ਇੰਟਰਨੈਸ਼ਨਲ ਡੈਸਕ- ਗੁਆਂਢੀ ਮੁਲਕ ਪਾਕਿਸਤਾਨ ਦੇ ਹਾਲਾਤ ਦਿਨੋ-ਦਿਨ ਬਦਤਰ ਹੁੰਦੇ ਜਾ ਰਹੇ ਹਨ। ਸਿਆਸੀ ਉਥਲ-ਪੁਥਲ ਤੇ ਵਧਦੀ ਮਹਿੰਗਾਈ ਦੇਸ਼ ਦੇ ਅੱਗੇ ਵਧਣ ਦੇ ਰਸਤੇ 'ਚ ਵੱਡੀਆਂ ਰੁਕਾਵਟਾਂ ਹਨ। ਇਸੇ ਦੌਰਾਨ ਇਕ ਪ੍ਰਤਸਾਵ ਪੇਸ਼ ਕੀਤਾ ਗਿਆ ਹੈ ਕਿ ਪਾਕਿਸਤਾਨ ਦੇ ਹਰ ਹਿੱਸੇ 'ਚ ਬਰਾਬਰ ਵਿਕਾਸ ਲਈ ਸੂਬਿਆਂ ਦੀ ਗਿਣਤੀ ਵਧਾਈ ਜਾਵੇ।
ਇਸ ਪ੍ਰਸਤਾਵ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਕੁਝ ਰਿਪੋਰਟਾਂ ਮੁਤਾਬਕ ਪਾਕਿਸਤਾਨ ਦੇ ਮੌਜੂਦਾ ਪ੍ਰਸ਼ਾਸਨਿਕ ਸੰਕਟ ਦਾ ਹੱਲ ਨਵੇਂ ਸੂਬੇ ਬਣਾਉਣ ਜਾਂ ਹੱਦਾਂ ਬਦਲਣ ਨਾਲ ਨਹੀਂ, ਸਗੋਂ ਆਰਥਿਕਤਾ ਸੁਧਾਰਨ ਅਤੇ ਆਮ ਲੋਕਾਂ ਨੂੰ ਸਸਤਾ ਆਟਾ, ਬਿਜਲੀ, ਰੁਜ਼ਗਾਰ ਤੇ ਸਿਹਤ ਸਹੂਲਤਾਂ ਦੇਣ ਨਾਲ ਹੋਵੇਗਾ।
ਰਿਪੋਰਟਾਂ 'ਚ ਚੀਨ (1.3 ਅਰਬ ਆਬਾਦੀ ਲਈ 23 ਸੂਬੇ) ਅਤੇ ਅਫ਼ਗਾਨਿਸਤਾਨ (4.2 ਕਰੋੜ ਆਬਾਦੀ ਲਈ 34 ਸੂਬੇ) ਦੀ ਤੁਲਨਾ ਕਰਦਿਆਂ ਕਿਹਾ ਗਿਆ ਹੈ ਕਿ ਛੋਟੀਆਂ ਪ੍ਰਸ਼ਾਸਨਿਕ ਇਕਾਈਆਂ ਚੰਗੇ ਸ਼ਾਸਨ ਦੀ ਗਾਰੰਟੀ ਨਹੀਂ ਹਨ। ਕਿਸੇ ਵੀ ਸੂਬੇ ਦੀ ਹੱਦ ਬਦਲਣ ਲਈ ਸਬੰਧਤ ਸੂਬਾਈ ਅਸੈਂਬਲੀ ਦੇ ਦੋ-ਤਿਹਾਈ ਬਹੁਮਤ ਨਾਲ ਸੰਵਿਧਾਨਕ ਸੋਧ ਲਾਜ਼ਮੀ ਹੈ, ਜਿਸ ਨੂੰ ਸਿਰਫ਼ ਰਾਏਸ਼ੁਮਾਰੀ ਨਾਲ ਨਹੀਂ ਬਦਲਿਆ ਜਾ ਸਕਦਾ।
ਵਿਸ਼ਵ ਬੈਂਕ ਅਨੁਸਾਰ ਪਾਕਿਸਤਾਨ ਦੀ ਲਗਭਗ 47.9 ਫੀਸਦੀ ਆਬਾਦੀ ਗ਼ਰੀਬੀ ਰੇਖਾ ਤੋਂ ਹੇਠਾਂ ਹੈ। ਇਸ ਲਈ ਨਵੇਂ ਸੂਬੇ ਬਣਾਉਣ ਦੀ ਬਜਾਏ ਸੰਸਥਾਗਤ ਸੁਧਾਰਾਂ ਅਤੇ ਸਥਾਨਕ ਸਰਕਾਰਾਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ।
ਚੀਨੀ ਹੈਕਰਾਂ ਨੇ 11 ਮਿੰਟਾਂ 'ਚ ਹੈਕ ਕਰ ਲਿਆ ਮੋਨਾਈ ਲੇਬਲ ! Loophole ਲੱਭ ਕੇ...
NEXT STORY