ਇੰਟਰਨੈਸ਼ਨਲ ਡੈਸਕ- ਜੰਗਬੰਦੀ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਸ਼ਾਂਤੀ ਸਥਾਪਿਤ ਹੋਣ ਦੀ ਆਸ ਕੀਤੀ ਜਾ ਰਹੀ ਸੀ। ਇਸ ਦੌਰਾਨ ਪਾਕਿਸਤਾਨੀ ਹਵਾਈ ਸੈਨਾ ਦੇ ਇਕ ਉਚ ਅਧਿਕਾਰੀ ਦੇ ਕਬੂਲਨਾਮੇ ਨਾਲ ਤਣਾਅ ਵਧਣ ਦਾ ਖਦਸ਼ਾ ਬਣਦਾ ਜਾ ਰਿਹਾ ਹੈ। ਹਾਲ ਹੀ ਵਿਚ ਪਾਕਿਸਤਾਨੀ ਹਵਾਈ ਸੈਨਾ ਦੇ ਇੱਕ ਉੱਚ ਅਧਿਕਾਰੀ ਨੇ ਜਨਤਕ ਤੌਰ 'ਤੇ ਪੁਲਵਾਮਾ ਹਮਲੇ ਵਿਚ ਫੌਜ ਦੀ ਭੂਮਿਕਾ ਸਵੀਕਾਰ ਕੀਤੀ ਹੈ ਅਤੇ ਇਸ ਨੂੰ "ਰਣਨੀਤਕ ਪ੍ਰਤਿਭਾ" ਦੱਸਿਆ ਹੈ। ਜੰਗਬੰਦੀ ਤੋਂ ਬਾਅਦ ਇਹ ਕਬੂਲਨਾਮਾ ਇਸਲਾਮਾਬਾਦ-ਰਾਵਲਪਿੰਡੀ ਸ਼ਾਸਨ ਦੇ ਅੱਤਵਾਦੀ ਰਾਜ਼ ਨੂੰ ਬੇਨਕਾਬ ਕਰਦਾ ਹੈ। ਇਹ ਬਿਆਨ ਸਿਰਫ ਪੁਲਵਾਮਾ ਹੀ ਨਹੀਂ ਸਗੋਂ ਪਹਿਲਗਾਮ ਹਮਲੇ ਵਿਚ ਪਾਕਿਸਤਾਨ ਦੀ ਭੂਮਿਕਾ 'ਤੇ ਵੀ ਸ਼ੱਕ ਪੈਦਾ ਕਰਦਾ ਹੈ।

ਪਾਕਿਸਤਾਨ ਹਵਾਈ ਸੈਨਾ ਦੇ ਡਾਇਰੈਕਟਰ ਜਨਰਲ ਆਫ਼ ਪਬਲਿਕ ਰਿਲੇਸ਼ਨਜ਼ ਏਅਰ ਵਾਈਸ ਮਾਰਸ਼ਲ ਔਰੰਗਜ਼ੇਬ ਅਹਿਮਦ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਅਸੀਂ ਆਪਣੀ ਰਣਨੀਤਕ ਪ੍ਰਤਿਭਾ (tactical brilliance) ਜ਼ਰੀਏ ਭਾਰਤ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ...''। ਇਸ ਬਿਆਨ ਨਾਲ ਔਰੰਗਜ਼ੇਬ ਨੇ ਨਾ ਸਿਰਫ਼ ਪੁਲਵਾਮਾ ਹਮਲੇ 'ਤੇ ਪਾਕਿਸਤਾਨ ਦੇ ਝੂਠ ਦਾ ਪਰਦਾਫਾਸ਼ ਕੀਤਾ, ਸਗੋਂ 22 ਅਪ੍ਰੈਲ ਦੇ ਪਹਿਲਗਾਮ ਹਮਲੇ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਇਹ ਸਵੀਕਾਰਨਾ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਪਾਕਿਸਤਾਨ ਦੇ ਬੇਗੁਨਾਹ ਹੋਣ ਦੇ ਦਾਅਵੇ ਅਤੇ ਭਾਰਤ ਤੋਂ ਸਬੂਤ ਮੰਗਣ ਦੇ ਦਿਖਾਵੇ ਦੇ ਉਲਟ ਹੈ। ਇਸ ਦੌਰਾਨ ਡੀ.