ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਜਾਨਲੇਵਾ ਕੋਰੋਨਾਵਾਇਰਸ ਦੇ 334 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਮਗਰੋਂ ਦੇਸ਼ ਵਿਚ ਵਾਇਰਸ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ 5,374 ਹੋ ਗਈ। ਉੱਥੇ ਇਸ ਵਾਇਰਸ ਨਾਲ 7 ਲੋਕਾਂ ਦੀ ਮੌਤ ਹੋਣ ਦੇ ਨਾਲ ਮ੍ਰਿਤਕਾਂ ਦੀ ਗਿਣਤੀ 93 ਹੋ ਗਈ ਹੈ। ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਨੇ ਦੱਸਿਆ ਕਿ 1,095 ਲੋਕ ਪੂਰੀ ਤਰ੍ਹਾਂ ਠੀਕ ਹੋ ਗਏ ਹਨ ਪਰ 44 ਲੋਕਾਂ ਦੀ ਹਾਲਤ ਗੰਭੀਰ ਹੈ। ਉਸ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿਚ 334 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਇਨਫੈਕਟਿਡ ਲੋਕਾਂ ਦੀ ਗਿਣਤੀ ਸੋਮਵਾਰ ਨੂੰ 5,374 ਹੋ ਗਈ।ਉੱਥੇ ਇਸ ਦੌਰਾਨ 7 ਲੋਕਾਂ ਦੀ ਜਾਨ ਚਲੀ ਗਈ।
ਮੰਤਰਾਲੇ ਦੇ ਅੰਕੜਿਆਂ ਦੇ ਮੁਤਾਬਕ ਪੰਜਾਬ ਵਿਚ 2,594, ਸਿੰਧ ਵਿਚ 1,411,ਖੈਬਰ ਪਖਤੂਨਖਵਾ ਵਿਚ 744, ਬਲੋਚਿਸਤਾਨ ਵਿਚ 230, ਗਿਲਗਿਤ-ਬਾਲਟੀਸਤਾਨ ਵਿਚ 224, ਇਸਲਾਮਾਬਾਦ ਵਿਚ 131 ਅਤੇ ਮਕਬੂਜ਼ਾ ਕਸ਼ਮੀਰ ਵਿਚ ਕੋਰੋਨਾਵਾਇਰਸ ਦੇ 40 ਮਾਮਲੇ ਹਨ।ਅੰਕੜਿਆਂ ਦੇ ਮੁਤਾਬਕ ਹੁਣ ਤੱਕ ਕੁੱਲ 65,114 ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਸ ਵਿਚੋਂ 3,233 ਜਾਂਚ ਪਿਛਲੇ 24 ਘੰਟਿਆਂ ਵਿਚ ਕੀਤੀ ਗਈ। ਪਾਕਿਸਤਾਨ ਵਿਚ 3 ਤੋਂ ਵੱਧ ਹਫਤੇ ਤੋਂ ਜਾਰੀ ਲਾਕਡਾਊਨ ਦੇ ਬਾਵਜੂਦ ਨਵੇਂ ਮਾਮਲਿਆਂ ਵਿਚ ਵਾਧਾ ਹੋਇਆ ਹੈ। ਇੱਥੇ ਮੰਗਲਵਾਰ ਨੂੰ ਲਾਕਡਾਊਨ ਖਤਮ ਹੋ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਨਾਲ ਇਨਫੈਕਟਿਡ ਭਾਰਤੀ ਮੂਲ ਦੇ 3 ਲੋਕਾਂ ਦੀ ਹਾਲਤ 'ਚ ਸੁਧਾਰ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਰਾਸ਼ਟਰੀ ਲਾਕਡਾਉਨ ਨੂੰ ਵਧਾਉਣ, ਨਾ ਵਧਾਉਣ ਦਾ ਫੈਸਲਾ ਕਰਨ ਲਈ ਇਕ ਉੱਚ ਪੱਧਰੀ ਬੈਠਕ ਵੀ ਕਰ ਰਹੇ ਹਨ। ਇਸ ਦੇ ਵਧਣ ਦੀ ਸੰਭਾਵਨਾ ਹੈ। ਸਿਹਤ ਮਾਮਲਿਆਂ ਦੇ ਸਲਾਹਕਾਰ ਜ਼ਫਰ ਮਿਰਜ਼ਾ ਨੇ ਐਤਵਾਰ ਨੂੰ ਕਿਹਾ ਸੀਕਿ ਵਿਸ਼ਵ ਵਿਚ ਕੋਵਿਡ-19 ਦੇ ਕਰੀਬ 18 ਲੱਖ ਮਾਮਲੇ ਹਨ ਅਤੇ ਇਸ ਨਾਲ 1,14,185 ਲੋਕਾਂ ਦੀ ਜਾਨ ਜਾ ਚੁੱਕੀ ਹੈ। ਦੁਨੀਆ ਵਿਚ ਇਨਫੈਕਸ਼ਨ ਦੇ ਸਭ ਤੋਂ ਵੱਧ ਮਾਮਲੇ 5,60,433 ਅਮਰੀਕਾ ਵਿਚ ਹਨ ਜਿੱਥੇ 20 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ 'ਚ 6 ਮਹੀਨੇ ਦੀ ਬੱਚੀ ਕੋਵਿਡ-19 ਦੀ ਸ਼ਿਕਾਰ, ਤਸਵੀਰ ਵਾਇਰਲ
ਬ੍ਰਿਟੇਨ 'ਚ 6 ਮਹੀਨੇ ਦੀ ਬੱਚੀ ਕੋਵਿਡ-19 ਦੀ ਸ਼ਿਕਾਰ, ਤਸਵੀਰ ਵਾਇਰਲ
NEXT STORY