ਇਸਲਾਮਾਬਾਦ (ਭਾਸ਼ਾ): ਪਾਕਿਸਤਾਨ, ਵਿੱਤੀ ਕਾਰਵਾਈ ਟਾਸਕ ਫੋਰਸ (FATF) ਦੀ ਗ੍ਰੇ ਸੂਚੀ ਵਿਚੋਂ ਸੰਭਵ ਤੌਰ 'ਤੇ ਬਣਿਆ ਰਹੇਗਾ। ਕਿਉਂਕਿ ਉਹ ਐੱਫ.ਏ.ਟੀ.ਐੱਫ. ਦੀ ਕਾਰਜ ਯੋਜਨਾ ਦੇ 27 ਟੀਚਿਆਂ ਵਿਚੋਂ ਛੇ ਦੀ ਪਾਲਣਾ ਕਰਨ ਵਿਚ ਅਸਫਲ ਰਿਹਾ ਹੈ। ਇਹ ਦਾਅਵਾ ਬੁੱਧਵਾਰ ਨੂੰ ਮੀਡੀਆ ਵਿਚ ਪ੍ਰਕਾਸ਼ਿਤ ਖਬਰਾਂ ਵਿਚ ਕੀਤਾ ਗਿਆ। ਜ਼ਿਕਰਯੋਗ ਹੈ ਕਿ ਅੱਤਵਾਦ ਦੇ ਵਿੱਤਪੋਸ਼ਣ ਅਤੇ ਮਨੀ ਲਾਂਡਰਿੰਗ ਨੂੰ ਰੋਕਣ ਅਤੇ ਨਿਗਰਾਨੀ ਕਰਨ ਵਾਲੀ ਪੈਰਿਸ ਵਿਚ ਸੰਚਾਲਿਤ ਸੰਸਥਾ ਦੀ 21 ਤੋਂ 23 ਅਕਤੂਬਰ ਦੇ ਵਿਚ ਡਿਜ਼ੀਟਲ ਮਾਧਿਅਮ ਜ਼ਰੀਏ ਸਲਾਨਾ ਬੈਠਕ ਹੋਵੇਗੀ, ਜਿਸ ਵਿਚ 27 ਬਿੰਦੂਆਂ ਦੀ ਕਾਰਜ ਯੋਜਨਾ ਦੀ ਸਮੀਖਿਆ ਕੀਤੀ ਜਾਵੇਗੀ।
ਐੱਫ.ਏ.ਟੀ.ਐੱਫ. ਨੇ ਪਾਕਿਸਤਾਨ ਨੂੰ ਜੂਨ 2018 ਵਿਚ ਗ੍ਰੇ ਸੂਚੀ ਵਿਚ ਪਾਇਆ ਸੀ ਅਤੇ ਇਸਲਾਮਾਬਾਦ ਨੂੰ ਮਨੀ ਲਾਂਡਰਿੰਗ ਅਤੇ ਅੱਤਵਾਦ ਦੇ ਵਿੱਤਪੋਸ਼ਣ ਨੂੰ ਰੋਕਣ ਦੀ 27 ਬਿੰਦੂਆਂ ਦੀ ਕਾਰਜ ਯੋਜਨਾ ਨੂੰ ਸਾਲ 2019 ਦੇ ਅਖੀਰ ਤੱਕ ਲਾਗੂ ਕਰਨ ਲਈ ਕਿਹਾ ਸੀ।ਕੋਵਿਡ ਮਹਾਮਾਰੀ ਦੇ ਕਾਰਨ ਇਸ ਮਿਆਦ ਵਿਚ ਵਾਧਾ ਕਰ ਦਿੱਤਾ ਗਿਆ। ਡਿਪਲੋਮੈਟਿਕ ਸੂਤਰਾਂ ਦੇ ਹਵਾਲੇ ਨਾਲ ਪਾਕਿਸਤਾਨੀ ਅਖਬਾਰ ਦੀ ਐਕਸਪ੍ਰੈੱਸ ਟ੍ਰਿਬਿਊਨ ਨੇ ਲਿਖਿਆ,''ਦੇਸ਼ ਅਗਲੇ ਸਾਲ ਜੂਨ ਤੱਕ ਐੱਫ.ਏ.ਟੀ.ਐੱਫ. ਦੀ ਗ੍ਰੇ ਸੂਚੀ ਵਿਚੋਂ ਬਾਹਰ ਨਿਕਲਣ ਵਿਚ ਸਫਲ ਹੋਵੇਗਾ।'' ਖਬਰ ਦੇ ਮੁਤਾਬਕ, ਪਾਕਿਸਤਾਨ ਸੰਭਵ ਤੌਰ 'ਤੇ ਐੱਫ.ਏ.ਟੀ.