ਟੋਕੀਓ (ਏਜੰਸੀ : ਜਾਪਾਨ ਦੀ ਰਾਜਨੀਤੀ ਵਿੱਚ ਉਸ ਸਮੇਂ ਹੰਗਾਮਾ ਮਚ ਗਿਆ ਜਦੋਂ ਪ੍ਰਧਾਨ ਮੰਤਰੀ ਸਾਨੇ ਤਾਕਾਇਚੀ ਨੇ ਸੰਸਦ ਦੇ ਹੇਠਲੇ ਸਦਨ (House of Representatives) ਨੂੰ ਭੰਗ ਕਰਨ ਦਾ ਅਚਾਨਕ ਫ਼ੈਸਲਾ ਸੁਣਾ ਦਿੱਤਾ। ਖ਼ਾਸ ਗੱਲ ਇਹ ਹੈ ਕਿ ਪਿਛਲੇ 60 ਸਾਲਾਂ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਸੰਸਦ ਦੇ ਨਿਯਮਤ ਸੈਸ਼ਨ ਦੇ ਪਹਿਲੇ ਹੀ ਦਿਨ ਸਦਨ ਨੂੰ ਭੰਗ ਕੀਤਾ ਗਿਆ ਹੋਵੇ। ਵਿਰੋਧੀ ਪਾਰਟੀਆਂ ਨੇ ਇਸ ਕਦਮ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਬਿਨਾਂ ਕਿਸੇ ਠੋਸ ਕਾਰਨ ਦੇ ਲਿਆ ਗਿਆ ਫ਼ੈਸਲਾ ਦੱਸਿਆ ਹੈ।
ਬਜਟ 'ਤੇ ਲਟਕੀ ਤਲਵਾਰ
ਜਾਪਾਨ ਦੀ ਸੰਸਦ ਦਾ ਸੈਸ਼ਨ ਸ਼ੁੱਕਰਵਾਰ ਨੂੰ ਹੀ ਸ਼ੁਰੂ ਹੋਇਆ ਸੀ, ਜਿਸ ਵਿੱਚ ਵਿੱਤ ਸਾਲ 2026 ਦੇ ਬਜਟ 'ਤੇ ਚਰਚਾ ਹੋਣੀ ਸੀ। ਸਦਨ ਭੰਗ ਹੋਣ ਕਾਰਨ ਹੁਣ ਬਜਟ ਪ੍ਰਕਿਰਿਆ ਵਿੱਚ ਵੱਡੀ ਦੇਰੀ ਹੋਣ ਦੀ ਸੰਭਾਵਨਾ ਹੈ, ਜਿਸ ਦਾ ਸਿੱਧਾ ਅਸਰ ਦੇਸ਼ ਦੀ ਆਰਥਿਕਤਾ 'ਤੇ ਪੈ ਸਕਦਾ ਹੈ।
ਵਿਰੋਧੀ ਧਿਰ ਦੇ ਤਿੱਖੇ ਹਮਲੇ:
ਯੋਸ਼ੀਹਿਕੋ ਨੋਡਾ (ਸੈਂਟਰਿਸਟ ਰਿਫਾਰਮ ਅਲਾਇੰਸ): ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਗੰਭੀਰ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਉਦੋਂ ਸਦਨ ਭੰਗ ਕਰਨ ਦਾ ਕੋਈ ਮਤਲਬ ਨਹੀਂ ਬਣਦਾ। ਉਨ੍ਹਾਂ ਸਵਾਲ ਉਠਾਇਆ ਕਿ ਆਖ਼ਰ ਇਸ ਪਿੱਛੇ ਠੋਸ ਕਾਰਨ ਕੀ ਹੈ?
ਯੂਈਚਿਰੋ ਤਮਾਕੀ (ਡੈਮੋਕ੍ਰੇਟਿਕ ਪਾਰਟੀ ਫਾਰ ਦਿ ਪੀਪਲ): ਉਨ੍ਹਾਂ ਨੇ ਇਸ ਨੂੰ 'ਬੇਹੱਦ ਮੰਦਭਾਗਾ' ਦੱਸਦਿਆਂ ਕਿਹਾ ਕਿ ਸਰਕਾਰ ਨੇ ਆਰਥਿਕਤਾ ਨੂੰ ਨਜ਼ਰਅੰਦਾਜ਼ ਕਰਕੇ ਸਿਰਫ਼ ਆਪਣੀ ਸਿਆਸਤ ਚਮਕਾਉਣ ਲਈ ਇਹ ਕਦਮ ਚੁੱਕਿਆ ਹੈ।
ਟੋਮੋਕੋ ਤਮੂਰਾ (ਕਮਿਊਨਿਸਟ ਪਾਰਟੀ): ਉਨ੍ਹਾਂ ਦੋਸ਼ ਲਾਇਆ ਕਿ ਵਧਦੀ ਮਹਿੰਗਾਈ ਕਾਰਨ ਜਨਤਾ ਪਰੇਸ਼ਾਨ ਹੈ ਅਤੇ PM ਤਾਕਾਇਚੀ ਜਨਤਕ ਬਹਿਸ ਤੋਂ ਭੱਜ ਰਹੇ ਹਨ।
ਸ਼ਾਂਤੀ ਵਾਰਤਾ ਵਿਚਾਲੇ ਰੂਸ ਦਾ ਭਿਆਨਕ ਹਮਲਾ: ਕੀਵ ਤੇ ਖਾਰਕੀਵ 'ਚ ਮਚੀ ਤਬਾਹੀ, 1 ਦੀ ਮੌਤ ਤੇ 23 ਜ਼ਖ਼ਮੀ
NEXT STORY