ਨੈਸ਼ਨਲ ਡੈਸਕ- ਆਂਧਰਾ ਪ੍ਰਦੇਸ਼ ਪੁਲਸ ਨੇ ਪਾਕਿਸਤਾਨੀ ਖੁਫ਼ੀਆ ਏਜੰਟ (ਪੀ. ਆਈ. ਓ.) ਨਾਲ ਜੁੜੇ ਜਾਸੂਸੀ ਦੇ ਇਕ ਮਾਮਲੇ ਵਿਚ 2 ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ ਹੈ ਕਿ ਪੀ. ਆਈ. ਓ. ਨੇ ਭਾਰਤੀ ਸਿਮ ਕਾਰਡਾਂ ਨਾਲ ਜੁੜੇ ਓ. ਟੀ. ਪੀ. ਦੀ ਵਰਤੋਂ ਵ੍ਹਟਸਐਪ ਅਕਾਊਂਟ ਚਾਲੂ ਕਰਨ ਲਈ ਕੀਤੀ। ਬੁੱਧਵਾਰ ਨੂੰ ਜਾਰੀ ਇਕ ਅਧਿਕਾਰਤ ਬਿਆਨ ਅਨੁਸਾਰ, ਗ੍ਰਿਫ਼ਤਾਰ ਕੀਤੇ ਗਏ ਦੋਵੇਂ ਵਿਅਕਤੀ ਬਿਹਾਰ ਦੇ ਰਹਿਣ ਵਾਲੇ ਹਨ।
ਬਿਆਨ ਅਨੁਸਾਰ ਇਹ ਗ੍ਰਿਫ਼ਤਾਰੀ ‘ਆਪ੍ਰੇਸ਼ਨ ਫਾਇਰਵਾਲ-2026’ ਦੇ ਦੂਜੇ ਪੜਾਅ ਦੌਰਾਨ ਕੀਤੀ ਗਈ, ਜਿਸ ਦੀ ਸ਼ੁਰੂਆਤ 25 ਅਕਤੂਬਰ ਨੂੰ ਕੀਤੀ ਗਈ ਸੀ। ਮੁਲਜ਼ਮਾਂ ਦੀ ਪਛਾਣ ਬਿਹਾਰ ਦੇ ਰਕਸੌਲ ਦੇ ਰਹਿਣ ਵਾਲੇ ਪੁਆਇੰਟ ਆਫ਼ ਸੇਲ (ਪੀ. ਓ. ਐੱਸ.) ਏਜੰਟ ਰਾਜਾ ਕੁਮਾਰ ਅਤੇ ਆਦਿਤਿਆ ਕੁਮਾਰ ਉਰਫ਼ ਆਦਿਤਿਆ ਕੁਮਾਰ ਪਾਂਡੇ ਵਜੋਂ ਹੋਈ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਦੋਵਾਂ ਮੁਲਜ਼ਮਾਂ ਨੂੰ ਬੁੱਧਵਾਰ ਨੂੰ ਵਿਜੇਵਾੜਾ ਦੀ ਸਬੰਧਤ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ 10 ਨਵੰਬਰ ਤੱਕ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ।
ਰਾਜਨਾਥ ਸਿੰਘ ਨੇ ਅਮਰੀਕੀ ਹਮਰੁਤਬਾ ਨਾਲ ਕੀਤੀ ਮੁਲਾਕਾਤ ! ਅੱਤਵਾਦ ਖ਼ਿਲਾਫ਼ ਮਿਲ ਕੇ ਲੜਨ ਬਾਰੇ ਕੀਤੀ ਚਰਚਾ
NEXT STORY