ਇਸਲਾਮਾਬਾਦ (ਭਾਸ਼ਾ) ਪਾਕਿਸਤਾਨ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਸਿਫਰ (ਡਿਪਲੋਮੈਟਿਕ ਕੇਬਲ) ਮਾਮਲੇ ਵਿਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਜੇਲ੍ਹ ਵਿਚ ਸੁਣਵਾਈ ਖ਼ਿਲਾਫ਼ ਸਟੇਅ 20 ਨਵੰਬਰ ਤੱਕ ਵਧਾ ਦਿੱਤਾ ਹੈ। ਇਸਲਾਮਾਬਾਦ ਹਾਈ ਕੋਰਟ ਦੇ ਜਸਟਿਸ ਮੀਆਂਗੁਲ ਹਸਨ ਔਰੰਗਜ਼ੇਬ ਅਤੇ ਜਸਟਿਸ ਸਮਾਨ ਰਫਤ ਇਮਤਿਆਜ਼ ਨੇ 71 ਸਾਲਾ ਖਾਨ ਦੀ ਅਪੀਲ 'ਤੇ ਜੇਲ 'ਚ ਕੇਸ ਦੀ ਸੁਣਵਾਈ ਲਈ ਸਮਾਂ ਵਧਾ ਦਿੱਤਾ।
ਪੜ੍ਹੋ ਇਹ ਅਹਿਮ ਖ਼ਬਰ-ਬਾਈਡੇਨ ਨੇ ਜਿਨਪਿੰਗ ਨੂੰ ਦੱਸਿਆ 'ਤਾਨਾਸ਼ਾਹ', ਬਿਆਨ 'ਤੇ ਭੜਕਿਆ ਚੀਨ
ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਨੇ ਇਹ ਜਾਣਕਾਰੀ ਦਿੱਤੀ। ਇਸੇ ਅਦਾਲਤ ਦੇ ਸਿੰਗਲ ਮੈਂਬਰੀ ਬੈਂਚ ਵਿਰੁੱਧ ਅਪੀਲ ਦਾਇਰ ਕੀਤੀ ਗਈ ਸੀ, ਜਿਸ ਨੇ ਪਿਛਲੇ ਮਹੀਨੇ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਵਿੱਚ ਖ਼ਾਨ ਦੇ ਮੁਕੱਦਮੇ ਨੂੰ ਬਰਕਰਾਰ ਰੱਖਿਆ ਸੀ। ਖਾਨ ਅਦਿਆਲਾ ਜੇਲ੍ਹ ਵਿੱਚ ਬੰਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
NDP ਆਗੂ ਨੇ ਲਿਬਰਲ ਫਾਰਮਾਕੇਅਰ ਕਾਨੂੰਨ ਨੂੰ ਲੈ ਕੇ ਟਰੂਡੋ ਸਰਕਾਰ ਦਾ ਪ੍ਰਸਤਾਵ ਕੀਤਾ ਰੱਦ, ਜਾਣੋ ਵਜ੍ਹਾ
NEXT STORY