ਲਾਸ ਵੇਗਾਸ — ਅਮਰੀਕਾ ਦੀਆਂ ਜਾਂਚ ਏਜੰਸੀਆਂ ਲਾਸ ਵੇਗਾਸ 'ਚ ਹੋਏ ਹਮਲੇ ਦੇ ਪਿੱਛੇ ਹਮਲਾਵਰ ਦਾ ਇਰਾਦਾ ਜਾਨਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਵਿਚਾਲੇ ਹਮਲਾਵਰ ਸਟੀਫਨ ਪੈਡਾਕ ਦੀ ਪ੍ਰੇਮਿਕਾ ਨੂੰ ਪੁੱਛਗਿਛ ਲਈ ਅਮਰੀਕਾ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 62 ਸਾਲਾ ਦੀ ਮਾਰਿਲੂ ਡੇਨਲੀ ਉਸ ਸਮੇਂ ਦੇਸ਼ ਤੋਂ ਬਾਹਰ ਸੀ, ਜਦੋਂ ਪੈਡਾਕ ਨੇ ਲਾਸ ਵੇਗਾਸ 'ਚ ਹਮਲੇ ਨੂੰ ਅੰਜਾਮ ਦਿੱਤਾ। ਜਾਂਚ ਅਧਿਕਾਰੀਆਂ ਨੂੰ ਪੈਡਾਕ ਦੀ ਪ੍ਰੇਮਿਕਾ ਦੇ ਬਾਰੇ 'ਚ ਜਾਣਕਾਰੀ ਉਸ ਵੇਲੇ ਮਿਲੀ, ਜਦੋਂ ਪੁਲਸ ਪੈਡਾਕ ਦੇ ਘਰ ਪਹੁੰਚੀ। ਪੁਲਸ ਨੂੰ ਉਸ ਦੇ ਘਰ 'ਚੋਂ ਮਾਰਿਲੂ ਦੇ ਕਸੀਨੋ ਕਾਰਡ ਮਿਲੇ।
ਮਾਰਿਲੂ ਫਿਲੀਪੀਂਸ ਦੀ ਰਹਿਣ ਵਾਲੀ ਹੈ। ਉਨ੍ਹਾਂ ਕੋਲ ਇਕ ਆਸਟੇਰੀਲਅਨ ਪਾਸਪੋਰਟ ਵੀ ਹੈ। ਮਾਰਿਲੂ ਦੇ ਬਾਰੇ 'ਚ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਨੇ ਉਨ੍ਹਾਂ ਦੇ ਬਾਰੇ 'ਚ ਜਾਣਕਾਰੀ ਹਾਸਲ ਕਰਨ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਪੁਲਸ ਨੇ ਕੁਝ ਹੀ ਘੰਟਿਆਂ 'ਚ ਮਾਰਿਲੂ ਨੂੰ ਲੱਭ ਲਿਆ। ਜਾਂਚ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਸੀ, ''ਸਾਨੂੰ ਨਹੀਂ ਲੱਗਦਾ ਹੈ ਕਿ ਉਨ੍ਹਾਂ ਦੀ ਪ੍ਰੇਮਿਕਾ ਨੂੰ ਇਸ ਹਮਲੇ ਦੇ ਬਾਰੇ 'ਚ ਕੋਈ ਵੀ ਜਾਣਕਾਰੀ ਸੀ।'' ਪਰ ਇਸ ਤੋਂ ਬਾਅਦ ਮੰਗਲਵਾਰ ਨੂੰ ਪੁਲਸ ਨੇ ਮਾਰਿਲੂ ਨੂੰ 'ਪਰਸਨ ਆਫ ਇੰਟ੍ਰੇਸਟ' ਦੱਸਿਆ।
ਇਸ ਤੋਂ ਬਾਅਦ ਪੁਲਸ ਨੇ ਦੱਸਿਆ ਕਿ ਮਾਰਿਲੂ ਡੇਨਲੀ ਨੂੰ 48 ਘੰਟਿਆਂ ਦੇ ਅੰਦਰ ਫਿਲੀਪੀਂਸ ਤੋਂ ਅਮਰੀਕਾ ਲਿਆਇਆ ਜਾਵੇਗਾ। ਪੁਲਸ ਨੂੰ ਉਮੀਦ ਹੈ ਕਿ ਮਾਰਿਲੂ ਇਸ ਮਾਮਲੇ 'ਚ ਹਮਲਾਵਰ ਦੇ ਬਾਰੇ 'ਚ ਕਈ ਮਹੱਤਵਪੂਰਣ ਜਾਣਕਾਰੀ ਦੇ ਸਕਦੀ ਹੈ। ਜ਼ਿਕਰਯੋਗ ਹੈ ਕਿ ਰਿਕਾਰਡ 'ਚ ਪੈਡਾਕ ਦੇ ਬਾਰੇ ਨਾ ਤਾਂ ਕਦੇ ਅੱਤਵਾਦੀ ਲਿੰਕ ਹੋਣ ਦੀ ਜਾਣਕਾਰੀ ਹੈ ਅਤੇ ਨਾ ਹੀ ਉਸ ਦੀ ਕੋਈ ਅਪਰਾਧਿਕ ਗਤੀਵਿਧੀ ਜਾਂ ਮਾਨਸਿਕ ਬੀਮਾਰੀ ਦੀ ਜਾਣਕਾਰੀ।