ਐੱਫ. ਦੀ ਗ੍ਰੇ ਸੂਚੀ ਵਿਚੋਂ ਬਾਹਰ ਨਹੀਂ ਨਿਕਲ ਪਾਵੇਗਾ ਪਰ ਉਹ ਬਲੈਕਲਿਸਟ ਵਿਚ ਜਾਣ ਤੋਂ ਬਚ ਗਿਆ ਹੈ। ਮੀਡੀਆ ਦੇ ਮੁਤਾਬਕ, ਪਾਕਿਸਤਾਨ ਕਾਨੂੰਨੀ ਕਾਰਵਾਈਆਂ ਨੂੰ ਪੂਰਾ ਕਰ ਚੁੱਕਾ ਹੈ ਅਤੇ ਉਸ ਨੇ ਨਿਗਰਾਨੀ ਕਰਤਾ ਨੂੰ ਸੂਚਿਤ ਕੀਤਾ ਹੈ ਕਿ ਕਾਰਜ ਯੋਜਨਾ ਦੇ 21 ਬਿੰਦੂਆਂ ਨੂੰ ਉਸ ਨੇ ਲਾਗੂ ਕਰ ਦਿੱਤਾ ਹੈ।
ਪੜ੍ਹੋ ਇਹ ਅਹਿਮ ਖਬਰ- ਫ੍ਰਾਂਸੀਸੀ ਟੀਚਰ ਦੇ ਕੱਟੇ ਸਿਰ ਦੀ ਤਸਵੀਰ ਸ਼ੇਅਰ ਕਰ ਭਾਰਤੀ ISIS ਸਮਰਥਕਾਂ ਨੇ ਦਿੱਤੀ ਧਮਕੀ
ਅਖਬਾਰ ਦੇ ਮੁਤਾਬਕ, ਪਾਕਿਸਤਾਨ ਨੇ ਕਾਰਜ ਯੋਜਨਾ ਦੇ ਬਾਕੀ ਬਚੇ 6 ਬਿੰਦੂਆਂ 'ਤੇ ਵੀ 20 ਫੀਸਦੀ ਤਰੱਕੀ ਕਰਨ ਦਾ ਦਾਅਵਾ ਕੀਤਾ ਹੈ। ਗੌਰਤਲਬ ਹੈ ਕਿ ਕਰਜ਼ ਨਾਲ ਦੱਬੇ ਪਾਕਿਸਤਾਨ ਨੇ ਐੱਫ.ਏ.ਟੀ.ਐੱਫ. ਦੀ ਗ੍ਰੇ ਸੂਚੀ ਵਿਚੋਂ ਨਿਕਲਣ ਦੀ ਕੋਸ਼ਿਸ਼ ਦੇ ਤਹਿਤ ਅਗਸਤ ਮਹੀਨੇ ਵਿਚ 88 ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਅਤੇ ਉਹਨਾਂ ਦੇ ਆਗੂਆਂ 'ਤੇ ਵਿੱਤੀ ਪਾਬੰਦੀਆਂ ਲਗਾਈਆਂ ਸਨ। ਇਹਨਾਂ ਵਿਚ ਮੁੰਬਈ ਹਮਲੇ ਦਾ ਮੁਖੀ ਅਤੇ ਜਮਾਤ-ਉਦ-ਦਾਅਵਾ ਪ੍ਰਮੁੱਖ ਹਾਫਿਜ਼ ਸਈਦ, ਜੈਸ਼-ਏ-ਮੁਹੰਮਦ ਪ੍ਰਮੁੱਖ ਮਸੂਦ ਅਜ਼ਹਰ ਅਤੇ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਵੀ ਸ਼ਾਮਲ ਹੈ। ਜੇਕਰ ਪਾਕਿਸਤਾਨ ਗ੍ਰੇ ਸੂਚੀ ਵਿਚ ਬਣਿਆ ਰਹਿੰਦਾ ਹੈ ਤਾਂ ਉਸ ਦੇ ਲਈ ਗਲੋਬਲ ਮੁਦਰਾ ਫੰਡ (ਆਈ.ਐੱਮ.