ਟੋਰਾਂਟੋ— ਕੋਰੋਨਾ ਵਾਇਰਸ ਮਹਾਮਾਰੀ ਨਾਲ ਕੈਨੇਡਾ ਦੇ ਦੂਜੇ ਸਭ ਤੋਂ ਵੱਧ ਪ੍ਰਭਾਵਿਤ ਸੂਬੇ ਓਂਟਾਰੀਓ 'ਚ ਤਕਰੀਬਨ 11 ਹਫ਼ਤਿਆਂ ਪਿੱਛੋਂ ਪਹਿਲੀ ਵਾਰ ਸਭ ਤੋਂ ਘੱਟ ਨਵੇਂ ਮਾਮਲੇ ਦਰਜ ਹੋਏ ਹਨ। ਇਸ ਵਿਚਕਾਰ ਸੂਬੇ ਦੇ ਮੁੱਖ ਮੰਤਰੀ ਡੱਗ ਫੋਰਡ ਤੇ ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਦੋਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ।
ਸਿਹਤ ਅਧਿਕਾਰੀਆਂ ਨੇ ਵੀਰਵਾਰ ਨੂੰ 203 ਨਵੇਂ ਮਾਮਲਿਆਂ ਦੀ ਜਾਣਕਾਰੀ ਦਿੱਤੀ ਹੈ, ਜਿਸ ਨਾਲ ਸੂਬੇ 'ਚ ਕੁੱਲ ਮਿਲਾ ਕੇ 31,544 ਮਾਮਲੇ ਹੋ ਗਏ ਹਨ। ਇਹ 28 ਮਾਰਚ ਤੋਂ ਪਿੱਛੋਂ ਕੋਰੋਨਾ ਸੰਕ੍ਰਮਿਤਾਂ ਦੀ ਸਭ ਤੋਂ ਘੱਟ ਗਿਣਤੀ ਹੈ। ਤਕਰੀਬਨ 11 ਹਫਤੇ ਪਹਿਲਾਂ 28 ਮਾਰਚ ਨੂੰ 151 ਮਾਮਲੇ ਸਾਹਮਣੇ ਆਏ ਸਨ। ਇਕ ਦਿਨ 'ਚ ਨਵੇਂ ਮਾਮਲਿਆਂ ਦਾ ਰਿਕਾਰਡ 25 ਅਪ੍ਰੈਲ ਨੂੰ ਦਰਜ ਕੀਤਾ ਗਿਆ ਸੀ, ਜਦੋਂ 24 ਘੰਟੇ 'ਚ 640 ਨਵੇਂ ਮਾਮਲੇ ਦਰਜ ਹੋਏ ਸਨ।
ਉੱਥੇ ਹੀ, ਪਿਛਲੇ 24 ਘੰਟੇ ਦੌਰਾਨ ਸੂਬੇ 'ਚ 12 ਹੋਰ ਮੌਤਾਂ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 2,487 'ਤੇ ਪਹੁੰਚ ਗਈ ਹੈ। ਵੀਰਵਾਰ ਨੂੰ ਸੂਬਾ ਸਰਕਾਰ ਵੱਲੋਂ ਜਾਰੀ ਬੁਲੇਟਿਨ ਮੁਤਾਬਕ, ਹੁਣ ਤੱਕ ਸੂਬੇ 'ਚ 80 ਸਾਲ ਜਾਂ ਉਸ ਤੋਂ ਜ਼ਿਆਦਾ ਉਮਰ ਦੇ 1,725 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਹੈ। 60 ਤੋਂ 79 ਸਾਲ ਵਿਚਕਾਰ 657 ਮੌਤਾਂ ਹੋਈਆਂ ਹਨ। 40 ਅਤੇ 59 ਸਾਲ ਦੀ ਉਮਰ ਵਿਚਕਾਰ 94 ਲੋਕਾਂ ਦੀ ਮੌਤ ਦੀ ਗਿਣਤੀ ਸਥਿਰ ਰਹੀ। 20 ਅਤੇ 39 ਸਾਲ ਦੀ ਉਮਰ ਵਿਚਕਾਰ ਮੌਤਾਂ ਦੀ ਗਿਣਤੀ 11 ਹੈ।ਉੱਥੇ ਹੀ, ਹੁਣ ਤੱਕ ਸੂਬੇ 'ਚ 19 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਲੋਕਾਂ 'ਚ ਕੋਈ ਮੌਤ ਦਰਜ ਨਹੀਂ ਕੀਤੀ ਗਈ ਹੈ।
ਓਂਟਾਰੀਓ ਦੇ ਹਸਪਤਾਲਾਂ 'ਚ ਮੌਜੂਦਾ ਸਮੇਂ 538 ਮਰੀਜ਼ ਹਨ, ਜਿਨ੍ਹਾਂ 'ਚ 120 ਅਜਿਹੇ ਹਨ ਜਿਨ੍ਹਾਂ ਦੀ ਸਖਤ ਦੇਖਭਾਲ ਕੀਤੀ ਜਾ ਰਹੀ ਹੈ। ਸੂਬੇ ਦੇ ਹਸਪਤਾਲਾਂ 'ਚ ਮਰੀਜ਼ਾਂ ਦੀ ਗਿਣਤੀ ਘੱਟ ਹੋ ਰਹੀ ਹੈ। ਸੂਬੇ ਨੇ ਹੁਣ ਤੱਕ ਕੁੱਲ ਮਿਲਾ ਕੇ ਨੇ ਨਾਵਲ ਕੋਰੋਨਾ ਵਾਇਰਸ ਲਈ 9,24,680 ਤੋਂ ਵੱਧ ਟੈਸਟ ਕੀਤੇ ਹਨ। ਮੌਜੂਦਾ ਸਮੇਂ 16,359 ਟੈਸਟ ਜਾਂਚ ਅਧੀਨ ਹਨ।
ਅਮਰੀਕਾ ਦੇ ਅਲਾਸਕਾ 'ਚ ਦਾਖਲ ਹੋਏ ਰੂਸੀ ਪ੍ਰਮਾਣੂ ਸਮਰੱਥਾ ਵਾਲੇ ਜਹਾਜ਼
NEXT STORY