ਬਿਜ਼ਨੈੱਸ ਡੈਸਕ - ਭਾਰਤ ’ਚ ਮਿਊਚਲ ਫੰਡ ਦੀ ਲੋਕਪ੍ਰਿਯਤਾ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਇਹ ਨਿਵੇਸ਼ ਬਦਲ ਹੁਣ ਮਹਾਨਗਰਾਂ ਤੋਂ ਅੱਗੇ ਵਧ ਕੇ ਪਿੰਡਾਂ ਅਤੇ ਛੋਟੇ ਕਸਬਿਆਂ ਤੱਕ ਆਪਣੀ ਪਹੁੰਚ ਬਣਾ ਰਹੇ ਹਨ।
ਇਹ ਵੀ ਪੜ੍ਹੋ : 8th Pay Commission ਦੀ ਸ਼ੁਰੂਆਤ: LIVE ਹੋਈ ਵੈੱਬਸਾਈਟ, ਸਰਕਾਰ ਨੇ ਸੁਝਾਅ ਲਈ ਆਖ਼ਰੀ ਤਾਰੀਖ਼ ਕੀਤੀ ਜਾਰੀ
ਇਸੇ ਕੜੀ ’ਚ ਭਾਰਤ ’ਚ ਵਿੱਤੀ ਸਮਾਵੇਸ਼ਨ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ’ਚ ਇਕ ਵੱਡਾ ਕਦਮ ਚੁੱਕਦੇ ਹੋਏ ਦੇਸ਼ ਦੇ ਪ੍ਰਮੁੱਖ ਸਟਾਕ ਐਕਸਚੇਂਜ, ਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆ ਲਿਮਟਿਡ (ਐੱਨ. ਐੱਸ. ਈ.) ਨੇ ਭਾਰਤੀ ਡਾਕ ਵਿਭਾਗ (ਡੀ. ਓ. ਪੀ.) ਨਾਲ ਇਕ ਮਹੱਤਵਪੂਰਨ ਸਮਝੌਤਾ (ਐੱਮ. ਓ. ਯੂ.) ਕੀਤਾ ਹੈ।
ਇਸ ਸਮਝੌਤੇ ਦਾ ਮਕਸਦ ਡਾਕ ਵਿਭਾਗ ਦੇ ਵੱਡੇ ਨੈੱਟਵਰਕ ਰਾਹੀਂ ਪੇਂਡੂ ਅਤੇ ਅਰਧ-ਸ਼ਹਿਰੀ ਖੇਤਰਾਂ (ਸੈਮੀ-ਅਰਬਨ ਏਰੀਆ) ’ਚ ਲੋਕਾਂ ਤੱਕ ਮਿਊਚਲ ਫੰਡ ਉਤਪਾਦਾਂ ਦੀ ਪਹੁੰਚ ਵਧਾਉਣਾ ਹੈ।
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਕੀ ਨਿਵੇਸ਼ ਦਾ ਇਹ ਸਹੀ ਸਮਾਂ ਹੈ ਜਾਂ ਅਜੇ ਹੋਰ ਡਿੱਗਣਗੇ ਭਾਅ?
