ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਇਕ ਮੰਤਰੀ ਸ਼ੁੱਕਰਵਾਰ ਨੂੰ ਆਪਣੇ ਕਾਫ਼ਲੇ ’ਤੇ ਹੋਏ ਹਥਿਆਰਬੰਦ ਹਮਲੇ ਵਿਚ ਵਾਲ-ਵਾਲ ਬਚ ਗਏ। ਇਸ ਹਮਲੇ ਵਿਚ 3 ਪੁਲਸ ਕਰਮਚਾਰੀਆਂ ਸਮੇਤ 6 ਲੋਕ ਜ਼ਖ਼ਮੀ ਹੋ ਗਏ।
ਬਲੋਚਿਸਤਾਨ ਸਰਕਾਰ ਦੇ ਬੁਲਾਰੇ ਸ਼ਾਹਿਦ ਰਿੰਦ ਅਨੁਸਾਰ ਸੂਬਾਈ ਗ੍ਰਹਿ ਮੰਤਰੀ ਮੀਰ ਜ਼ਿਆਉੱਲਾ ਲਾਂਗੋਵ ਦੇ ਕਾਫ਼ਲੇ ’ਤੇ ਇਹ ਹਮਲਾ ਮਸਤੁੰਗ ਜ਼ਿਲੇ ਦੇ ਖੜ ਕੋਚਾ ਇਲਾਕੇ ਵਿਚ ਹੋਇਆ ਜਦੋਂ ਉਹ ਕਵੇਟਾ ਤੋਂ ਕਲਾਤ ਜਾ ਰਹੇ ਸਨ। ਰਿੰਦ ਨੇ ਕਿਹਾ ਕਿ ਹਮਲੇ ਵਿਚ 6 ਲੋਕ ਜ਼ਖ਼ਮੀ ਹੋਏ ਹਨ, ਪਰ ਮੰਤਰੀ ਸੁਰੱਖਿਅਤ ਹਨ ਅਤੇ ਕਾਫ਼ਲਾ ਕਵੇਟਾ ਪਰਤ ਆਇਆ ਹੈ। ਮਸਤੁੰਗ ਦਾ ਖੜ ਕੋਚਾ ਇਲਾਕਾ ਸੁਰੱਖਿਆ ਫੋਰਸਾਂ ਲਈ ਚੁਣੌਤੀ ਬਣ ਗਿਆ ਹੈ।
ਪਿਛਲੇ ਮਹੀਨੇ ਤੋਂ ਹੁਣ ਤੱਕ ਇਹ ਚੌਥੀ ਘਟਨਾ ਹੈ, ਜਦੋਂ ਇਸੇ ਹਾਈਵੇਅ ’ਤੇ ਯਾਤਰੀਆਂ ਨੂੰ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ ਹੈ। ਇਨ੍ਹਾਂ ਘਟਨਾਵਾਂ ਤੋਂ ਬਾਅਦ ਸੁਰੱਖਿਆ ਫੋਰਸਾਂ ਨੇ ਅੱਤਵਾਦੀਆਂ ਵਿਰੁੱਧ ਇਲਾਕੇ ਵਿਚ ਵੱਡਾ ਆਪ੍ਰੇਸ਼ਨ ਚਲਾਇਆ ਸੀ, ਇਸ ਦੇ ਬਾਵਜੂਦ ਫਿਰ ਤੋਂ ਹਮਲਾ ਹੋਇਆ ਹੈ।
ਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਹਮਲੇ ਵਿਚ 6 ਲੋਕਾਂ ਨੂੰ ਗੋਲੀ ਲੱਗੀ ਜਿਨ੍ਹਾਂ ਵਿਚ 3 ਪੁਲਸ ਕਰਮੀ ਸ਼ਾਮਲ ਹਨ। ਇਨ੍ਹਾਂ ਵਿਚੋਂ 2 ਦੀ ਹਾਲਤ ਗੰਭੀਰ ਹੈ। ਜ਼ਖ਼ਮੀਆਂ ਨੂੰ ਕਵੇਟਾ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਸੁਰੱਖਿਆ ਫੋਰਸਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਕੈਨੇਡਾ 'ਚ ਇਕ ਹੋਰ ਪੰਜਾਬੀ ਟਰੱਕ ਡਰਾਈਵਰ 'ਤੇ ਨਸਲੀ ਹਮਲਾ ! ਮਾਰੇ ਘਸੁੰਨ, ਲਾਹੀ ਪੱਗ
NEXT STORY