ਲਾਗੋਸ (ਭਾਸ਼ਾ): ਅਫਰੀਕੀ ਦੇਸ਼ ਨਾਈਜੀਰੀਆ ਪਿਛਲੇ ਕੁਝ ਸਾਲਾਂ ਤੋਂ ਸਭ ਤੋਂ ਭਿਆਨਕ ਹੈਜ਼ਾ ਪ੍ਰਕੋਪਾਂ ਵਿਚੋਂ ਇਕ ਦਾ ਸਾਹਮਣਾ ਕਰ ਰਿਹਾ ਹੈ, ਜਿਸ ਵਿਚ 2,300 ਤੋਂ ਵੱਧ ਲੋਕਾਂ ਦੀ ਸ਼ੱਕੀ ਮਾਮਲਿਆਂ ਵਿਚ ਮੌਤ ਹੋ ਗਈ ਹੈ। ਅਫਰੀਕਾ ਦਾ ਸਭ ਤੋਂ ਵੱਧ ਆਬਾਦੀ ਵਾਲਾ ਇਹ ਦੇਸ਼ ਕਈ ਬੀਮਾਰੀਆਂ ਦੇ ਪ੍ਰਕੋਪ ਨਾਲ ਨਜਿੱਠਣ ਲਈ ਸੰਘਰਸ਼ ਕਰ ਰਿਹਾ ਹੈ। ਨਾਈਜੀਰੀਆ ਵਿਚ ਇਸ ਸਾਲ ਹੈਜ਼ਾ ਦਾ ਪ੍ਰਕੋਪ ਹੈ ਅਤੇ ਇਸ ਵਾਰ ਇਸ ਨਾਲ ਹੋਣ ਵਾਲੀ ਮੌਤ ਦਰ ਪਿਛਲੇ 4 ਸਾਲਾਂ ਦੇ ਮੁਕਾਬਲੇ ਵੱਧ ਹੈ।
ਹੈਜ਼ਾ ਨਾਲ ਨਜਿੱਠਣਾ ਸੂਬਾਈ ਸਰਕਾਰਾਂ ਵੱਲੋਂ ਕੋਵਿਡ-19 ਮਹਾਮਾਰੀ ਨਾਲੋਂ ਵੱਡੀ ਤਰਜੀਹ ਮੰਨਿਆ ਜਾ ਰਿਹਾ ਹੈ। ਨਾਈਜੀਰੀਆ ਵਿਚ ਕੋਵਿਡ-19 ਦੇ ਡੈਲਟਾ ਵੈਰੀਐਂਟ ਦੇ ਕਾਰਨ ਮਾਮਲਿਆਂ ਵਿਚ ਇਕ ਵਾਰ ਫਿਰ ਵਾਧਾ ਦੇਖਿਆ ਜਾ ਰਿਹਾ ਹੈ। ਉੱਥੇ ਕੁਲ ਆਬਾਦੀ ਵਿਚੋਂ ਇਕ ਫੀਸਦੀ ਤੋਂ ਘੱਟ ਆਬਾਦੀ ਨੂੰ ਐਂਟੀ ਕੋਵਿਡ ਟੀਕੇ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਗਈਆਂ ਹਨ।
ਨਾਈਜੀਰੀਆ ਸੈਂਟਰ ਫੌਰ ਡਿਜੀਜ਼ ਕੰਟਰੋਲ ਮੁਤਾਬਕ, ਨਾਈਜੀਰੀਆ ਦੇ 36 ਸੂਬਿਆਂ ਵਿਚੋਂ 25 ਵਿਚ ਅਤੇ ਰਾਜਧਾਨੀ ਅਬੁਜਾ ਵਿਚ 5 ਸਤੰਬਰ ਤੱਕ ਹੈਜ਼ਾ ਦੇ ਘੱਟੋ-ਘੱਟ 69,925 ਸ਼ੱਕੀ ਮਾਮਲੇ ਸਾਹਮਣੇ ਆਏ। ਪੰਜ ਅਤੇ 14 ਸਾਲ ਦੀ ਉਮਰ ਦੇ ਬੱਚੇ ਸਭ ਤੋਂ ਵੱਧ ਪ੍ਰ੍ਭਾਵਿਤ ਹਨ ਅਤੇ ਕੁੱਲ ਮਾਮਲਿਆਂ ਵਿਚ ਮੌਤ ਦਰ 3.3 ਫੀਸਦੀ ਹੈ ਜੋ ਨਾਈਜੀਰੀਆ ਵਿਚ ਕੋਵਿਡ-19 ਦੀ 1.3 ਫੀਸਦੀ ਦੀ ਮੌਤ ਦਰ ਨਾਲੋਂ ਦੁੱਗਣੀ ਤੋਂ ਵੱਧ ਹੈ।
ਪੜ੍ਹੋ ਇਹ ਅਹਿਮ ਖਬਰ - ਵੱਡਾ ਖ਼ੁਲਾਸਾ : ਕੈਨੇਡਾ ਦੀ ਯੂਨੀਵਰਸਿਟੀ 'ਚ ਨਸ਼ੀਲਾ ਪਦਾਰਥ ਦੇ ਕੇ ਵਿਦਿਆਰਥਣਾਂ ਦਾ ਕੀਤਾ ਗਿਆ ਜਿਨਸੀ ਸ਼ੋਸ਼ਣ
ਇਸ ਸਾਲ ਸ਼ੱਕੀ ਹੈਜ਼ਾ ਨਾਲ ਘੱਟੋ-ਘੱਟ 2,323 ਲੋਕਾਂ ਦੀ ਮੌਤ ਹੋਈ ਹੈ ਪਰ ਅਜਿਹੀਆਂ ਚਿੰਤਾਵਾਂ ਹਨ ਕਿ ਇਹ ਗਿਣਤੀ ਘੱਟ ਦੱਸੀ ਗਈ ਹੋ ਸਕਦੀ ਹੈ ਕਿਉਂਕਿ ਕਈ ਪ੍ਰਭਾਵਿਤ ਭਾਈਚਾਰਿਆਂ ਤੱਕ ਪਹੁੰਚਣਾ ਮੁਸ਼ਕਲ ਹੈ। ਨਾਈਜੀਰੀਆ ਸੀ.ਡੀ.ਸੀ. ਦੇ ਆਊਟਗੋਇੰਗ ਡਾਇਰੈਕਟਰ ਜਨਰਲ ਚਿਕਵੇ ਇਹੇਕਵੇਜੁ ਨੇ ਦੱਸਿਆ,''ਸਾਨੂੰ ਇਸ ਗੱਲ ਦੇ ਪ੍ਰਤੀ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਇਹ ਪ੍ਰਕੋਪ ਸਾਡੀ ਸਿਹਤ ਪ੍ਰਣਾਲੀ 'ਤੇ ਹੋਰ ਵੱਧ ਦਬਾਅ ਪਾ ਸਕਦਾ ਹੈ।''
ਮਿਆਂਮਾਰ ਦੀ ਅਦਾਲਤ ਨੇ ਆਸਟ੍ਰੇਲੀਆਈ ਅਰਥਸ਼ਾਸਤਰੀ ਖ਼ਿਲਾਫ਼ ਮੁਕੱਦਮੇ ਦੀ ਸੁਣਵਾਈ ਲਈ ਬਦਲੀ ਜਗ੍ਹਾ
NEXT STORY