ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਨੇ ਕੋਵਿਡ-19 ਟੀਕਾ ਖਰੀਦਣ ਲਈ ਪਹਿਲਾਂ ਤੋਂ ਨਿਰਧਾਰਤ 15 ਕਰੋੜ ਡਾਲਰ ਦੇ ਫੰਡ ਨੂੰ ਵਧਾ ਕੇ 25 ਕਰੋੜ ਡਾਲਰ ਕਰ ਦਿੱਤਾ ਹੈ। ਡਾਨ ਅਖ਼ਬਾਰ ਦੇ ਮੁਤਾਬਕ, ਸਰਕਾਰ ਨੇ ਵਿਭਿੰਨ ਬਹੁ ਰਾਸ਼ਟਰੀ ਕੰਪਨੀਆਂ ਦੇ ਨਾਲ ਗੁਪਤ ਸਮਝੌਤੇ ਵੀ ਕੀਤੇ, ਜਿਸ ਦੇ ਤਹਿਤ ਟੀਕਾ ਹਾਸਲ ਕਰਨ ਵਾਲੇ ਦੇਸ਼ ਟੀਕੇ ਦੀ ਜਾਣਕਾਰੀ ਜਨਤਕ ਨਹੀਂ ਕਰਨਗੇ।
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਚ ਕੋਵਿਡ-19 ਦੇ 3 ਨਵੇਂ ਕੇਸ, ਜਾਣੋ ਤਾਜ਼ਾ ਸਥਿਤੀ
ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਸ.) ਦੀ ਸੰਸਦੀ ਸਕੱਤਰ ਨੌਸ਼ੀਨ ਹਾਮਿਦ ਨੇ ਅਖ਼ਬਾਰ ਨੂੰ ਦੱਸਿਆ ਕਿ ਟੀਕਾ ਖਰੀਦਣ ਦੇ ਲਈ 25 ਕਰੋੜ ਡਾਲਰ ਨਿਰਧਾਰਤ ਕੀਤਾ ਗਿਆ। ਉਹਨਾਂ ਨੇ ਕਿਹਾ,''ਅਸੀਂ ਇਕ ਤੋਂ ਵੱਧ ਕੰਪਨੀਆਂ ਦੇ ਨਾਲ ਖਰੀਦ ਸਮਝੌਤੇ 'ਤੇ ਦਸਤਖ਼ਤ ਕਰਾਂਗੇ ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਸਾਨੂੰ ਟੀਕਾ ਮਿਲੇ। ਰੂਸ ਨੇ ਵੀ ਹਾਲ ਹੀ ਵਿਚ ਸਾਨੂੰ ਆਪਣੇ ਟੀਕੇ ਦੀ ਪੇਸ਼ਕਸ਼ ਕੀਤੀ ਹੈ। ਭਾਵੇਂਕਿ ਅਸੀਂ ਸੁਰੱਖਿਆ ਅਤੇ ਅਸਰ ਸੰਬੰਧੀ ਪਹਿਲੂ 'ਤੇ ਵਿਚਾਰ ਕਰ ਰਹੇ ਹਾਂ ਕਿਉਂਕਿ ਲੋਕਾਂ ਦੀ ਸਿਹਤ ਸਾਡੀ ਤਰਜੀਹ ਹੈ।'' ਇਹ ਪੁੱਛੇ ਜਾਣ 'ਤੇ ਕਿ ਟੀਕਾ ਕਦੋਂ ਤੋਂ ਉਪਲਬਧ ਹੋਵੇਗਾ, ਹਾਮਿਦ ਨੇ ਆਸ ਜ਼ਾਹਰ ਕੀਤੀ ਕਿ ਅਗਲੇ ਸਾਲ ਦੀ ਪਹਿਲੀ ਤਿਮਾਹੀ ਵਿਚ ਸਪਲਾਈ ਸ਼ੁਰੂ ਹੋ ਜਾਵੇਗੀ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਨਿਊਜ਼ੀਲੈਂਡ ਚ ਕੋਵਿਡ-19 ਦੇ 3 ਨਵੇਂ ਕੇਸ, ਜਾਣੋ ਤਾਜ਼ਾ ਸਥਿਤੀ
NEXT STORY