ਜੀ ਆਈ.ਐਸ.ਪੀ.ਆਰ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਅਤੇ ਇੱਕ ਜਲ ਸੈਨਾ ਬੁਲਾਰਾ ਵੀ ਉਨ੍ਹਾਂ ਨਾਲ ਮੌਜੂਦ ਸਨ। ਇਸ ਦੌਰਾਨ ਦਰਜਨਾਂ ਮੀਡੀਆ ਕਰਮਚਾਰੀ, ਜਿਨ੍ਹਾਂ ਵਿੱਚ ਵਿਦੇਸ਼ੀ ਪੱਤਰਕਾਰ ਵੀ ਸ਼ਾਮਲ ਸਨ, ਉੱਥੇ ਮੌਜੂਦ ਸਨ।
ਪੜ੍ਹੋ ਇਹ ਅਹਿਮ ਖ਼ਬਰ-'ਭਾਰਤ ਨਾਲ ਮੁੱਖ ਮੁੱਦਿਆਂ 'ਤੇ ਹੋ ਸਕਦੀ ਹੈ ਚਰਚਾ' : ਪਾਕਿ ਰੱਖਿਆ ਮੰਤਰੀ
ਜ਼ਿਕਰਯੋਗ ਹੈ ਕਿ 14 ਫਰਵਰੀ, 2019 ਨੂੰ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਵਿਚ ਸੀ.ਆਰ.ਪੀ.ਐੱਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਜੈਸ਼-ਏ-ਮੁਹੰਮਦ ਨੇ ਲਈ ਸੀ। ਭਾਰਤ ਨੇ ਅੰਤਰਰਾਸ਼ਟਰੀ ਪੱਧਰ 'ਤੇ ਪਾਕਿਸਤਾਨ ਨੂੰ ਦੋਸ਼ੀ ਠਹਿਰਾਇਆ ਸੀ ਅਤੇ ਕਈ ਵਾਰ ਸਬੂਤ ਵੀ ਪੇਸ਼ ਕੀਤੇ ਸਨ। ਭਾਵੇਂ ਪਾਕਿਸਤਾਨ ਸਰਕਾਰ ਨੇ ਕਦੇ ਵੀ ਅਧਿਕਾਰਤ ਤੌਰ 'ਤੇ ਪੁਲਵਾਮਾ ਹਮਲੇ ਵਿੱਚ ਆਪਣੀ ਸ਼ਮੂਲੀਅਤ ਨੂੰ ਸਵੀਕਾਰ ਨਹੀਂ ਕੀਤਾ ਪਰ ਕੈਮਰਿਆਂ ਸਾਹਮਣੇ ਔਰੰਗਜ਼ੇਬ ਦੇ ਦਲੇਰਾਨਾ ਬਿਆਨ ਨੇ ਉਹ ਕਰ ਦਿਖਾਇਆ ਜੋ ਸਾਲਾਂ ਦੇ ਦਬਾਅ ਕਾਰਨ ਨਹੀਂ ਹੋ ਸਕਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
' ਹਾਲੇ ਜਾਰੀ ਹੈ ਆਪਰੇਸ਼ਨ ਸਿੰਦੂਰ...', ਸੀਜ਼ਫਾਇਰ ਮਗਰੋਂ ਭਾਰਤੀ ਹਵਾਈ ਫ਼ੌਜ ਦਾ ਆ ਗਿਆ ਪਹਿਲਾ ਬਿਆਨ
NEXT STORY