ਮਿਊਚਲ ਫੰਡ ਉਤਪਾਦਾਂ ਦੀ ਵਧੇਗੀ ਪਹੁੰਚ
ਡਾਕ ਵਿਭਾਗ ਦੇਸ਼ ਭਰ ’ਚ ਫੈਲੇ ਆਪਣੇ 1.64 ਲੱਖ ਤੋਂ ਵੱਧ ਡਾਕਘਰਾਂ ਦੇ ਵਿਸ਼ਾਲ ਨੈੱਟਵਰਕ ਦੀ ਵਰਤੋਂ ਕਰਦੇ ਹੋਏ ਐੱਨ. ਐੱਸ. ਈ. ਨਾਲ ਕੰਮ ਕਰੇਗਾ।
ਐੱਨ. ਐੱਸ. ਈ. ਕੋਲ ਮਿਊਚਲ ਫੰਡ ਲੈਣ-ਦੇਣ ਨੂੰ ਸੰਭਾਲਣ ਲਈ ਇਕ ਮਜ਼ਬੂਤ ਆਨਲਾਈਨ ਸਿਸਟਮ ਹੈ, ਜੋ ਆਰਡਰ ਦੇਣ ਤੋਂ ਲੈ ਕੇ ਨਿਪਟਾਰੇ ਤੱਕ ਦੀ ਪੂਰੀ ਪ੍ਰਕਿਰਿਆ ਨੂੰ ਸੇਬੀ ਦੇ ਨਿਯਮਾਂ ਅਨੁਸਾਰ ਚਲਾਉਂਦਾ ਹੈ।
ਇਸ ਸਾਂਝੇਦਾਰੀ ਦਾ ਮਕਸਦ ਮਿਊਚਲ ਫੰਡ ਉਤਪਾਦਾਂ ਨੂੰ ਲੋਕਾਂ ਤੱਕ ਆਸਾਨੀ ਨਾਲ ਪਹੁੰਚਾਉਣਾ ਹੈ। ਖਾਸ ਤੌਰ ’ਤੇ ਪੇਂਡੂ ਅਤੇ ਅਰਧ-ਸ਼ਹਿਰੀ ਇਲਾਕਿਆਂ ’ਚ ਰਹਿਣ ਵਾਲੇ ਲੋਕਾਂ ਨੂੰ ਇਸ ਦਾ ਜ਼ਿਆਦਾ ਫਾਇਦਾ ਮਿਲੇਗਾ।
ਇਹ ਵੀ ਪੜ੍ਹੋ : ਨਵੇਂ ਨਿਯਮਾਂ ਦਾ ਡਰਾਫਟ ਜਾਰੀ : ਇਨਕਮ ਟੈਕਸ ਹੁਣ 333 ਨਿਯਮਾਂ ’ਚ ਸਿਮਟਿਆ, 1 ਅਪ੍ਰੈਲ ਤੋਂ ਹੋਵੇਗਾ ਲਾਗੂ
ਡਾਕ ਵਿਭਾਗ ਦੇ ਕਰਮਚਾਰੀ ਬਣਨਗੇ ਐੱਮ. ਐੱਫ. ਡਿਸਟ੍ਰੀਬਿਊਟਰ
ਸਮਝੌਤੇ ਤਹਿਤ ਡਾਕ ਵਿਭਾਗ ਦੇ ਕੁਝ ਕਰਮਚਾਰੀਆਂ ਨੂੰ ਚੁਣ ਕੇ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਤੋਂ ਬਾਅਦ ਉਨ੍ਹਾਂ ਨੂੰ ਸਰਟੀਫਾਈਡ ਮਿਊਚਲ ਫੰਡ ਡਿਸਟ੍ਰੀਬਿਊਟਰ ਬਣਾਇਆ ਜਾਵੇਗਾ। ਇਹ ਕਰਮਚਾਰੀ ਜ਼ਰੂਰੀ ਸਰਟੀਫਿਕੇਟ ਲੈਣ ਅਤੇ ਨਿਯਮਾਂ ਦੀ ਪਾਲਣਾ ਕਰਨ ਤੋਂ ਬਾਅਦ ਐੱਨ. ਐੱਸ. ਈ. ਦੇ ਪਲੇਟਫਾਰਮ ਰਾਹੀਂ ਮਿਊਚਲ ਫੰਡ ਉਤਪਾਦ ਅਤੇ ਨਿਵੇਸ਼ ਨਾਲ ਜੁੜੀਆਂ ਸੇਵਾਵਾਂ ਦੇ ਸਕਣਗੇ।
ਇਹ ਵੀ ਪੜ੍ਹੋ : ਰਿਕਾਰਡ ਉੱਚਾਈ ਤੋਂ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ; ਜਾਣੋ ਕਿੰਨੇ ਹੋਏ ਭਾਅ
ਕਦੋਂ ਤੱਕ ਚੱਲੇਗੀ ਇਹ ਸਾਂਝੇਦਾਰੀ?
