਂ ਮੈਕਸੀਕੋ ਜਾਣ ਸਮੇਂ ਪਾਸਪੋਰਟ ਜਾਂ ਗ੍ਰੀਨ ਕਾਰਡ ਹੋਣਾ ਲਾਜ਼ਮੀ ਕਰਨ ਜਾ ਰਿਹਾ ਹੈ। ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲਾਂ ਆਮ ਲੋਕ ਅਮਰੀਕਾ ਦੀ ਆਮ ਆਈ.ਡੀ. ਦਿਖਾ ਕੇ ਜਹਾਜ਼ ਵਿਚ ਸਫਰ ਕਰ ਸਕਦੇ ਸਨ ਪਰ ਹੁਣ 1 ਅਕਤੂਬਰ 2020 ਤੋਂ ਸਭ ਤੋਂ ਪਹਿਲਾਂ ਇਹ ਨਿਯਮ ਵਾਸ਼ਿੰਗਟਨ ਸਟੇਟ ਤੋਂ ਲਾਗੂ ਹੋਣ ਰਿਹਾ ਹੈ। ਨਵੇਂ ਹੁਕਮਾਂ ਅਨੁਸਾਰ ਤੁਸੀਂ ਜਹਾਜ਼ ਵਿਚ ਸਫਰ ਕਰਨ ਸਮੇਂ, ਸਰਹੱਦ ਪਾਰ ਕਰਕੇ ਕੈਨੇਡਾ ਜਾਂ ਮੈਕਸੀਕੋ ਜਾਣ ਸਮੇਂ ਜਾਂ ਸਥਾਨਕ ਸਰਕਾਰ ਦੇ ਮਹੱਤਵਪੂਰਨ ਵਿਭਾਗ ਦੇ ਦਫਤਰ ਜਾਣ ਸਮੇਂ ਤੁਹਾਡੇ ਕੋਲ ਅਮਰੀਕੀ ਪਾਸਪੋਰਟ ਜਾਂ ਗ੍ਰੀਨ ਕਾਰਡ ਹੋਣਾ ਲਾਜ਼ਮੀ ਹੋ ਜਾਵੇਗਾ। ਸੂਤਰਾਂ ਅਨੁਸਾਰ ਇਹ ਪੂਰੇ ਅਮਰੀਕਾ ਵਿਚ ਲਾਗੂ ਹੋਵੇਗਾ। ਸਭ ਤੋਂ ਪਹਿਲਾਂ ਵਾਸ਼ਿੰਗਟਨ ਸਟੇਟ ਵਿਚ 1 ਅਕਤੂਬਰ 2020 ਤੋਂ ਲਾਗੂ ਹੋਣ ਜਾ ਰਿਹਾ ਹੈ।
ਸੂਤਰਾਂ ਅਨੁਸਾਰ ਟਰੰਪ ਪ੍ਰਸ਼ਾਸਨ ਇਹ ਲਾਜ਼ਮੀ ਬਣਾਉਣਾ ਚਾਹੁੰਦਾ ਹੈ ਕਿ ਬਗੈਰ ਦਸਤਾਵੇਜ਼ਾਂ ਦੇ ਗੈਰ-ਕਾਨੂੰਨੀ ਵਿਅਕਤੀਆਂ 'ਤੇ ਸ਼ਿਕੰਜਾ ਕੱਸਿਆ ਜਾ ਸਕੇ। ਇਸ ਵੇਲੇ ਸਿਰਫ ਆਈ.ਡੀ. ਜਾਂ ਡਰਾਈਵਿੰਗ ਲਾਈਸੈਂਸ ਦਿਖਾ ਕੇ ਹੀ ਹਵਾਈ ਸਫਰ ਕੀਤਾ ਜਾ ਸਕਦਾ ਹੈ ਪਰ ਨਵਾਂ ਕਾਨੂੰਨ ਲਾਗੂ ਹੋਣ ਜਾਣ ਨਾਲ ਪਾਸਪੋਰਟ ਜਾਂ ਗ੍ਰੀਨ ਕਾਰਡ ਨਾਲ ਹੀ ਸਫਰ ਕੀਤਾ ਜਾ ਸਕੇਗਾ। ਭਵਿੱਖ 'ਚ ਵੀ ਟਰੰਪ ਪ੍ਰਸ਼ਾਸਨ ਵਲੋਂ ਹੋਰ ਵੀ ਬਹੁਤ ਸਾਰੀਆਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਤਬਦੀਲੀਆਂ ਲਗਾਤਾਰ ਕਰਦੇ ਰਹਿਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਤਾਂ ਜੋ ਗੈਰ-ਕਾਨੂੰਨੀ ਪ੍ਰਵਾਸੀਆਂ ਦਾ ਦਾਖਲਾ ਅਮਰੀਕਾ ਵਿਚ ਘੱਟ ਕੀਤਾ ਜਾਵੇ।
ਯੂਕਰੇਨ : ਕਾਮੇਡੀਅਨ ਵੋਲੋਦਿਮੀਰ ਜ਼ੇਲੇਂਸਕੀ ਰਾਸ਼ਟਰਪਤੀ ਅਹੁਦੇ ਦੀ ਚੁੱਕਣਗੇ ਸਹੁੰ
NEXT STORY