ਇੰਟਰਨੈਸ਼ਨਲ ਡੈਸਕ : ਰਹੀਮਾਬਾਦ ਪੁਲਸ ਨੇ ਪੇਸ਼ਾਵਰ ਤੋਂ ਸਵਾਤ ਆਈ ਇੱਕ ਔਰਤ ਨਾਲ ਕਥਿਤ ਸਮੂਹਿਕ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਪੁਲਸ ਵਿਭਾਗ ਦੇ ਦੋ ਤਾਇਨਾਤ ਕਾਂਸਟੇਬਲਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਮੁਤਾਬਕ ਪੇਸ਼ਾਵਰ ਦੀ ਰਹਿਣ ਵਾਲੀ ਪੀੜਤ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮੋਟਰਸਾਈਕਲ ਸਵਾਰਾਂ ਨੇ ਉਸ ਨਾਲ ਜਿਨਸੀ ਜ਼ਿਆਦਤੀ ਕੀਤੀ ਹੈ। ਮਾਮਲੇ ਦਾ ਤੁਰੰਤ ਸੰਗਿਆਨ ਲੈਂਦਿਆਂ ਸਵਾਤ ਦੇ ਡੀਪੀਓ (DPO) ਉਮਰ ਖ਼ਾਨ ਨੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ। ਇਸ ਤੋਂ ਬਾਅਦ ਰਹੀਮਾਬਾਦ ਦੇ ਐੱਸ.ਐੱਚ.ਓ.ਜ਼ਾਹਿਦਉੱਲਾ ਖ਼ਾਨ ਦੀ ਟੀਮ ਨੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਵਾਹਿਦ ਮਹਿਮੂਦ (ਨਿਵਾਸੀ ਅੱਲਾਡੰਡ, ਬਟਖੇਲਾ) ਅਤੇ ਮੁਹੰਮਦ ਗਜ਼ਨਫ਼ਰ (ਨਿਵਾਸੀ ਚਮਕਨੀ, ਪੇਸ਼ਾਵਰ) ਵਜੋਂ ਹੋਈ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਪੁਲਿਸ ਵਿੱਚ ਕਾਂਸਟੇਬਲ ਵਜੋਂ ਸੇਵਾ ਨਿਭਾ ਰਹੇ ਹਨ। ਮੁੱਢਲੀ ਜਾਂਚ ਅਨੁਸਾਰ, ਮੁਲਜ਼ਮ ਔਰਤ ਅਤੇ ਉਸ ਦੇ ਪਤੀ ਨੂੰ ਇੱਕ ਹੋਟਲ ਦੇ ਕਮਰੇ ਵਿੱਚ ਲੈ ਗਏ, ਜਿੱਥੇ ਉਨ੍ਹਾਂ ਨੇ ਔਰਤ ਨਾਲ ਜਿਨਸੀ ਧੱਕੇਸ਼ਾਹੀ ਕੀਤੀ ਅਤੇ ਘਟਨਾ ਬਾਰੇ ਕਿਸੇ ਨੂੰ ਦੱਸਣ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।
ਡੀਪੀਓ ਉਮਰ ਖ਼ਾਨ ਨੇ ਪੁਸ਼ਟੀ ਕੀਤੀ ਕਿ ਦੋਵੇਂ ਮੁਲਜ਼ਮ ਡਿਊਟੀ 'ਤੇ ਤਾਇਨਾਤ ਪੁਲਿਸ ਕਾਂਸਟੇਬਲ ਹਨ, ਪਰ ਘਟਨਾ ਦੇ ਸਮੇਂ ਉਹ ਡਿਊਟੀ 'ਤੇ ਨਹੀਂ ਸਨ। ਉਨ੍ਹਾਂ ਦੱਸਿਆ ਕਿ ਦੋਵਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਕੇ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਅਤੇ ਦੋਸ਼ ਸਾਬਤ ਹੋਣ 'ਤੇ ਸਖ਼ਤ ਕਾਨੂੰਨੀ ਤੇ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਬੰਗਲਾਦੇਸ਼ 'ਚ ਸਿਆਸੀ ਹਿੰਸਾ ਦਾ ਚੱਕਰ ! ਸਰਕਾਰਾਂ ਬਦਲੀਆਂ ਪਰ ਨਹੀਂ ਬਦਲੇ ਸਥਾਨਕ ਸ਼ਕਤੀ ਸੰਘਰਸ਼
NEXT STORY