ਡਾਕ ਵਿਭਾਗ ਦੀ ਜਨਰਲ ਮੈਨੇਜਰ (ਸਿਟੀਜ਼ਨ ਸੈਂਟ੍ਰਿਕ ਸਰਵਿਸਿਜ਼ ਐਂਡ ਰੂਰਲ ਬਿਜ਼ਨੈੱਸ) ਮਨੀਸ਼ਾ ਬੰਸਲ ਬਾਦਲ ਅਤੇ ਐੱਨ. ਐੱਸ. ਈ. ਦੇ ਚੀਫ ਬਿਜ਼ਨੈੱਸ ਡਿਵੈੱਲਪਮੈਂਟ ਆਫੀਸਰ ਸ਼੍ਰੀਰਾਮ ਕ੍ਰਿਸ਼ਨਨ ਨੇ ਡਾਕ ਵਿਭਾਗ ਅਤੇ ਐੱਨ. ਐੱਸ. ਈ. ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ’ਚ ਇਸ ਸਮਝੌਤੇ ’ਤੇ ਸਾਈਨ ਕੀਤੇ।
ਇਹ ਸਮਝੌਤਾ ਸਾਈਨ ਹੋਣ ਦੀ ਤਰੀਕ ਤੋਂ 3 ਸਾਲ ਤੱਕ ਲਾਗੂ ਰਹੇਗਾ। ਬਾਅਦ ’ਚ ਆਪਸੀ ਸਹਿਮਤੀ ਨਾਲ ਇਸ ਨੂੰ ਅੱਗੇ ਵਧਾਇਆ ਜਾ ਸਕੇਗਾ।
ਪਿੰਡ-ਪਿੰਡ ਪਹੁੰਚੇਗੀ ਸੇਵਾ
ਡਾਕ ਵਿਭਾਗ ਦੀ ਜਨਰਲ ਮੈਨੇਜਰ ਮਨੀਸ਼ਾ ਬੰਸਲ ਬਾਦਲ ਨੇ ਕਿਹਾ,“ਡਾਕ ਵਿਭਾਗ ਨੇ ਵਿੱਤੀ ਸਮਾਵੇਸ਼ਨ ਨੂੰ ਉਤਸ਼ਾਹਿਤ ਕਰਨ ’ਚ ਹਮੇਸ਼ਾ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਐੱਨ. ਐੱਸ. ਈ. ਨਾਲ ਇਹ ਸਾਂਝੇਦਾਰੀ ਭਾਰਤੀ ਡਾਕ ਨੂੰ ਆਪਣੇ ਗਾਹਕਾਂ ਨੂੰ ਆਧੁਨਿਕ ਨਿਵੇਸ਼ ਹੱਲ ਪ੍ਰਦਾਨ ਕਰਨ ਦੇ ਯੋਗ ਬਣਾਏਗੀ, ਨਾਲ ਹੀ ਨਿਵੇਸ਼ਕ ਸੁਰੱਖਿਆ, ਪਾਰਦਰਸ਼ਤਾ ਅਤੇ ਰੈਗੂਲੇਟਰੀ ਨਿਯਮਾਂ ਦੀ ਪਾਲਣਾ ਦੇ ਉੱਚੇ ਮਿਆਰਾਂ ਨੂੰ ਬਰਕਰਾਰ ਰੱਖੇਗੀ।’’
ਇਹ ਵੀ ਪੜ੍ਹੋ : ਹੁਣ ਵਿਦੇਸ਼ ਤੋਂ Gold ਸਮੇਤ ਜ਼ਿਆਦਾ ਸਾਮਾਨ ਲਿਆ ਸਕਣਗੇ ਯਾਤਰੀ, ਨਿਯਮਾਂ 'ਚ ਹੋ ਗਿਆ ਵੱਡਾ ਬਦਲਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਚਾਂਦੀ ਖਰੀਦਣ ਬਾਰੇ ਸੋਚ ਰਹੇ ਹੋ? ਜਾਣੋ ਕਦੋਂ, ਕਿੱਥੇ ਤੇ ਕਿਵੇਂ ਕਰੀਏ ਸਮਾਰਟ ਨਿਵੇਸ਼
NEXT STORY