ਵਾਸ਼ਿੰਗਟਨ – ਅਮਰੀਕੀ ਵਿਦੇਸ਼ ਮੰਤਰੀ ਮਾਰਕ ਰੂਬੀਓ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਹੁਣ ਯੂਕ੍ਰੇਨ ਨੂੰ ਹਥਿਆਰ ਦੇਣ ’ਚ ਦਿਲਚਸਪੀ ਨਹੀਂ ਰੱਖਦਾ ਅਤੇ ਇਸ ਦੀ ਬਜਾਏ ਯੂਰਪੀਅਨ ਦੇਸ਼ਾਂ ਨੂੰ ਨਾਟੋ ਰਾਹੀਂ ਭੁਗਤਾਨ ਪ੍ਰਾਪਤ ਕਰ ਕੇ ਹਥਿਆਰ ਵੇਚੇਗਾ।
ਟਰੰਪ ਦੀ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਅਤੇ ਕਈ ਯੂਰਪੀ ਦੇਸ਼ਾਂ ਦੇ ਮੁਖੀਆਂ ਨਾਲ ਮੁਲਾਕਾਤ ਤੋਂ ਬਾਅਦ ਰੂਬੀਓ ਨੇ ਕਿਹਾ ਕਿ ਅਸੀਂ ਹੁਣ ਯੂਕ੍ਰੇਨ ਨੂੰ ਹਥਿਆਰ ਜਾਂ ਪੈਸਾ ਨਹੀਂ ਦੇ ਰਹੇ। ਹੁਣ ਅਸੀਂ ਯੂਰਪੀ ਦੇਸ਼ਾਂ ਨੂੰ ਹਥਿਆਰ ਵੇਚ ਰਹੇ ਹਾਂ ਅਤੇ ਉਹ ਨਾਟੋ ਰਾਹੀਂ ਇਸ ਦਾ ਭੁਗਤਾਨ ਕਰ ਰਹੇ ਹਨ।
ਯੁੱਧ ਦੀਆਂ ਮੁਸ਼ਕਿਲਾਂ ਦਾ ਹਵਾਲਾ ਦਿੰਦੇ ਹੋਏ ਰੂਬੀਓ ਨੇ ਕਿਹਾ ਕਿ ਪਿਛਲੀ ਸਰਕਾਰ ਦੌਰਾਨ ਸਾਡਾ ਇਕੋ-ਇਕ ਮਕਸਦ ਸੀ ਕਿ ਯੂਕ੍ਰੇਨ ਨੂੰ ਜਿੰਨਾ ਪੈਸਾ ਚਾਹੀਦਾ ਹੋਵੇ, ਦਿੰਦੇ ਰਹੀਏ, ਭਾਵੇਂ ਇਸ ਵਿਚ ਕਿੰਨਾ ਵੀ ਸਮਾਂ ਲੱਗੇ ਪਰ ਹੁਣ ਲੋਕ ਅਸਲ ’ਚ ਇਸ ਨੂੰ ਖਤਮ ਕਰਨ ਦੇ ਉਪਾਵਾਂ ਬਾਰੇ ਗੱਲ ਕਰ ਰਹੇ ਹਨ। ਹੁਣ ਇਸ ਸਬੰਧੀ ਥੋੜ੍ਹਾ ਹੋਰ ਕੰਮ ਕਰਨਾ ਪਵੇਗਾ ਅਤੇ ਕੁਝ ਸਮਾਂ ਵੀ ਲੱਗੇਗਾ ਪਰ ਅਸੀਂ ਤਰੱਕੀ ਕਰ ਰਹੇ ਹਾਂ।
ਨਾਰਵੇ ਦੇ ਕ੍ਰਾਊਨ ਪ੍ਰਿੰਸ ਦੇ ਪੁੱਤਰ ’ਤੇ 4 ਔਰਤਾਂ ਨਾਲ ਜਬਰ-ਜ਼ਨਾਹ ਦਾ ਦੋਸ਼
NEXT STORY