ਸਟੀਫਨ ਪੈਡਾਕ ਨੇ ਕੁਝ ਦਿਨ ਪਹਿਲਾਂ ਹੀ 1 ਲੱਖ ਡਾਲਰ ਦੀ ਵੱਡੀ ਰਕਮ ਫਿਲੀਪੀਂਸ ਭੇਜੀ ਸੀ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੂੰ ਪਤਾ ਲੱਗਾ ਹੈ ਕਿ 64 ਸਾਲਾ ਪੈਡਾਰ ਨੇ ਆਪਣੀ ਪ੍ਰੇਮਿਕਾ ਨੂੰ ਇਹ ਰਕਮ ਭੇਜੀ ਸੀ। ਪੁਲਸ ਹੁਣ ਤੱਕ ਇਹ ਪਤਾ ਲਾਉਣ 'ਚ ਨਾਕਾਮਯਾਬ ਰਹੀ ਹੈ ਕਿ ਆਖਿਰ ਕਿਸ ਕਾਰਨ ਤੋਂ ਪੈਡਾਕ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਹਾਲਾਂਕਿ ਅਧਿਕਾਰੀ ਉਸ ਦੇ ਵਿੱਤ ਲੈਣ-ਦੇਣ 'ਤੇ ਧਿਆਨ ਦੇ ਰਹੇ ਹਨ, ਜਿਹੜਾ ਕਿ ਜੁਆ ਖੇਡਣ ਦਾ ਸ਼ੌਕੀਨ ਸੀ।
ਰਿਟਾਇਰ ਅਕਾਉਟੇਂਟ ਪੈਡਾਕ ਨੇ ਆਖਿਰ ਕਿਉ 22,000 ਲੋਕਾਂ ਦੀ ਭੀੜ 'ਤੇ ਫਾਇਰਿੰਗ ਕੀਤੀ ਸੀ, ਇਸ ਦਾ ਕੋਈ ਪਤਾ ਨਹੀਂ ਚੱਲ ਸਕਿਆ। ਹਾਲਾਂਕਿ ਨਵੀਂ ਜਾਣਕਾਰੀਆਂ ਤੋਂ ਕੁਝ ਖੁਲਾਸਾ ਹੋਣ ਦੀ ਉਮੀਦ ਹੈ। ਜਾਂਚ ਮੁਤਾਬਕ ਬੀਤੇ 3 ਸਾਲਾਂ 'ਚ ਪੈਡਾਕ ਦੀ 200 ਸ਼ੱਕੀ ਰਿਪੋਰਟਾਂ ਸਾਹਮਣੇ ਆਈਆਂ ਹਨ। ਇਨ੍ਹਾਂ 'ਚੋਂ ਕਸੀਨੋ 'ਚ ਵੱਡੇ ਲੈਣ-ਦੇਣ ਵੀ ਸ਼ਾਮਲ ਹਨ। ਕੁਝ ਲੋਕ ਇਸ ਨੂੰ ਸ਼ੱਕੀ ਐਕਟੀਵਿਟੀ ਦੱਸ ਰਹੇ ਹਨ ਤਾਂ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਆਮ ਹੈ ਕਿਉਂਕਿ ਜਦੋਂ ਕੋਈ ਗਾਹਕ 10,000 ਰੁਪਏ ਤੋਂ ਵਧ ਕੈਸ਼ ਕਸੀਨੋ 'ਚੋਂ ਕਢਾਉਂਦਾ ਹੈ ਜਾਂ ਜਮ੍ਹਾ ਕਰਦਾ ਹੈ ਤਾਂ ਅਥਾਰਟੀ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ।
11 ਅਕਤੂਬਰ ਤੋਂ ਕੈਨੇਡਾ ਦੀ ਸਿਟੀਜ਼ਨਸ਼ਿਪ ਲੈਣੀ ਹੋਵੇਗੀ ਹੋਰ ਸੌਖਾਲੀ
NEXT STORY