ਵਾਸ਼ਿੰਗਟਨ (ਭਾਸ਼ਾ): ਕੋਵਿਡ-19 ਨਾਲ ਇਨਫੈਕਟਿਡ ਹੋਣ ਦੇ ਬਾਅਦ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਵਾਏ ਗਏ ਭਾਰਤੀ ਮੂਲ ਦੇ 3 ਅਮਰੀਕੀ ਲੋਕਾਂ ਦੀ ਹਾਲਤ ਵਿਚ ਸੁਧਾਰ ਦੇ ਸੰਕੇਤ ਦਿਖਾਈ ਦਿੱਤੇ ਹਨ। ਪਲਾਜ਼ਮਾ ਚੜ੍ਹਾਏ ਜਾਣ ਦੇ ਬਾਅਦ ਇਹਨਾਂ ਮਰੀਜ਼ਾਂ ਦੀ ਹਾਲਤ ਵਿਚ ਸੁਧਾਰ ਦਿਖਾਈ ਦਿੱਤਾ ਹੈ। ਕੋਵਿਡ-19 ਦੀ ਦਵਾਈ ਬਣਨ ਵਿਚ ਹਾਲੇ ਕਈ ਮਹੀਨੇ ਲੱਗਣ ਦੀ ਸੰਭਾਵਨਾ ਹੈ। ਤੇਜ਼ੀ ਨਾਲ ਵੱਧ ਰਹੇ ਨਵੇਂ ਮਾਮਲਿਆਂ ਦੀ ਮੱਦੇਨਜ਼ਰ ਟੈਕਸਾਸ ਅਤੇ ਦੇਸ਼ ਭਰ ਵਿਚ ਡਾਕਟਰ ਪੁਰਾਣੇ ਤਰੀਕਿਆਂ 'ਤੇ ਆਧਾਰਿਤ ਨਵੇ ਇਲਾਜ ਦੀ ਵਰਤੋਂ ਕਰ ਰਹੇ ਹਨ ਪਰ ਇਹ ਇੰਨੇ ਕਾਰਗਰ ਸਾਬਤ ਹੋਣਗੇ ਇਸ ਨੂੰ ਲੈਕੇ ਕੁਝ ਕਿਹਾ ਨਹੀਂ ਜਾ ਸਕਦਾ।
ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਇਸ ਵਿਚ ਕੋਵਿਡ-19 ਨਾਲ ਠੀਕ ਹੋਏ ਲੋਕਾਂ ਦੇ ਸਰੀਰ ਤੋਂ 'ਐਂਟੀਬੌਡੀ ਰਿਚ ਪਲਾਜ਼ਮਾ' ਲੈ ਕੇ ਗੰਭੀਰ ਮਰੀਜ਼ਾਂ ਨੂੰ ਚੜ੍ਹਾਇਆ ਜਾਂਦਾ ਹੈ। 'ਐਂਟੀਬੌਡੀ' ਖੂਨ ਵਿਚ ਮੌਜੂਦ ਪ੍ਰੋਟੀਨ ਹੁੰਦਾ ਹੈ ਜੋਕਿ ਖਾਸ ਤਰ੍ਹਾਂ ਦੇ ਜੀਵਾਣੂ ਅਤੇ ਵਾਇਰਸ ਨਾਲ ਲੜਦਾ ਹੈ। ਕੋਰੋਨਾਵਾਇਰਸ ਇਨਫੈਕਸ਼ਨ ਦੀ ਕੋਈ ਦਵਾਈ ਨਾ ਹੋਣ ਕਾਰਨ ਡਾਕਟਰ ਅਤੇ ਵਿਗਿਆਨੀ ਇਲਾਜ ਦੇ ਇਸ ਤਰੀਕੇ 'ਤੇ ਵਿਚਾਰ ਕਰ ਰਹੇ ਹਨ ਕਿਉਂਕਿ ਇਸ ਵਿਚ ਖਤਰਾ ਘੱਟ ਹੈ ਅਤੇ ਪੁਰਾਣੀਆਂ ਮਹਾਮਾਰੀਆਂ ਨਾਲ ਲੜਨ ਵਿਚ ਵੀ ਇਹ ਥੈਰੇਪੀ ਸਹਾਇਕ ਰਹੀ ਸੀ।
