ਇਸਲਾਮਾਬਾਦ- ਪਾਕਿਸਤਾਨ ਦੀ ਇਕ ਅਦਾਲਤ ਨੇ ਫੇਸਬੁੱਕ ਪੋਸਟ ਵਿਚ ਈਸ਼ਨਿੰਦਾ ਦੇ ਲਈ ਇਕ ਪ੍ਰੋਫੈਸਰ ਨੂੰ ਸ਼ਨੀਵਾਰ ਨੂੰ ਮੌਤ ਦੀ ਸਜ਼ਾ ਸੁਣਾਈ। ਮੀਡੀਆ ਵਿਚ ਆਈਆਂ ਖਬਰਾਂ ਵਿਚ ਇਹ ਜਾਣਕਾਰੀ ਮਿਲੀ ਹੈ। ਪੰਜਾਬ ਸੂਬੇ ਦੇ ਮੁਲਤਾਨ ਸ਼ਹਿਰ ਵਿਚ ਬਹਾਓਦੀਨ ਜ਼ਕਰੀਆ ਯੂਨੀਵਰਸਿਟੀ ਦੇ ਅੰਗਰੇਜ਼ੀ ਸਾਹਿਤ ਵਿਭਾਗ ਵਿਚ ਗੈਸਟ ਪ੍ਰੋਫੈਸਰ ਜੂਨੈਦ ਹਫੀਜ਼ ਦੇ ਖਿਲਾਫ ਪੁਲਸ ਨੇ 13 ਮਾਰਚ 2013 ਨੂੰ ਈਸ਼ਨਿੰਦਾ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਸੀ।
ਮਾਮਲੇ ਦੀ ਸੁਣਵਾਈ 2014 ਵਿਚ ਸ਼ੁਰੂ ਹੋਈ ਤੇ ਹਫੀਜ਼ ਨੂੰ ਮੁਲਤਾਨ ਵਿਚ ਨਵੀਂ ਕੇਂਦਰੀ ਜੇਲ ਦੇ ਸਖਤ-ਸੁਰੱਖਿਆ ਵਾਰਡ ਵਿਚ ਰੱਖਿਆ ਗਿਆ। 'ਡਾਨ' ਨਿਊਜ਼ ਏਜੰਸੀ ਦੀ ਖਬਰ ਮੁਤਾਬਕ ਵਧੀਕ ਸੈਸ਼ਨ ਜੱਜ ਕਾਸ਼ਿਫ ਕਯੂਮ ਨੇ ਪਾਕਿਸਤਾਨ ਪੀਨਲ ਕੋਡ ਦੀ ਧਾਰਾ 295-ਬੀ ਦੇ ਤਹਿਤ ਹਫੀਜ਼ ਨੂੰ ਮੌਤ ਦੀ ਸਜ਼ਾ ਸੁਣਾਈ ਤੇ ਪੰਜ ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ। ਹਫੀਜ਼ ਦੇ ਵਕੀਲ ਰਾਸ਼ਿਦ ਰਹਿਮਾਨ ਦੀ 2014 ਵਿਚ ਉਹਨਾਂ ਦੇ ਦਫਤਰ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਮਨੁੱਖੀ ਅਧਿਕਾਰ ਮਾਮਲੇ 'ਤੇ ਨਿੰਦਾ ਤੋਂ ਬਾਅਦ ਉੱਤਰ ਕੋਰੀਆ ਦੀ ਅਮਰੀਕਾ ਨੂੰ ਚਿਤਾਵਨੀ
NEXT STORY