ਦੁਬਈ (ਭਾਸ਼ਾ) : ਕੋਰੋਨਾ ਵਾਇਰਸ ਦੇ ਮਾਮਲਿਆਂ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਓਮਾਨ ਨੇ ਫਿਰ ਤੋਂ ਰਾਤ ਦੀ ਤਾਲਾਬੰਦੀ ਲਗਾ ਦਿੱਤੀ ਹੈ। ਟੀਕਾਕਰਨ ਅਭਿਆਨ ਦੌਰਾਨ ਜ਼ਿਆਦਾਤਰ ਪਾਬੰਦੀਆਂ ਹਟਾਉਣ ਦੇ ਸਿਰਫ਼ ਕੁੱਝ ਹੀ ਹਫ਼ਤਿਆਂ ਬਾਅਦ ਦੇਸ਼ ਨੇ ਸ਼ਨੀਵਾਰ ਨੂੰ ਆਵਾਜਾਈ ’ਤੇ ਵਿਆਪਕ ਪਾਬੰਦੀ ਅਤੇ ਸਾਰੇ ਜਨਤਕ ਸਥਾਨਾਂ ਅਤੇ ਗੈਰ ਜ਼ਰੂਰੀ ਉਦਯੋਗਾਂ ਨੂੰ ਰਾਤ 8 ਵਜੇ ਤੋਂ ਸਵੇਰੇ 4 ਵਜੇ ਤੱਕ ਬੰਦ ਕਰਨ ਦਾ ਐਲਾਨ ਕੀਤਾ।
ਇਸ ਅਰਬ ਦੇਸ਼ ਵਿਚ ਕੋਰੋਨਾ ਵਾਇਰਸ ਦੇ ਰੋਜ਼ਾਨਾ ਮਾਮਲੇ ਪਿਛਲੇ ਮਹੀਨੇ ਦੀ ਤੁਲਨਾ ਵਿਚ 3 ਗੁਣਾ ਜ਼ਿਆਦਾ ਹਨ। ਪ੍ਰਮੁੱਖ ਹਸਪਤਾਲਾਂ ਵਿਚ ਬਿਸਤਰਿਆਂ ਅਤੇ ਕਰਮਚਾਰੀਆਂ ਦੀ ਘਾਟ ਹੋ ਗਈ ਹੈ ਅਤੇ ਡਾਕਟਰਾਂ ਨੂੰ ਵੱਡੀ ਗਿਣਤੀ ਵਿਚ ਪਹੁੰਚ ਰਹੇ ਮਰੀਜ਼ਾਂ ਦਾ ਇਲਾਜ਼ ਕਰਨ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਅਧਿਕਾਰੀਆਂ ਨੇ ਇਸ ਹਫ਼ਤੇ ਕੋਵਿਡ-19 ਮਰੀਜ਼ਾਂ ਵਿਚ ‘ਬਲੈਕ ਫੰਗਸ’ ਦੇ ਕਈ ਮਾਮਲਿਆਂ ਦਾ ਪਤਾ ਲਗਾਇਆ। ਇਹ ਇਕ ਜਾਨਲੇਵਾ ਇੰਫੈਕਸ਼ਨ ਹੈ ਜੋ ਭਾਰਤ ਵਿਚ ਮਹਾਮਾਰੀ ਦੇ ਕਈ ਮਰੀਜ਼ਾਂ ਵਿਚ ਵੀ ਤੇਜ਼ੀ ਨਾਲ ਫੈਲੀ ਹੈ। ਓਮਾਨ ਵਿਚ ਕੋਰੋਨਾ ਵਾਇਰਸ ਦੇ 2,42,700 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ ਅਤੇ 2600 ਲੋਕਾਂ ਦੀ ਮੌਤ ਹੋਈ।
ਈਰਾਨ ਦੇ ਪ੍ਰਮਾਣੂ ਸਮਝੌਤੇ ਨੂੰ ਲੈ ਕੇ ਵਿਸ਼ਵ ਸ਼ਕਤੀਆਂ ਨੂੰ ਪਵੇਗਾ ‘ਜਾਗਣਾ’ : ਨਫਤਾਲੀ ਬੇਨੇਟ
NEXT STORY