ਪੜ੍ਹੋ ਇਹ ਅਹਿਮ ਖਬਰ- ਸਿੰਗਾਪੁਰ 'ਚ 233 ਨਵੇਂ ਮਾਮਲੇ, 59 ਭਾਰਤੀ ਵੀ ਇਨਫੈਕਟਿਡ
ਬਾਇਲਰ ਕਾਲੇਜ ਆਫ ਮੈਡੀਸਨ ਨਾਲ ਜੁੜੇ ਡਾਕਟਰ ਅਸ਼ੋਕ ਬਾਲਾਸੁਬਰਾਮਣਯਮ ਨੇ ਦੱਸਿਆ ਕਿ ਹਿਊਸਟਨ ਦੇ ਸੈਂਟ ਲਿਊਕ ਮੈਡੀਕਲ ਸੈਂਟਰ ਵਿਚ 5 ਮਰੀਜ਼ਾਂ ਦਾ ਇਲਾਜ ਅਜਿਹੇ ਪਲਾਜ਼ਮਾ ਨਾਲ ਕੀਤਾ ਜਾ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਕੋਰੋਨਾਵਾਇਰਸ ਨਾਲ ਇਨਫੈਕਟਿਡ 3 ਭਾਰਤੀ ਅਮਰੀਕੀਆਂ ਦਾ ਇੱਥੇ ਇਲਾਜ ਜਾਰੀ ਹੈ ਅਤੇ ਉਹਨਾਂ ਨੂੰ ਪਲਾਜ਼ਮਾ ਚੜ੍ਹਾਉਣ ਲਈ ਉਹਨਾਂ ਦੇ ਬਲੱਡ ਗਰੁੱਪ ਦੇ ਡੋਨਰ ਵੀ ਮਿਲ ਗਏ ਹਨ। ਜੋ ਹਾਲ ਹੀ ਵਿਚ ਇਨਫੈਕਸ਼ਨ ਮੁਕਤ ਹੋਏ ਹਨ। ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਇਹਨਾਂ ਮਰੀਜ਼ਾਂ ਵਿਚ ਠੀਕ ਹੋਣ ਦੇ ਸੰਕੇਤ ਦਿਸ ਰਹੇ ਹਨ ਅਤੇ ਇਸ ਪ੍ਰਕਿਰਿਆ ਨੂੰ ਦੁਹਰਾਉਣ ਲਈ ਨਵੇਂ ਡੋਨਰ ਲੱਭੇ ਜਾ ਰਹੇ ਹਨ। ਹਿਊਸਟਨ ਕਾਲਜ ਆਫ ਮੈਡੀਸਨ ਯੂਨੀਵਰਸਿਟੀ ਵਿਚ ਇਕ ਸਿਹਤ ਸੇਵਾ ਸ਼ੋਧਕਰਤਾ ਲੋਲੋ ਏਦੇਪੋਜੂ ਨੇ ਕਿਹਾ,''ਦਵਾਈ ਆਉਣ ਵਿਚ ਹਾਲੇ 12 ਤੋਂ 18 ਮਹੀਨੇ ਲੱਗਣਗੇ ਅਤੇ ਸਾਡੇ ਕੋਲ ਇੰਤਜ਼ਾਰ ਕਰਨ ਦਾ ਸਮਾਂ ਨਹੀਂ ਹੈ।'' ਉਹਨਾਂ ਨੇ ਕਿਹਾ,''ਦਵਾਈ ਆਉਣ ਤੱਕ ਅਸੀਂ ਕੀ ਕਰਸਕਦੇ ਹਾਂ। 'ਕੌਨਵਲਸੈਂਟ ਪਲਾਜ਼ਮਾ (ਥੈਰੇਪੀ) ਨਿਸ਼ਚਿਤ ਤੌਰ 'ਤੇ ਵਿਕਲਪਾਂ ਵਿਚੋਂ ਇਕ ਹੈ।''
ਕੈਨੇਡਾ ਦੇ ਸ਼ਹਿਰ ਸਰੀ 'ਚ ਦੋ ਘਰਾਂ ਨੂੰ ਲੱਗੀ ਅੱਗ, ਪੁਲਸ ਜਾਂਚ ਤਕ ਪੁੱਜਾ ਮਾਮਲਾ
NEXT STORY