ਐੱਫ.), ਵਿਸ਼ਵ ਬੈਂਕ, ਏਸ਼ੀਆਈ ਵਿਕਾਸ ਬੈਂਕ, ਅਤੇ ਯੂਰਪੀ ਸੰਘ ਜਿਹੇ ਅੰਤਰਰਾਸ਼ਟਰੀ ਸੰਸਥਾਵਾਂ ਤੋਂ ਵਿੱਤੀ ਮਦਦ ਹਾਸਲ ਕਰਨਾ ਹੋਰ ਮੁਸ਼ਕਲ ਹੋ ਜਾਵੇਗਾ। ਇਸ ਨਾਲ ਪਹਿਲਾਂ ਤੋਂ ਹੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਦੇਸ਼ ਦੀਆਂ ਮੁਸ਼ਕਲਾਂ ਹੋਰ ਵੱਧਣਗੀਆਂ। ਪਾਕਿਸਤਾਨ ਨੇ ਐੱਫ.ਏ.ਟੀ.ਐੱਫ. ਦੀ ਗ੍ਰੇ ਸੂਚੀ ਵਿਚੋਂ ਨਿਕਲਣ ਦੀ ਕੋਸ਼ਿਸ਼ ਦੇ ਤਹਿਤ ਕਰੀਬ 15 ਕਾਨੂੰਨਾਂ ਵਿਚ ਸੋਧ ਨੂੰ ਮਨਜ਼ੂਰੀ ਦਿੱਤੀ ਹੈ।
ਪਾਕਿਸਤਾਨ ਨੂੰ ਗ੍ਰੇ ਸੂਚੀ ਵਿਚੋਂ ਬਾਹਰ ਨਿਕਲਣ ਦੇ ਲਈ 39 ਮੈਂਬਰੀ ਐੱਫ.ਏ.ਟੀ.ਐੱਫ. ਵਿਚੋਂ 12 ਮੈਂਬਰਾਂ ਦਾ ਸਮਰਥਨ ਹਾਸਲ ਕਰਨਾ ਹੋਵੇਗਾ। ਉੱਥੇ ਬਲੈਕਲਿਸਟ ਵਿਚ ਜਾਣ ਤੋਂ ਬਚਣ ਲਈ ਤਿੰਨ ਮੈਂਬਰਾਂ ਦੇ ਸਮਰਥਨ ਦੀ ਲੋੜ ਹੋਵੇਗੀ। ਪਾਕਿਸਤਾਨ ਦਾ ਚੀਨ, ਤੁਰਕੀ ਅਤੇ ਮਲੇਸ਼ੀਆ ਲਗਾਤਾਰ ਸਮਰਥਨ ਕਰਦੇ ਰਹੇ ਹਨ। ਐੱਫ.ਏ.ਟੀ.ਐੱਫ. ਦੀ ਬੈਠਕ ਵਿਚ ਜੇਕਰ ਇਹ ਪਾਇਆ ਜਾਂਦਾ ਹੈ ਕਿ ਪਾਕਿਸਤਾਨ ਟੀਚਿਆਂ ਨੂੰ ਪੂਰਾ ਕਰਨ ਵਿਚ ਅਸਫਲ ਹੋਇਆ ਹੈ ਤਾਂ ਪੂਰੀ ਸੰਭਾਵਨਾ ਹੈ ਕਿ ਵਿਸ਼ਵ ਬੌਡੀ ਉਸ ਨੂੰ ਉੱਤਰੀ ਕੋਰੀਆ ਅਤੇ ਈਰਾਨ ਦੇ ਨਾਲ ਬਲੈਕਲਿਸਟ ਵਿਚ ਪਾ ਦੇਵੇ। ਅਗਸਤ ਮਹੀਨੇ ਵਿਚ ਪ੍ਰਧਾਨ ਮੰਤਰੀ ਇਮਰਾਨ ਖਾਨ ਨੇਵਚਿਤਾਵਨੀ ਦਿੱਤੀ ਸੀ ਕਿ ਜੇਕਰ ਐੱਫ.ਏ.ਟੀ.ਐੱਫ. ਦੇਸ਼ ਨੂੰ ਬਲੈਕਲਿਸਟ ਕਰਦਾ ਹੈ ਤਾਂ ਪਾਕਿਸਤਾਨ ਦੀ ਪੂਰੀ ਅਰਥਵਿਵਸਥਾ ਮਹਿੰਗਾਈ ਅਤੇ ਪਾਕਿਸਤਾਨੀ ਮੁਦਰਾ ਦੀ ਗਿਰਾਵਟ ਦੇ ਕਾਰਨ ਬਰਬਾਦ ਹੋ ਜਾਵੇਗੀ।
ਅਮਰੀਕਾ 'ਚ ਮਾਰਚ ਦੇ ਬਾਅਦ ਹਵਾਈ ਅੱਡਿਆਂ 'ਤੇ ਪਰਤੀ ਰੌਣਕ
NEXT STORY